ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਯੂਜ਼ਰਸ ਲਈ ਕੈਲੰਡਰ ਵਾਲਾ ਫੀਚਰ ਲਿਆਉਣ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਖਾਸ ਮੈਸੇਜ ਨੂੰ ਆਸਾਨੀ ਨਾਲ ਲੱਭ ਸਕਣਗੇ। ਫਿਲਹਾਲ ਇਹ ਫੀਚਰ ਵਟਸਐਪ ਵੈੱਬ ਲਈ ਲਿਆਂਦਾ ਜਾ ਰਿਹਾ ਹੈ।
Wabetainfo ਨੇ ਦਿੱਤੀ ਨਵੇਂ ਫੀਚਰ ਬਾਰੇ ਜਾਣਕਾਰੀ:Wabetainfo ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ 'ਤੇ ਯੂਜ਼ਰਸ ਲਈ ਸਰਚ ਹਿਸਟਰੀ ਨੂੰ ਲੱਭਣਾ ਆਸਾਨ ਹੋਵੇਗਾ। ਇਸ ਲਈ ਕੰਪਨੀ ਯੂਜ਼ਰਸ ਨੂੰ ਇੱਕ ਨਵਾਂ ਆਪਸ਼ਨ ਦੇਣ ਜਾ ਰਹੀ ਹੈ। ਹੁਣ ਵਟਸਐਪ ਵੈੱਬ 'ਤੇ ਕਿਸੇ ਵੀ ਮੈਸੇਜ ਨੂੰ ਤਰੀਕ ਦੇ ਨਾਲ ਸਰਚ ਕੀਤਾ ਜਾ ਸਕੇਗਾ। ਵਟਸਐਪ ਯੂਜ਼ਰਸ ਕੈਲੰਡਰ 'ਚ ਕਿਸੇ ਤਰੀਕ ਨੂੰ ਭਰ ਕੇ ਖਾਸ ਮੈਸੇਜ ਨੂੰ ਚੈਕ ਕਰ ਸਕਣਗੇ। Wabetainfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਵਟਸਐਪ ਯੂਜ਼ਰਸ ਨੂੰ ਮੈਸੇਜ ਸਰਚ ਕਰਨ ਲਈ ਐਪ 'ਚ ਇੱਕ ਕੈਲੰਡਰ ਬਟਨ ਨਜ਼ਰ ਆਵੇਗਾ। ਇਹ ਕੈਲੰਡਰ ਬਟਨ Contacts ਦੀ ਚੈਟ 'ਚ ਦੇਖਿਆ ਜਾ ਸਕੇਗਾ।
ਇਨ੍ਹਾਂ ਯੂਜ਼ਰਸ ਨੂੰ ਮਿਲ ਰਿਹਾ ਵਟਸਐਪ ਦਾ ਕੈਲੰਡਰ ਫੀਚਰ: ਨਵੇਂ ਫੀਚਰ ਦਾ ਇਸਤੇਮਾਲ ਕੁਝ ਹੀ ਯੂਜ਼ਰਸ ਕਰ ਸਕਣਗੇ। ਜਿਹੜੇ ਯੂਜ਼ਰਸ ਨੇ ਵਟਸਐਪ ਵੈੱਬ ਦੇ ਅਧਿਕਾਰਿਤ ਬੀਟਾ ਪ੍ਰੋਗਰਾਮ ਨੂੰ Join ਕੀਤਾ ਹੈ, ਉਹ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਕਿਸੇ ਖਾਸ ਮੈਸੇਜ ਨੂੰ ਲਭਣ 'ਚ ਆਸਾਨੀ ਹੋਵੇਗੀ। ਹਾਲਾਂਕਿ, ਇਸ ਫੀਚਰ ਦੀ ਵਰਤੋ ਕਰਨ ਲਈ ਉਸ ਖਾਸ ਚੈਟ ਦੀ ਤਰੀਕ ਦਾ ਯਾਦ ਹੋਣਾ ਜ਼ਰੂਰੀ ਹੈ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਇਹ ਫੀਚਰ ਆਉਣ ਵਾਲੇ ਸਮੇਂ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਇਮੇਲ ਰਾਹੀ ਖੋਲ੍ਹ ਸਕੋਗੇ ਵਟਸਐਪ ਅਕਾਊਟ:ਇਸਦੇ ਨਾਲ ਹੀਕੰਪਨੀ ਐਂਡਰਾਈਡ ਅਤੇ IOS ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜੀਮੇਲ ਆਈਡੀ ਨਾਲ ਆਪਣੇ ਵਟਸਐਪ ਅਕਾਊਂਟ ਨੂੰ ਲੌਗਇਨ ਕਰ ਸਕੋਗੇ। ਵਰਤਮਾਨ ਸਮੇਂ 'ਚ ਵਟਸਐਪ ਅਕਾਊਂਟ ਨੂੰ ਖੋਲਣ ਲਈ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ, ਪਰ ਜਲਦ ਹੀ ਤੁਸੀਂ ਮੇਲ ਆਈਡੀ ਦੀ ਮਦਦ ਨਾਲ ਵੀ ਆਪਣਾ ਵਟਸਐਪ ਅਕਾਊਂਟ ਖੋਲ੍ਹ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਇਏ ਕਿ ਇਸ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਤੁਹਾਨੂੰ ਆਪਣੀ ਮੇਲ ਆਈਡੀ ਅਕਾਊਂਟ ਨਾਲ ਵੈਰੀਫਾਈ ਕਰਨੀ ਹੋਵੇਗੀ। ਮੇਲ ਆਈਡੀ ਨੂੰ ਵੈਰੀਫਾਈ ਕਰਨ ਲਈ ਤੁਹਾਨੂੰ ਮੇਲ ਆਈਡੀ ਦਰਜ ਕਰਕੇ ਇਸ 'ਤੇ ਆਏ OTP ਨੂੰ ਦਰਜ ਕਰਨਾ ਹੋਵੇਗਾ। ਮੇਲ ਆਈਡੀ ਵੈਰੀਫਾਈ ਹੋ ਜਾਣ ਤੋਂ ਬਾਅਦ ਤੁਸੀਂ ਮੇਲ ਆਈਡੀ ਦੀ ਮਦਦ ਨਾਲ ਆਪਣਾ ਵਟਸਐਪ ਅਕਾਊਂਟ ਲੌਗਇਨ ਕਰ ਸਕੋਗੇ।