ਪੰਜਾਬ

punjab

ETV Bharat / science-and-technology

Chandrayaan 3: ਲੈਂਡਿੰਗ ਦੀ ਉਲਟੀ ਗਿਣਤੀ ਦੇ ਵਿਚਕਾਰ ਚੰਦਰਯਾਨ-3 ਨੇ ਸਾਂਝੀਆਂ ਕੀਤੀਆਂ ਚੰਦਰਮਾਂ ਦੀਆਂ ਤਾਜ਼ਾ ਤਸਵੀਰਾਂ

ਚੰਦਰਯਾਨ-3 ਦੇ ਸਫ਼ਲ ਹੋਣ 'ਤੇ ਅਮਰੀਕਾ, ਰੂਸ ਅਤੇ ਚੀਨ ਦੇ ਨਾਲ ਭਾਰਤ ਉਪਲੱਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।

Chandrayaan 3
Chandrayaan 3

By

Published : Aug 21, 2023, 12:16 PM IST

ਹੈਦਰਾਬਾਦ: ਚੰਦਰਯਾਨ-3 ਨੇ ਲੈਂਡਿੰਗ ਦੀ ਉਲਟੀ ਗਿਣਤੀ ਦੇ ਵਿਚਕਾਰ ਚੰਦਰਮਾਂ ਦੀਆਂ ਤਾਜ਼ਾਂ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਹ ਕੁਝ ਅਜਿਹੀਆਂ ਤਸਵੀਰਾਂ ਹਨ, ਜਿਨ੍ਹਾਂ ਵਿੱਚ ਚੰਦਰਮਾਂ ਦਾ ਇੱਕ ਅਲੱਗ ਹੀ ਰੂਪ ਨਜ਼ਰ ਆ ਰਿਹਾ ਹੈ। ਚੰਦਰਯਾਨ-3 ਦੇ ਲੈਂਡਰ ਦੁਆਰਾ ਲਈਆ ਗਈਆਂ ਚੰਦਰਮਾਂ ਦੀਆਂ ਤਾਜ਼ਾਂ ਤਸਵੀਰਾਂ 'ਚ ਕੁਝ ਪ੍ਰਮੁੱਖ ਗੱਡੇ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਉਸ ਕੈਮਰੇ ਦੁਆਰਾ ਲਈਆ ਗਈਆ ਹਨ, ਜਿਸਦਾ ਕੰਮ ਵਿਕਰਮ ਲੈਂਡਰ ਨੂੰ ਬੁੱਧਵਾਰ ਸ਼ਾਮ ਨੂੰ ਆਯਾਤ ਚੰਦ ਦੱਖਣੀ ਖੇਤਰ 'ਤੇ ਇਤਿਹਾਸਿਕ ਟਚਡਾਊਨ ਤੋਂ ਪਹਿਲਾ ਇੱਕ ਸੁਰੱਖਿਅਤ ਲੈਂਡਿੰਗ ਖੇਤਰ ਲੱਭਣ ਵਿੱਚ ਮਦਦ ਕਰਨਾ ਹੈ।

23 ਅਗਸਤ ਨੂੰ ਚੰਦਰਮਾਂ ਦੇ ਪੱਧਰ 'ਤੇ ਉਤਰਨ ਦੀ ਉਮੀਦ:ਇਸਰੋ ਨੇ ਐਤਵਾਰ ਨੂੰ ਦੱਸਿਆ ਕਿ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮੋਡੀਊਲ ਨੂੰ ਚੱਕਰ 'ਚ ਥੋੜਾ ਹੋਰ ਥੱਲੇ ਸਫ਼ਲਤਾਪੂਰਵਕ ਪਹੁੰਚਾ ਦਿੱਤਾ ਗਿਆ ਹੈ ਅਤੇ ਇਸਦੇ ਹੁਣ ਬੁੱਧਵਾਰ ਨੂੰ ਸ਼ਾਮ 6:4 ਮਿੰਟ 'ਤੇ ਚੰਦਰਮਾਂ ਦੇ ਪੱਧਰ 'ਤੇ ਉਤਰਨ ਦੀ ਉਮੀਦ ਹੈ। 14 ਜੁਲਾਈ ਦੇ ਲਾਂਚ ਤੋਂ ਬਾਅਦ ਪਿਛਲੇ ਤਿੰਨ ਹਫ਼ਤਿਆਂ 'ਚ ਪੰਜ ਤੋਂ ਜ਼ਿਆਦਾ ਪ੍ਰਕਿਰਿਆਵਾਂ ਵਿੱਚ ਇਸਰੋ ਨੇ ਚੰਦਰਯਾਨ-3 ਨੂੰ ਧਰਤੀ ਤੋਂ ਦੂਰ ਅੱਗੇ ਦੇ ਚੱਕਰਾ ਵਿੱਚ ਵਧਾਇਆ ਸੀ।

ਚੰਦਰਯਾਨ-3 ਦੇ ਸਫ਼ਲ ਹੋਣ 'ਤੇ ਭਾਰਤ ਬਣੇਗਾ ਉਪਲਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼: ਇਸਰੋ ਨੇ X 'ਤੇ ਕਿਹਾ," ਇਹ LHDAC ਦੁਆਰਾ ਲਈ ਗਈ ਚੰਦ ਦੂਰ ਦੇ ਖੇਤਰ ਦੀ ਤਸਵੀਰ ਹੈ। ਇਹ ਕੈਮਰਾ ਸੁਰੱਖਿਅਤ ਲੈਂਡਿੰਗ ਖੇਤਰ ਦਾ ਪਤਾ ਲਗਾਉਣ 'ਚ ਸਹਾਇਤਾ ਕਰਦਾ ਹੈ।" ਚੰਦਰਯਾਨ-3 ਦੇ ਸਫ਼ਲ ਹੋਣ 'ਤੇ ਅਮਰੀਕਾ, ਰੂਸ ਅਤੇ ਚੀਨ ਦੇ ਨਾਲ ਭਾਰਤ ਵੀ ਉਪਲਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਸਿਰਫ਼ ਤਿੰਨ ਦੇਸ਼ ਚੰਦਰਮਾਂ 'ਤੇ ਸੌਫ਼ਟ ਲੈਂਡਿੰਗ ਕਰਨ 'ਚ ਸਫ਼ਲ ਰਹੇ ਹਨ। ਜਿਨ੍ਹਾਂ ਵਿੱਚ ਸੋਵੀਅਤ ਸੰਘ, ਅਮਰੀਕਾ ਅਤੇ ਚੀਨ ਸ਼ਾਮਲ ਹੈ। ਇਹ ਤਿੰਨ ਦੇਸ਼ ਵੀ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਨਹੀਂ ਉਤਰੇ ਸੀ।

ਚੰਦਰਮਾਂ ਦੇ ਦੱਖਣੀ ਖੇਤਰ 'ਤੇ ਉਤਰਨ ਦੀ ਭਾਰਤ ਦੀ ਕੋਸ਼ਿਸ਼: ਚੰਦਰਮਾਂ ਦੇ ਦੱਖਣੀ ਖੇਤਰ 'ਤੇ ਉਤਰਨ ਦੀ ਭਾਰਤ ਦੀ ਪਿਛਲੀ ਕੋਸ਼ਿਸ਼ ਛੇ ਸਤੰਬਰ 2019 ਨੂੰ ਉਸ ਸਮੇਂ ਅਸਫ਼ਲ ਹੋ ਗਈ ਸੀ, ਜਦੋ ਲੈਂਡਰ ਚੰਦਰਮਾਂ ਦੇ ਪੱਧਰ 'ਤੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਇਸਰੋ ਅਨੁਸਾਰ, ਚੰਦਰਯਾਨ-3 ਮਿਸ਼ਨ ਦੇ ਰਾਹੀ ਭਾਰਤ ਇੱਕ ਇਤਿਹਾਸਕ ਉਪਲਬਧੀ ਹਾਸਲ ਕਰੇਗਾ।

For All Latest Updates

ABOUT THE AUTHOR

...view details