ਹੈਦਰਾਬਾਦ: ਕੰਪਨੀ ਨੇ ਹਾਲ ਹੀ ਵਿੱਚ ਆਪਣੇ Apple Scary fast Event ਦਾ ਐਲਾਨ ਕੀਤਾ ਸੀ। ਇਹ ਇਵੈਂਟ ਅੱਜ ਸ਼ਾਮ ਨੂੰ 5:00 ਵਜੇ ਸ਼ੁਰੂ ਹੋਵੇਗਾ ਅਤੇ ਭਾਰਤੀ ਸਮੇਂ ਅਨੁਸਾਰ, ਇਹ ਇਵੈਂਟ 31 ਅਕਤੂਬਰ ਸਵੇਰੇ 5:30 ਵਜੇ ਹੋਵੇਗਾ। ਐਪਲ ਆਪਣੇ ਇਸ ਇਵੈਂਟ 'ਚ ਕਈ ਪ੍ਰੋਡਕਟਸ ਲਾਂਚ ਕਰ ਸਕਦਾ ਹੈ।
ਇਸ ਤਰ੍ਹਾਂ ਦੇਖੋ Apple Scary fast Event: ਐਪਲ ਦੇ ਇਸ ਇਵੈਂਟ ਨੂੰ ਤੁਸੀਂ ਘਰ ਬੈਠੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ Youtube ਚੈਨਲ 'ਤੇ ਲਾਈਵ ਦੇਖ ਸਕਦੇ ਹੋ। ਇਸ ਇਵੈਂਟ ਨੂੰ ਲਾਈਵ ਸਟ੍ਰੀਮ ਕੀਤਾ ਜਾਵੇਗਾ।
Apple Scary fast Event 'ਚ ਇਹ ਪ੍ਰੋਡਕਟਸ ਹੋ ਸਕਦੈ ਲਾਂਚ:ਐਪਲ ਨੇ ਇਸ ਇਵੈਂਟ ਲਈ ਮੀਡੀਆ ਨੂੰ ਵੀ ਸੱਦਾ ਭੇਜਿਆ ਹੈ। ਸੱਦੇ ਰਾਹੀ ਭੇਜੇ ਗਏ ਐਪਲ ਲੋਗੋ 'ਚ MacOS ਦੇ ਆਈਕਨ ਨੂੰ ਦੇਖਿਆ ਜਾ ਸਕਦਾ ਹੈ। ਜਿਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਇਵੈਂਟ Mac ਇਵੈਂਟ ਹੋ ਸਕਦਾ ਹੈ।