ਪੰਜਾਬ

punjab

By ETV Bharat Tech Team

Published : Jan 8, 2024, 2:19 PM IST

ETV Bharat / science-and-technology

Samsung Galaxy S24 ਸੀਰੀਜ਼ ਦੀ ਲਾਂਚਿੰਗ ਤੋਂ ਪਹਿਲਾ Galaxy S23 ਸੀਰੀਜ਼ ਦੀ ਕੀਮਤ 'ਚ ਹੋਈ ਕਟੌਤੀ

Samsung Galaxy S23 Series Price Cut: Samsung ਆਪਣੇ ਗ੍ਰਾਹਕਾਂ ਲਈ Samsung Galaxy S24 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 17 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੁਣ ਕੰਪਨੀ ਨੇ ਭਾਰਤੀ ਯੂਜ਼ਰਸ ਲਈ Samsung Galaxy S23 ਸੀਰੀਜ਼ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ।

Samsung Galaxy S23 Series Price Cut
Samsung Galaxy S23 Series Price Cut

ਹੈਦਰਾਬਾਦ:Samsung ਆਪਣੇ ਗ੍ਰਾਹਕਾਂ ਲਈ Samsung Galaxy S24 ਸੀਰੀਜ਼ ਨੂੰ 17 ਜਨਵਰੀ ਦੇ ਦਿਨ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ ਦੇ ਲਾਂਚ ਤੋਂ ਪਹਿਲਾ ਕੰਪਨੀ ਨੇ Samsung Galaxy S23 ਸੀਰੀਜ਼ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। Samsung Galaxy S23 ਸੀਰੀਜ਼ 'ਚ Samsung Galaxy S23 ਅਤੇ Samsung Galaxy S23 ਪਲੱਸ ਸਮਾਰਟਫੋਨ ਸ਼ਾਮਲ ਹਨ। ਹੁਣ ਤੁਸੀਂ ਇਨ੍ਹਾਂ ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕੋਗੇ। ਇਸ ਤੋਂ ਇਲਾਵਾ, ਬੈਂਕ ਡਿਸਕਾਊਂਟ ਦਾ ਲਾਭ ਵੀ ਲੈ ਸਕਦੇ ਹੋ।

Samsung Galaxy S23 ਦੀ ਕੀਮਤ 'ਚ ਕਟੌਤੀ: Samsung Galaxy S23 ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਅਸਲੀ ਕੀਮਤ 74,999 ਰੁਪਏ ਹੈ, ਪਰ ਕੀਮਤ 'ਚ ਕਟੌਤੀ ਹੋਣ ਤੋਂ ਬਾਅਦ ਤੁਸੀਂ ਇਸ ਫੋਨ ਨੂੰ 64,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ ਤੁਸੀਂ 5,000 ਰੁਪਏ ਤੱਕ ਦਾ ਡਿਸਕਾਊਂਟ ਪਾ ਸਕਦੇ ਹੋ, ਜਿਸ ਤੋਂ ਬਾਅਦ Samsung Galaxy S23 ਦੀ ਕੀਮਤ 59,999 ਰੁਪਏ ਹੋ ਜਾਵੇਗੀ, ਜਦਕਿ Samsung Galaxy S23 ਦੇ 8GB+256GB ਸਟੋਰੇਜ ਦੀ ਅਸਲੀ ਕੀਮਤ 79,999 ਰੁਪਏ ਹੈ, ਪਰ ਕਟੌਤੀ ਤੋਂ ਬਾਅਦ ਤੁਸੀਂ ਇਸ ਫੋਨ ਨੂੰ 69,999 ਰੁਪਏ 'ਚ ਖਰੀਦ ਸਕਦੇ ਹੋ। ਬੈਂਕ ਡਿਸਕਾਊਂਟ ਤੋਂ ਬਾਅਦ ਇਸ ਫੋਨ ਦੀ ਕੀਮਤ 64,999 ਰੁਪਏ ਹੋ ਜਾਵੇਗੀ।

Samsung Galaxy S23 ਪਲੱਸ ਦੀ ਕੀਮਤ 'ਚ ਕਟੌਤੀ: Samsung Galaxy S23 ਪਲੱਸ ਦੇ 8GB+256GB ਸਟੋਰੇਜ ਨੂੰ 94,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਤੁਸੀਂ Samsung Galaxy S23 ਪਲੱਸ ਸਮਾਰਟਫੋਨ ਨੂੰ 84,999 ਰੁਪਏ 'ਚ ਖਰੀਦ ਸਕਦੇ ਹੋ। ਬੈਂਕ ਡਿਸਕਾਊਂਟ ਤੋਂ ਬਾਅਦ ਇਸ ਫੋਨ ਦੀ ਕੀਮਤ 79,999 ਰੁਪਏ ਹੋ ਜਾਵੇਗੀ, ਜਦਕਿ Samsung Galaxy S23 ਪਲੱਸ ਦੇ 8GB ਰੈਮ+512GB ਸਟੋਰੇਜ ਦੀ ਕੀਮਤ 1,04,999 ਰੁਪਏ ਹੈ, ਪਰ ਕਟੌਤੀ ਤੋਂ ਤੁਸੀਂ ਇਸ ਫੋਨ ਨੂੰ 94,999 ਰੁਪਏ 'ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਬੈਂਕ ਡਿਸਕਾਊਂਟ ਦਾ ਇਸਤੇਮਾਲ ਕਰਦੇ ਹੋ, ਤਾਂ ਇਸ ਫੋਨ ਦੀ ਕੀਮਤ 89,999 ਰੁਪਏ ਹੋ ਜਾਵੇਗੀ।

ABOUT THE AUTHOR

...view details