ਪੰਜਾਬ

punjab

By

Published : Aug 20, 2023, 10:34 AM IST

ETV Bharat / science-and-technology

WhatsApp 'ਚ ਜਲਦ ਮਿਲੇਗਾ Caption Edit ਫੀਚਰ, ਟੈਕਸਟ ਮੈਸੇਜ ਦੇ ਨਾਲ-ਨਾਲ ਫੋਟੋ ਕੈਪਸ਼ਨ ਨੂੰ ਵੀ ਕਰ ਸਕੋਗੇ ਐਡਿਟ

ਵਟਸਐਪ ਆਪਣੇ ਯੂਜ਼ਰਸ ਲਈ ਜਲਦ ਹੀ ਕੈਪਸ਼ਨ ਐਡਿਟ ਫੀਚਰ ਪੇਸ਼ ਕਰ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਵਟਸਐਪ ਵਿੱਚ ਟੈਕਸਟ ਮੈਸੇਜ ਨੂੰ ਐਡਿਟ ਕਰ ਸਕਦੇ ਸੀ, ਉਸੇ ਤਰ੍ਹਾਂ ਹੁਣ ਫੋਟੋ ਕੈਪਸ਼ਨ ਨੂੰ ਵੀ ਐਡਿਟ ਕਰ ਸਕੋਗੇ। ਕੰਪਨੀ ਐਂਡਰਾਈਡ ਅਤੇ IOS ਲਈ ਕੈਪਸ਼ਨ ਐਡਿਟ ਫੀਚਰ ਰੋਲਆਊਟ ਕਰ ਰਹੀ ਹੈ।

WhatsApp
WhatsApp

ਹੈਦਰਾਬਾਦ: ਵਟਸਐਪ ਵਿੱਚ ਜਲਦ ਹੀ ਤੁਸੀਂ ਫੋਟੋ ਕੈਪਸ਼ਨ ਵੀ ਐਡਿਟ ਕਰ ਸਕੋਗੇ। ਕੰਪਨੀ ਕੈਪਸ਼ਨ ਐਡਿਟ ਫੀਚਰ ਨੂੰ ਰੋਲਆਊਟ ਕਰ ਰਹੀ ਹੈ। ਫਿਲਹਾਲ ਇਹ ਅਪਡੇਟ ਕੁਝ ਯੂਜ਼ਰਸ ਨੂੰ ਮਿਲ ਚੁੱਕਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਫੋਟੋ ਦੇ ਨਾਲ ਸ਼ੇਅਰ ਕੀਤੇ ਗਏ ਕੈਪਸ਼ਨ ਨੂੰ ਅਗਲੇ 15 ਮਿੰਟ ਤੱਕ ਐਡਿਟ ਕਰ ਸਕੋਗੇ। ਇਸਦੇ ਨਾਲ ਹੀ ਤੁਸੀਂ ਸਿਰਫ਼ ਫੋਟੋ ਕੈਪਸ਼ਨ ਹੀ ਨਹੀਂ ਸਗੋ ਵੀਡੀਓ, ਡਾਕੂਮੈਂਟ ਅਤੇ GIF ਦਾ ਵੀ ਕੈਪਸ਼ਨ ਬਦਲ ਸਕਦੇ ਹੋ।

ਵਟਸਐਪ ਦੇ Caption Edit ਫੀਚਰ ਦਾ ਫਾਇਦਾ: ਇਹ ਫੀਚਰ ਕਾਫ਼ੀ ਫਾਇਦੇਮੰਦ ਹੋਣ ਵਾਲਾ ਹੈ। ਕਿਉਕਿ ਇਸ ਫੀਚਰ ਨਾਲ ਲੋਕਾਂ ਦਾ ਸਮੇਂ ਬਚੇਗਾ ਅਤੇ ਉਹ ਸਹੀਂ ਮੈਸੇਜ ਸਾਹਮਣੇ ਵਾਲੇ ਵਿਅਕਤੀ ਤੱਕ ਘਟ ਸਮੇਂ 'ਚ ਪਹੁੰਚਾ ਸਕਣਗੇ। ਮੈਸੇਜ ਐਡਿਟ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਮੈਸੇਜ ਸਿਰਫ਼ ਉਸੇ ਡਿਵਾਈਸ 'ਚ ਐਡਿਟ ਕਰ ਸਕੋਗੇ, ਜਿਸ ਰਾਹੀ ਤੁਸੀਂ ਉਸ ਮੈਸੇਜ ਨੂੰ ਭੇਜਿਆ ਹੈ। ਲਿੰਕਡ ਡਿਵਾਈਸ ਨਾਲ ਤੁਸੀਂ ਫੋਟੋ ਕੈਪਸ਼ਨ ਨੂੰ ਐਡਿਟ ਨਹੀਂ ਕਰ ਸਕੋਗੇ। ਇਹ ਫੀਚਰ ਹੌਲੀ-ਹੌਲੀ ਸਾਰਿਆਂ ਨੂੰ ਮਿਲਣਾ ਸ਼ੁਰੂ ਹੋਵੇਗਾ।

ਵਟਸਐਪ ਕਰ ਰਿਹਾ ਇਨ੍ਹਾਂ ਫੀਚਰਸ 'ਤੇ ਕੰਮ: ਵਟਸਐਪ ਨੇ ਜੂਨ 'ਚ ਚੈਨਲ ਫੀਚਰ ਲਾਂਚ ਕੀਤਾ ਸੀ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ Forward Message ਫੀਚਰ ਨੂੰ ਚੈਨਲ 'ਚ ਜੋੜ ਰਿਹਾ ਹੈ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਉਪਲਬਧ ਹੈ, ਜਿਨ੍ਹਾਂ ਨੇ ਐਂਡਰਾਈਡ ਅਤੇ ਆਈਫੋਨ ਦੋਨਾਂ ਲਈ ਵਟਸਐਪ ਦੇ ਨਵੇਂ ਅਪਡੇਟ ਇੰਸਟਾਲ ਕੀਤੇ ਹਨ। ਇਸਦੇ ਨਾਲ ਹੀਮੇਟਾ ਨੇ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ ਵਟਸਐਪ 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ HD ਤਸਵੀਰਾਂ ਸ਼ੇਅਰ ਕਰ ਸਕੋਗੇ। ਇਸ ਫੀਚਰ ਦੀ ਜਾਣਕਾਰੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦਿੱਤੀ ਸੀ। ਜੇਕਰ ਹੁਣ ਦੀ ਗੱਲ ਕੀਤੀ ਜਾਵੇ, ਤਾਂ ਅਜੇ ਤੱਕ ਐਪ 'ਚ ਕੰਪਰੈੱਸ ਹੋਈ ਫੋਟੋ ਸ਼ੇਅਰ ਹੁੰਦੀ ਸੀ, ਪਰ ਹੁਣ ਤੁਸੀਂ ਤਸਵੀਰ ਭੇਜਣ ਲੱਗੇ ਇਸਦੀ Quality ਬਦਲ ਸਕੋਗੇ ਅਤੇ ਵਧੀਆਂ Quality 'ਚ ਤਸਵੀਰਾਂ ਸ਼ੇਅਰ ਕਰ ਸਕੋਗੇ।

ABOUT THE AUTHOR

...view details