ਬੈਂਗਲੁਰੂ: ਭਾਰਤ ਦਾ ਤੀਜਾ ਚੰਦਰ ਮਿਸ਼ਨ, ਚੰਦਰਯਾਨ-3 ਬੁੱਧਵਾਰ ਨੂੰ ਇੱਕ ਹੋਰ ਸਫਲ ਔਰਬਿਟ ਰਿਡਕਸ਼ਨ ਪ੍ਰਕਿਰਿਆ ਤੋਂ ਬਾਅਦ ਚੰਦਰਮਾ ਦੇ ਤਲ ਦੇ ਨੇੜੇ ਆ ਗਿਆ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਅਤੇ 5 ਅਗਸਤ ਨੂੰ ਇਹ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਟਵੀਟ 'ਚ ਕਿਹਾ ਕਿ ਚੰਦਰਮਾ ਦੀ ਸਤ੍ਹਾ ਦੇ ਨੇੜੇ। ਅੱਜ ਹੋਈ ਪ੍ਰਕਿਰਿਆ ਤੋਂ ਬਾਅਦ, ਚੰਦਰਯਾਨ-3 ਦਾ ਔਰਬਿਟ 174 ਕਿਲੋਮੀਟਰ x 1437 ਕਿਲੋਮੀਟਰ ਰਹਿ ਗਿਆ ਹੈ।
ਚੰਦਰਯਾਨ ਕਰੇਗਾ ਲੈਂਡ:ਇਸਰੋ ਨੇ ਕਿਹਾ ਕਿ ਅਗਲੀ ਪ੍ਰਕਿਰਿਆ 14 ਅਗਸਤ 2023 ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਤੈਅ ਕੀਤੀ ਗਈ ਹੈ। ਜਿਵੇਂ-ਜਿਵੇਂ ਮਿਸ਼ਨ ਅੱਗੇ ਵਧਦਾ ਹੈ, ਇਸਰੋ ਦੁਆਰਾ ਚੰਦਰਯਾਨ-3 ਦੀ ਔਰਬਿਟ ਨੂੰ ਹੌਲੀ-ਹੌਲੀ ਘੱਟ ਕਰਨ ਅਤੇ ਚੰਦਰਮਾ ਦੇ ਧਰੁਵਾਂ ਤੋਂ ਉੱਪਰ ਰੱਖਣ ਲਈ ਅਭਿਆਸਾਂ ਦੀ ਇੱਕ ਲੜੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਚੰਦਰਯਾਨ-3 ਦਾ ਲੈਂਡਰ ਵਿਕਰਮ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ-ਲੈਂਡ ਕਰ ਸਕੇਗਾ, ਭਾਵੇਂ ਇਸ ਦੇ ਸਾਰੇ ਸੈਂਸਰ ਅਤੇ ਦੋਵੇਂ ਇੰਜਣ ਕੰਮ ਨਾ ਕਰਨ।