ਪੰਜਾਬ

punjab

ETV Bharat / science-and-technology

ਬੇਬੀ ਸ਼ਾਰਕ ਯੂ-ਟਿਊਬ 'ਤੇ ਹੁਣ ਤੱਕ ਸਭ ਤੋਂ ਵੱਧ ਵੇਖੀ ਜਾਣ ਵਾਲੀ ਵੀਡੀਓ ਬਣੀ - ਪਿੰਕਫੋਂਗ

ਬੱਚਿਆਂ ਦੀ 2 ਮਿੰਟ ਦੀ ਕਵਿਤਾ ਬੇਬੀ ਸ਼ਾਰਕ ਨੂੰ ਯੂ-ਟਿਊਬ 'ਤੇ 7.04 ਅਰਬ(ਬਿਲੀਅਨ) ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਇਸਦੀ ਸਫਲਤਾ ਤੋਂ ਇਲਾਵਾ, ਪਿਛਲੇ ਸਾਲ ਜਨਵਰੀ ਵਿੱਚ ਇਸ ਨੇ ਬਿਲਬੋਰਡ ਹਾਟ 100 'ਤੇ 32ਵੇਂ ਸਥਾਨ 'ਤੇ ਸੀ।

ਤਸਵੀਰ
ਤਸਵੀਰ

By

Published : Nov 7, 2020, 4:00 PM IST

Updated : Feb 16, 2021, 7:52 PM IST

ਸੈਨ ਫ੍ਰਾਂਸਿਸਕੋ: ਬੱਚਿਆਂ ਦੀ ਕਵਿਤਾ ਬੇਬੀ ਸ਼ਾਰਕ ਗੂਗਲ ਦੀ ਮਲਕੀਅਤ ਵਾਲੀ ਯੂਟਿ ਊਬ 'ਤੇ ਹੁਣ ਤੱਕ ਦੀ ਸਭ ਤੋਂ ਵੱਧ ਵੇਖੀ ਗਈ ਵੀਡੀਓ ਬਣ ਗਈ ਹੈ, ਪਿਛਲੇ ਰਿਕਾਰਡ ਧਾਰਕ ਡੇਸਪੇਸੀਟੋ ਨੂੰ ਪਛਾੜਦਿਆਂ। ਯੂ-ਟਿਊਬ ਦੇ ਅਨੁਸਾਰ, ਦੱਖਣੀ ਕੋਰੀਆ ਦੀ ਵਿਦਿਅਕ ਮਨੋਰੰਜਨ ਕੰਪਨੀ ਪਿੰਕਫੋਂਗ ਦੁਆਰਾ ਰਿਕਾਰਡ ਕੀਤੀ ਕਵਿਤਾ ਨੂੰ ਹੁਣ ਤੱਕ 7.04 ਅਰਬ(ਬਿਲੀਅਨ) ਵਾਰ ਦੇਖਿਆ ਜਾ ਚੁੱਕਾ ਹੈ।

ਦੋ ਮਿੰਟ ਦੀ ਕਵਿਤਾ ਦੀ ਵੀਡੀਓ ਵਿੱਚ, ਕੁੱਝ ਐਨੀਮੇਟਡ ਬੇਬੀ ਸ਼ਾਰਕ ਅਤੇ ਦੋ ਬੱਚੇ ਪਾਣੀ ਵਿੱਚ 'ਬੇਬੀ ਸ਼ਾਰਕ ਡੂ ਡੂ ਡੂ ਡੂ' ਗਾਉਂਦੇ ਹੋਏ ਦਿਖਾਈ ਰਹੇ ਹਨ।

ਜੂਨ 2016 ਵਿੱਚ ਯੂ-ਟਿਊਬ ਉੱਤੇ ਪੋਸਟ ਕੀਤੇ ਜਾਣ ਤੋਂ ਬਾਅਦ, ਇੱਕ ਆਕਰਸ਼ਕ ਅਤੇ ਸੁਰੀਲੀ ਧੁਨ ਵਾਲਾ ਰੰਗੀਨ ਵੀਡੀਓ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਵਾਇਰਲ ਹੋ ਗਿਆ ਸੀ ਅਤੇ ਪ੍ਰਸਿੱਧੀ ਹਾਸਿਲ ਕਰ ਚੁੱਕਾ ਹੈ।

ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਇਸਦੀ ਸਫਲਤਾ ਤੋਂ ਇਲਾਵਾ, ਪਿਛਲੇ ਸਾਲ ਜਨਵਰੀ ਵਿੱਚ ਇਸ ਨੇ ਬਿਲਬੋਰਡ ਹਾਟ 100 'ਤੇ 32 ਵੇਂ ਸਥਾਨ 'ਤੇ ਸੀ।

ਇਸ ਤੋਂ ਇਲਾਵਾ, ਵਾਸ਼ਿੰਗਟਨ ਨੈਸ਼ਨਲ ਬੇਸਬਾਲ ਟੀਮ ਨੇ ਇਸ ਨੂੰ ਆਪਣੇ ਗਾਣ ਵੱਜੋਂ ਚੁਣਿਆ ਤੇ ਜਦੋਂ ਉਹ ਸਾਲ 2019 ਵਿੱਚ ਵਿਸ਼ਵ ਸੀਰੀਜ਼ ਜਿੱਤਣ ਗਈ ਇਹ ਗਾਣਾ ਵਾਈਟ ਹਾਊਸ ਵਿੱਚ ਇੱਕ ਸਮਾਰੋਹ ਦੌਰਾਨ ਵਜਾਇਆ ਗਿਆ ਸੀ।

ਯੂ-ਟਿਊਬ ਨੇ 2020 ਦੀ ਤੀਜੀ ਤਿਮਾਹੀ ਵਿੱਚ 5 ਅਰਬ ਡਾਲਰ ਦੀ ਵਿਗਿਆਪਨ ਆਮਦਨੀ ਕੀਤੀ, ਇਹ ਦਰਸਾਉਂਦਾ ਹੈ ਕਿ ਗੂਗਲ ਅਤੇ ਯੂ-ਟਿਊਬ ਦੋਵਾਂ ਲਈ ਇਸ਼ਤਿਹਾਰਾਂ ਦੀ ਆਮਦਨੀ ਵਿੱਚ ਤਬਦੀਲੀ ਆਈ ਹੈ।

ਯੂ-ਟਿਊਬ ਕੋਲ ਹੁਣ 30 ਮਿਲੀਅਨ ਤੋਂ ਵੱਧ ਸੰਗੀਤ ਅਤੇ ਪ੍ਰੀਮੀਅਮ ਦਾ ਭੁਗਤਾਨ ਕਰਨ ਵਾਲੇ ਗਾਹਕਾਂ ਅਤੇ 35 ਮਿਲੀਅਨ ਤੋਂ ਵੱਧ ਮੁਫ਼ਤ ਅਜ਼ਮਾਇਸ਼ ਉਪਭੋਗਤਾ ਹਨ। ਯੂ-ਟਿਊਬ ਟੀਵੀ ਦੇ ਹੁਣ 3 ਮਿਲੀਅਨ ਤੋਂ ਵੱਧ ਅਦਾਇਗੀ ਵਾਲੇ ਗਾਹਕ ਹਨ।

Last Updated : Feb 16, 2021, 7:52 PM IST

ABOUT THE AUTHOR

...view details