ਨਵੀਂ ਦਿੱਲੀ: ਜੇ ਇਸ ਸ਼ਾਨਦਾਰ ਬਾਇਕ ਦੀ ਸਟਾਇਲ ਦੀ ਗੱਲ ਕਰੀਏ ਤਾਂ ਇਹ ਸਟਾਇਲਿੰਗ ਕੰਪਨੀ ਦੀ 1950 ਦੇ ਦਹਾਕੇ Trials ਬਾਇਕ ਤੋਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੈ। ਇਹ ਵੀ ਸੰਭਾਵਨਾਂ ਹੈ ਕਿ Enfield ਇਹ ਬਾਇਕ ਨੂੰ 350 cc ਅਤੇ 500 cc ਵਿੱਚ ਲਾਂਚ ਕਰੇਗੀ।
Bullet 350 ਵਿੱਚ 346cc ਦਾ ਇੰਜਣ ਹੈ ਜੋ 19.8hp ਦਾ ਪਾਵਰ ਅਤੇ 28Nm ਟਾਰਕ ਜਨਰੇਟ ਕਰਦਾ ਹੈ ਉੱਥੇ ਹੀ 500 ਵਿੱਚ 499cc ਦਾ ਇੰਜਣ ਹੈ ਜੋ ਕਿ 27.2 hp ਦਾ ਪਾਵਰ ਅਤੇ 41.3Nm ਟਾਰਕ ਜਨਰੇਟ ਕਰਦਾ ਹੈ। ਇਹ ਬਾਈਕ 5 ਸਪੀਡ ਗਿਅਰਬਾਕਸ ਨਾਲ ਲੈਸ ਹੈ।
ETV Bharat / science-and-technology
Royal Enfield ਛੇਤੀ ਹੀ ਨਵਾਂ ਬੁਲਟ ਕਰੇਗਾ ਲਾਂਚ
Royal Enfield ਛੇਤੀ ਹੀ ਮਾਰਕੀਟ ਵਿੱਚ Bullet Trials ਲਾਂਚ ਕਰਨ ਜਾ ਰਹੀ ਹੈ। ਇਸ ਬਾਇਕ ਦੀ ਫਸਟ ਲੁੱਕ ਦਸੰਬਰ 2018 ਵਿੱਚ ਟੈਸਟਿੰਗ ਦੌਰਾਨ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਸ ਦੀਆਂ ਕਈ ਤਸਵੀਰਾਂ ਵੀ ਸ਼ੋਸ਼ਲ ਮੀਡੀਆ ਤੇ ਵੇਖਣ ਨੂੰ ਮਿਲੀਆਂ ਸਨ। ਹੁਣ ਇਸ ਬਾਇਕ ਦਾ ਇੱਕ ਵੀਡੀਓ ਟੀਜ਼ਰ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਇਹ ਬਾਇਕ 26 ਮਾਰਚ ਨੂੰ ਲਾਂਚ ਕੀਤੀ ਜਾਵੇਗੀ।
Royal Enfield ਛੇਤੀ ਹੀ ਨਵਾਂ ਬੁਲਟ ਕਰੇਗਾ ਲਾਂਚ
ਇੰਜਣ ਤੋਂ ਇਲਾਵਾ ਨਵੀਂ ਬਾਇਕ ਵਿੱਚ ਤੇਲ ਟੈਂਕ ਅਤੇ ਸਾਇਡ ਪੈਨਲ ਪੁਰਾਣੇ ਬੁਲਟ ਦੀ ਤਰ੍ਹਾਂ ਹੀ ਹੈ ਹਾਲਾਂਕਿ ਨਵੇਂ ਬੁਲਟ ਦੇ ਫ਼ੈਂਡਰਸ ਛੋਟੇ ਹਨ ਜੋ ਇਸ ਨੂੰ ਸ਼ਾਨਦਾਰ ਲੁੱਕ ਦਿੰਦਾ ਹੈ। ਇਸ ਵਿੱਚ ਰਿਅਰ ਸੀਟ ਦੀ ਜਗ੍ਹਾ ਰੈਕ ਮਿਲੇਗਾ ਹਾਲਾਂਕਿ ਬਾਇਕ ਰੈਕ ਤੋਂ ਇਲਾਵਾ ਸੀਟ ਆਪਸ਼ਨ ਦੇ ਨਾਲ ਪੇਸ਼ ਕੀਤੀ ਜਾ ਸਕਦੀ ਹੈ। ਆਫ਼ ਰੋਡ ਥੀਮ ਵਿੱਚ ਇਸ਼ ਦਾ ਸਲੰਸਰ ਵੀ ਉਪਰ ਵੱਲ ਕੀਤਾ ਗਿਆ ਹੈ।
Last Updated : Feb 16, 2021, 7:51 PM IST