ਪੰਜਾਬ

punjab

ETV Bharat / science-and-technology

ਭਾਰਤ ‘ਚ ਹਾਰਲੇ ਡੇਵਿਡਸਨ ਦੀ ਵਿਕਰੀ ਤੇ ਸਰਵਿਸ ਹੀਰੋ ਕਰੇਗੀ ਪ੍ਰਦਾਨ - ਸੰਜੀਵ ਰਾਜਾਸ਼ੇਖਰਨ

ਹਾਰਲੇ ਡੇਵਿਡਸਨ ਨੇ ਪਿਛਲੇ ਮਹੀਨੇ ਹੀਰੋ ਮੋਟੋਕਾਰਪ ਨਾਲ ਭਾਰਤੀ ਬਾਜ਼ਾਰ ਲਈ ਭਾਗੀਦਾਰੀ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਕੰਪਨੀਆਂ ਨੇ ਇੱਕ ਦੂਜੇ ਦੇ ਡਿਸਟ੍ਰੀਬਿਉਸ਼ਨ ਨੈਟਵਰਕ ਨੂੰ ਆਪਸ ਵਿੱਚ ਜੋੜਨ ਲਈ ਇੱਕ ਸਮਝੌਤਾ ਕੀਤਾ ਹੈ।

ਹਾਰਲੇ ਡੇਵਿਡਸਨ
ਹਾਰਲੇ ਡੇਵਿਡਸਨ

By

Published : Nov 21, 2020, 5:56 PM IST

Updated : Feb 16, 2021, 7:53 PM IST

ਨਵੀਂ ਦਿੱਲੀ: ਅਮਰੀਕੀ ਮੋਟਰ ਸਾਈਕਲ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਭਾਰਤ ਵਿੱਚ ਖਪਤਕਾਰਾਂ ਨੂੰ ਵਦੀਆਂ ਤੇ ਸੌਖੀ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਹਿਭਾਗੀ ਕੰਪਨੀ ਹੀਰੋ ਮੋਟੋਕਾਰਪ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਹਾਰਲੇ ਡੇਵਿਡਸਨ ਨੇ ਪਿਛਲੇ ਮਹੀਨੇ ਹੀ ਹੀਰੋ ਮੋਟੋ ਕਾਰਪ ਨਾਲ ਭਾਰਤੀ ਬਾਜ਼ਾਰ ਲਈ ਭਾਗੀਦਾਰੀ ਦਾ ਐਲਾਨ ਕੀਤੀ ਹੈ। ਦੋਵੇਂ ਕੰਪਨੀਆਂ ਨੇ ਇੱਕ ਦੂਜੇ ਦੇ ਡਿਸਟ੍ਰੀਬਿਉਨ ਨੈਟਵਰਕ ਨੂੰ ਆਪਸ ਵਿੱਚ ਜੋੜਨ ਲਈ ਇੱਕ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਹੀਰੋ ਮੋਟੋ ਕਾਰਪ ਹਾਰਲੇ ਡੇਵਿਡਸਨ ਦੀਆਂ ਮੋਟਰਸਾਈਕਲਾਂ ਨੂੰ ਵੇਚੇਗੀ ਅਤੇ ਵਿਕਰੀ ਮਗਰੋਂ ਸੇਵਾਵਾਂ ਵੀ ਪ੍ਰਦਾਨ ਕਰੇਗੀ। ਇਨ੍ਹਾਂ ਹੀ ਨਹੀਂ ਹੀਰੋ ਮੋਟੋ ਕਾਰਪ ਹਾਰਲੇ ਡੇਵਿਡਸਨ ਦੇ ਪੁਰਜੇ ਅਤੇ ਉਪਕਰਣ ਵੀ ਵੇਚੇਗੀ।

ਹਾਰਲੇ ਡੇਵਿਡਸਨ ਦੇ ਪ੍ਰਬੰਧ ਨਿਰਦੇਸ਼ਕ ਸੰਜੀਵ ਰਾਜਾਸ਼ੇਖਰਨ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਭਾਰਤ ਵਿੱਚ ਆਪਣੇ ਕਾਰੋਬਾਰੀ ਮਾਡਲ ਵਿੱਚ ਤਬਦੀਲੀ ਲਿਆ ਰਹੇ ਹਾਂ। ਅਸੀਂ ਹੀਰੋ ਮੋਟੋ ਕਾਰਪ ਨਾਲ ਸਾਡੀ ਅੱਗੇ ਦੀ ਯਾਤਰਾ ਜਾਰੀ ਰੱਖਣ ਲਈ ਉਤਸ਼ਾਹਤ ਹਾਂ। ਅਸੀਂ ਆਪਣੇ ਖਪਤਕਾਰਾਂ ਲਈ ਸੁਚਾਰੂ ਤਬਦੀਲੀ ਯਕੀਨੀ ਬਣਾਉਣ ਦੀ ਉਮੀਦ ਨਾਲ ਇਕੱਠੇ ਕੰਮ ਕਰ ਰਹੇ ਹਾਂ।”

(ਪੀਟੀਆਈ-ਭਾਸ਼ਾ)

Last Updated : Feb 16, 2021, 7:53 PM IST

ABOUT THE AUTHOR

...view details