ਹੈਦਰਾਬਾਦ: ਐਲੋਨ ਮਸਕ ਨੇ ਹਾਲ ਹੀ ਵਿੱਚ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਕਦੋਂ ਤੋਂ ਤੁਹਾਡਾ ਟਵਿਟਰ ਬਲੂ ਟਿੱਕ ਹਟਾ ਦਿੱਤਾ ਜਾਵੇਗਾ। ਜੇਕਰ ਤੁਸੀਂ ਵੀ ਟਵਿੱਟਰ ਯੂਜ਼ਰ ਹੋ ਤਾਂ ਤੁਹਾਨੂੰ ਹੁਣ ਬਲੂ ਟਿੱਕ ਲਈ ਭੁਗਤਾਨ ਕਰਨਾ ਹੋਵੇਗਾ। ਸੀਈਓ ਐਲੋਨ ਮਸਕ ਨੇ ਕਿਹਾ ਹੈ ਕਿ ਭੁਗਤਾਨ ਨਾ ਕਰਨ ਵਾਲੇ ਯੂਜ਼ਰਸ ਨੂੰ ਹੁਣ ਬਲੂ ਟਿੱਕ ਦਾ ਲਾਭ ਨਹੀਂ ਮਿਲੇਗਾ।
ਅੱਜ ਤੋਂ ਹਟਾ ਦਿੱਤਾ ਜਾਵੇਗਾ ਬਲੂ ਟਿੱਕ:ਐਲੋਨ ਮਸਕ ਨੇ ਇੱਕ ਟਵੀਟ ਰਾਹੀ ਦੱਸਿਆ ਸੀ ਕਿ 20 ਅਪ੍ਰੈਲ ਤੋਂ ਟਵਿੱਟਰ ਤੋਂ ਵਿਰਾਸਤੀ ਬਲੂ ਟਿੱਕ ਮਾਰਕ ਨੂੰ ਵੈਰੀਫਾਈਡ ਅਕਾਊਟ ਤੋਂ ਹਟਾ ਦਿੱਤਾ ਜਾਵੇਗਾ। ਉਸਨੇ ਆਪਣੇ ਟਵੀਟ ਵਿੱਚ ਕਿਹਾ ਕਿ "ਪੁਰਾਣੇ ਬਲੂ ਟਿਕ 20 ਅਪ੍ਰੈਲ ਤੋਂ ਹਟਾ ਦਿੱਤੇ ਜਾਣਗੇ।" ਇਸਦੇ ਨਾਲ ਹੀ ਜੇਕਰ ਕੋਈ ਬਲੂ ਟਿਕ ਲੈਣਾ ਚਾਹੁੰਦਾ ਹੈ ਤਾਂ ਉਸਨੂੰ ਪਹਿਲਾ ਮਹੀਨਾਵਾਰ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਜਿਸ ਤੋਂ ਬਾਅਦ ਹੀ ਅਕਾਊਟ 'ਤੇ ਬਲੂ ਟਿੱਕ ਦਾ ਨਿਸ਼ਾਨ ਐਕਟੀਵੇਟ ਹੋਵੇਗਾ।
ਟਵਿੱਟਰ ਬਲੂ ਟਿਕ ਲਈ ਕਰਨਾ ਹੋਵੇਗਾ ਇੰਨੇ ਰੁਪਇਆ ਦਾ ਭੁਗਤਾਨ: ਭਾਰਤ ਵਿੱਚ ਮੋਬਾਈਲ ਯੂਜ਼ਰਸ ਨੂੰ ਟਵਿਟਰ ਬਲੂ ਟਿੱਕ ਲਈ ਅਕਾਊਟ ਧਾਰਕ ਨੂੰ 900 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਜਦਕਿ ਵੈੱਬ ਲਈ ਯੂਜ਼ਰਸ ਨੂੰ 650 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਦੂਜੇ ਪਾਸੇ ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਬਲੂ ਟਿੱਕ ਮੋਬਾਈਲ ਲਈ ਹਰ ਮਹੀਨੇ 11 ਅਮਰੀਕੀ ਡਾਲਰ ਅਤੇ ਸਾਲਾਨਾ 114.99 ਡਾਲਰ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ, ਵੈੱਬ ਦੀ ਕੀਮਤ 8 ਡਾਲਰ ਪ੍ਰਤੀ ਮਹੀਨਾ ਅਤੇ 84 ਡਾਲਰ ਪ੍ਰਤੀ ਸਾਲ ਹੋਵੇਗੀ।