ਹੈਦਰਾਬਾਦ: 24 ਨਵੰਬਰ ਨੂੰ ਭਾਰਤ ਸਮੇਤ ਦੁਨੀਆਂ ਭਰ 'ਚ ਬਲੈਕ ਫ੍ਰਾਈਡੇ ਸੇਲ ਸ਼ੁਰੂ ਹੋ ਰਹੀ ਹੈ। ਇਸ ਸੇਲ ਰਾਹੀ ਆਨਲਾਈਨ ਸਕੈਮ ਕਰਨ ਵਾਲੇ ਘਪਲੇਬਾਜ਼ ਅਤੇ ਸਾਈਬਰ ਠੱਗ ਲੋਕਾਂ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਸੀਂ ਵੀ ਬਲੈਕ ਫ੍ਰਾਈਡੇ ਸੇਲ ਦਾ ਹਿੱਸਾ ਬਣਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ, ਤਾਂਕਿ ਤੁਸੀਂ ਧੋਖਾਧੜੀ ਤੋਂ ਬਚ ਸਕੋ।
ਬਲੈਕ ਫ੍ਰਾਈਡੇ ਸੇਲ ਦੌਰਾਨ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
ਇਮੇਲ 'ਚ ਆਏ ਲਿੰਕ 'ਤੇ ਨਾ ਕਰੋ ਕਲਿੱਕ: ਅੱਜ ਦੇ ਸਮੇਂ 'ਚ ਧੋਖਾਧੜੀ ਕਰਨ ਵਾਲੇ ਇਮੇਲ ਰਾਹੀ ਆਨਲਾਈਨ ਅਤੇ ਈ-ਕਮਾਰਸ ਸਾਈਟ 'ਤੇ ਸੇਲ ਦੀ ਜਾਣਕਾਰੀ ਦਿੰਦੇ ਹਨ। ਜੇਕਰ ਤੁਹਾਨੂੰ ਇਮੇਲ ਰਾਹੀ ਕਿਸੇ ਅਲੱਗ ਵੈੱਬਸਾਈਟ ਦਾ ਲਿੰਕ ਮਿਲਦਾ ਹੈ ਅਤੇ ਉਸ ਲਿੰਕ 'ਚ ਤੁਹਾਨੂੰ ਡੀਲ ਅਤੇ ਸੇਲ ਦੀ ਜਾਣਕਾਰੀ ਮਿਲ ਰਹੀ ਹੈ, ਤਾਂ ਤੁਹਾਨੂੰ ਉਸ ਲਿੰਕ 'ਤੇ ਕਲਿੱਕ ਨਹੀਂ ਕਰਨਾ ਚਾਹੀਦਾ, ਕਿਉਕਿ ਇਸ ਰਾਹੀ ਧੋਖਾਧੜੀ ਕਰਨ ਵਾਲੇ ਤੁਹਾਨੂੰ ਧੋਖਾ ਦੇ ਸਕਦੇ ਹਨ।
ਈ-ਕਮਾਰਸ ਸਾਈਟ ਦੀ ਸਹੀ ਤਰੀਕੇ ਨਾਲ ਪਹਿਚਾਣ ਕਰੋ: ਜਦੋ ਵੀ ਤੁਸੀਂ ਕਿਸੇ ਵੈੱਬਸਾਈਟ ਤੋਂ ਕੁਝ ਖਰੀਦਦੇ ਹੋ, ਤਾਂ ਤੁਹਾਨੂੰ ਇਸ 'ਤੇ ਕਈ ਲਾਭ ਦੱਸੇ ਜਾਂਦੇ ਹਨ। ਇਸ ਜਾਣਕਾਰੀ ਦਾ ਫਾਇਦਾ ਉਠਾਉਣ ਲਈ ਸਾਈਬਰ ਠੱਗ ਮਸ਼ਹੂਰ ਸਾਈਟ ਨਾਲ ਮਿਲਦੀ ਸਾਈਟ ਬਣਾ ਲੈਂਦੇ ਹਨ ਅਤੇ ਯੂਜ਼ਰਸ ਨੂੰ ਧੋਖਾ ਦੇ ਦਿੰਦੇ ਹਨ। ਇਸ ਲਈ ਜਦੋ ਵੀ ਤੁਸੀਂ ਕਿਸੇ ਸਾਈਟ ਤੋਂ ਕੁਝ ਖਰੀਦਦੇ ਹੋ, ਤਾਂ ਉਸ ਸਾਈਟ ਦੀ ਚੰਗੀ ਤਰ੍ਹਾਂ ਜਾਂਚ ਕਰੋ।
Unknown ਸਾਈਟ ਤੋਂ ਨਾ ਕਰੋ ਖਰੀਦਦਾਰੀ: Unknown ਸਾਈਟ ਤੋਂ ਖਰੀਦਦਾਰੀ ਨਾ ਕਰੋ। ਜੇਕਰ ਤੁਸੀਂ Unknown ਸਾਈਟ ਤੋਂ ਕੁਝ ਖਰੀਦ ਵੀ ਰਹੇ ਹੋ, ਤਾਂ ਇੱਥੇ ਆਪਣੀ ਬੈਕਿੰਗ ਜਾਣਕਾਰੀ ਸ਼ੇਅਰ ਨਾ ਕਰੋ।
Realme GT 5 Pro ਸਮਾਰਟਫੋਨ ਜਲਦ ਹੋਵੇਗਾ ਲਾਂਚ: Realme ਜਲਦ ਹੀ ਚੀਨ 'ਚ Realme GT 5 Pro ਸਮਾਰਟਫੋਨ ਨੂੰ ਲਾਂਚ ਕਰ ਸਕਦਾ ਹੈ। ਲਾਂਚ ਤੋਂ ਪਹਿਲਾ ਕੰਪਨੀ ਨੇ ਇਸ ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਕਰ ਦਿੱਤਾ ਹੈ। ਕੁਝ ਦਿਨ ਪਹਿਲਾ ਹੀ ਕੰਪਨੀ ਨੇ ਦੱਸਿਆ ਸੀ ਕਿ ਇਸ ਸਮਾਰਟਫੋਨ 'ਚ 1TB ਦੀ ਇੰਟਰਨਲ ਸਟੋਰੇਜ ਮਿਲੇਗੀ ਅਤੇ 50MP Sony IMX890 ਪੈਰੀਸਕੋਪ ਟੈਲੀਫੋਟੋ ਲੈਂਸ ਮਿਲ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਚੀਨ 'ਚ 3C Certification 'ਤੇ ਲਿਟਸ ਕੀਤਾ ਗਿਆ ਹੈ।