ਪੰਜਾਬ

punjab

ETV Bharat / science-and-technology

boAt ਨੇ ਭਾਰਤ 'ਚ ਆਪਣੀ ਨਵੀਂ ਸਮਾਰਟਵਾਚ ਕੀਤੀ ਲਾਂਚ, ਜਾਣੋ ਕੀਮਤ ਅਤੇ ਫੀਚਰਸ - boAt Lunar Pro LTE ਫੀਚਰਸ

boAt Lunar Pro LTE Launch: boAt ਨੇ ਆਪਣੇ ਗ੍ਰਾਹਕਾਂ ਲਈ boAt Lunar Pro LTE ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਇਸ ਵਾਚ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।

boAt Lunar Pro LTE Launch
boAt Lunar Pro LTE Launch

By ETV Bharat Tech Team

Published : Jan 10, 2024, 10:08 AM IST

ਹੈਦਰਾਬਾਦ: boAt ਨੇ ਆਪਣੇ ਭਾਰਤੀ ਗ੍ਰਾਹਕਾਂ ਲਈ boAt Lunar Pro LTE ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਇਸ ਵਾਚ 'ਚ ਈ-ਸਿਮ ਕਨੈਕਟਿਵੀਟੀ ਦਾ ਇਸਤੇਮਾਲ ਕੀਤਾ ਗਿਆ ਹੈ। boAt Lunar Pro LTE ਸਮਾਰਟਵਾਚ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ।

boAt Lunar Pro LTE ਦੇ ਫੀਚਰਸ: boAt Lunar Pro LTE ਸਮਾਰਟਵਾਚ 'ਚ 1.39 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜਿਸ 'ਚ ਤੁਸੀਂ ਆਪਣੇ ਹਿਸਾਬ ਨਾਲ ਵਾਚ ਫੇਸ ਨੂੰ ਅਨੁਕੂਲਿਤ ਕਰ ਸਕਦੇ ਹੋ। ਇਸ 'ਚ ਹਾਰਟ ਰੇਟ ਮਾਨੀਟਰ, Spo2, ਮਾਹਵਾਰੀ ਚੱਕਰ ਅਤੇ 100 ਤੋਂ ਵੱਧ ਸਪੋਰਟਸ ਮੋਡ ਦਿੱਤੇ ਗਏ ਹਨ। ਇਸ 'ਚ ਇਨ-ਬਿਲਟ GPS ਵੀ ਮਿਲਦਾ ਹੈ। ਪਾਣੀ ਅਤੇ ਮਿੱਟੀ ਤੋਂ ਬਚਾਉਣ ਲਈ ਸਮਾਰਟਵਾਚ ਨੂੰ ਆਈਪੀ 68 ਦੀ ਮਾਨਕ ਰੇਟਿਕ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਇਸ 'ਚ ਦੋ ਬੈਟਰੀਆਂ ਹਨ ਅਤੇ ਕਾਲਿੰਗ ਲਈ ਦੋ ਦਿਨ ਦਾ ਬੈਕਅੱਪ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, boAt Lunar Pro LTE ਸਮਾਰਟਵਾਚ 'ਚ ਬਲੂਟੁੱਥ ਕਾਲਿੰਗ ਸਪੋਰਟ, ਕਵਿੱਕ ਡਾਇਲ ਪੈਡ, ਵਾਇਸ ਅਸਿਸਟੈਂਟ, ਕੈਮਰਾ ਕੰਟਰੋਲ, ਮਿਊਜ਼ਿਕ ਕੰਟਰੋਲ ਅਤੇ ਮੌਸਮ ਅਪਡੇਟਸ ਦਿੱਤੇ ਗਏ ਹਨ। ਇਸ ਸਮਾਰਟਵਾਚ ਵਿੱਚ ਈ-ਸਿਮ ਕਨੈਕਟੀਵਿਟੀ ਦੀ ਸੁਵਿਧਾ ਦੇਣ ਲਈ boAt ਨੇ Jio ਨਾਲ ਸਾਂਝੇਦਾਰੀ ਕੀਤੀ ਹੈ। ਆਉਣ ਵਾਲੇ ਸਮੇਂ 'ਚ ਇਸ ਨੂੰ ਏਅਰਟੈੱਲ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ।

boAt Lunar Pro LTE ਦੀ ਕੀਮਤ: ਇਸ ਸਮਾਰਟਵਾਚ ਨੂੰ ਬਲੈਕ ਅਤੇ ਬ੍ਰਾਊਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। boAt Lunar Pro LTE ਸਮਾਰਟਵਾਚ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਸ ਵਾਚ ਨੂੰ ਤੁਸੀਂ ਕੰਪਨੀ ਦੀ ਅਧਿਕਾਰਿਤ ਸਾਈਟ ਅਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।

Samsung Galaxy Unpacked ਇਵੈਂਟ:ਇਸ ਤੋਂ ਇਲਾਵਾ, Samsung Galaxy Unpacked ਇਵੈਂਟ 17 ਜਨਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਇਵੈਂਟ ਇਸ ਸਾਲ ਦਾ ਸਭ ਤੋਂ ਵੱਡਾ ਇਵੈਂਟ ਹੈ। ਇਸ ਇਵੈਂਟ ਦੌਰਾਨ ਕਈ ਚੀਜ਼ਾਂ ਲਾਂਚ ਕੀਤੀਆਂ ਜਾਣਗੀਆਂ। ਯੂਜ਼ਰਸ ਵੱਲੋ Samsung Galaxy Unpacked ਇਵੈਂਟ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਹੁਣ ਜਲਦ ਹੀ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Samsung Galaxy S24 ਸੀਰੀਜ਼ ਵੀ ਇਸ ਇਵੈਂਟ 'ਚ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹੋਰ ਵੀ ਕਈ ਪ੍ਰੋਡਕਟਸ ਲਾਂਚ ਹੋਣਗੇ।

ABOUT THE AUTHOR

...view details