ਪੰਜਾਬ

punjab

Apple Scary Fast event: ਕੱਲ ਸ਼ੁਰੂ ਹੋਵੇਗਾ ਐਪਲ ਦਾ ਇਵੈਂਟ, ਜਾਣੋ ਕੀ ਕੁਝ ਹੋ ਸਕਦੈ ਲਾਂਚ

By ETV Bharat Punjabi Team

Published : Oct 29, 2023, 9:30 AM IST

Apple Scary Fast event 2023: ਐਪਲ ਨੇ ਆਪਣੇ ਯੂਜ਼ਰਸ ਲਈ ਨਵੇਂ ਇਵੈਂਟ ਦਾ ਐਲਾਨ ਕਰ ਦਿੱਤਾ ਹੈ। ਇਸ ਇਵੈਂਟ ਨੂੰ 30 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ ਦੌਰਾਨ ਕੰਪਨੀ ਨਵੇਂ ਅਪਡੇਟ ਅਤੇ ਡਿਵਾਈਸ ਲਾਂਚ ਕਰ ਸਕਦੀ ਹੈ।

Apple Scary Fast event
Apple Scary Fast event

ਹੈਦਰਾਬਾਦ: ਐਪਲ ਨੇ ਆਪਣੇ Apple Scary Fast event ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਇਵੈਂਟ 30 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ 'ਚ ਕੰਪਨੀ ਕਈ ਨਵੇਂ ਪ੍ਰੋਡਕਟਸ ਲਾਂਚ ਕਰ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ, ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਇਵੈਂਟ 'ਚ M3 ਚਿੱਪ, MacBook Pro ਅਤੇ iMac ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਦਾ ਮੁਖ ਉਦੇਸ਼ ਮੈਕ ਲਾਈਨਅੱਪ ਹੈ, ਜਿਸਦੇ ਤਹਿਤ ਕੰਪਨੀ ਕਈ ਮਾਡਲ ਲਾਂਚ ਕਰ ਸਕਦੀ ਹੈ। ਇਸ 'ਚ ਮੈਕਬੁੱਕ ਪ੍ਰੋ ਅਤੇ 24 ਇੰਚ ਮੈਕ ਸ਼ਾਮਲ ਹੋਣਗੇ। ਇਸਦੇ ਨਾਲ ਹੀ ਇਨ੍ਹਾਂ ਲੈਪਟਾਪਾ ਦੇ ਨਾਲ ਤੁਹਾਨੂੰ M3 Pro ਅਤੇ M3 Max ਚਿਪ ਮਿਲ ਸਕਦੀ ਹੈ।

Apple Scary Fast ਇਵੈਂਟ 'ਚ ਇਹ ਸਭ ਕੁਝ ਹੋ ਸਕਦੈ ਲਾਂਚ: ਐਪਲ ਨੇ ਦੱਸਿਆ ਕਿ ਇਹ ਇਵੈਂਟ 30 ਅਕਤੂਬਰ ਸਵੇਰੇ 5:00 ਵਜੇ ਹੋਣ ਵਾਲਾ ਹੈ। ਇਹ ਇਵੈਂਟ Pre-Recorded ਅਤੇ ਆਨਲਾਈਨ ਹੋਵੇਗਾ। ਇਸ ਇਵੈਂਟ 'ਚ MacBook Pro 14 ਇੰਚ ਅਤੇ 16 ਇੰਚ ਲਾਂਚ ਕੀਤੇ ਜਾ ਸਕਦੇ ਹਨ, ਜਿਸ 'ਚ M3 Pro ਅਤੇ M3 Max ਚਿਪ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ 24 ਇੰਚ ਦਾ iMac ਵੀ ਪੇਸ਼ ਕਰ ਸਕਦੀ ਹੈ, ਜਿਸ 'ਚ M3 ਚਿਪ ਮਿਲ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਇਨ੍ਹਾਂ ਦੇ ਡਿਜ਼ਾਈਨ ਅਤੇ ਕਲਰ ਨੂੰ ਪਿਛਲੇ ਜਨਰੇਸ਼ਨ ਦੇ ਸਮਾਨ ਹੀ ਰੱਖੇਗੀ। M3 ਲਾਈਨਅੱਪ TSMC ਦੇ 3nm ਪ੍ਰੋਸੈਸਰ 'ਤੇ ਬਣਿਆ ਹੈ। ਜਿਸ ਕਾਰਨ ਇਨ੍ਹਾਂ ਡਿਵਾਈਸਾਂ 'ਚ ਬਿਹਤਰ ਪ੍ਰਦਰਸ਼ਨ ਅਤੇ ਗੇਮਿੰਗ ਅਨੁਭਵ ਮਿਲਦਾ ਹੈ। ਕੰਪਨੀ ਨੇ ਦੱਸਿਆਂ ਕਿ ਉਹ ਮੈਕ ਲਈ ਅਪਡੇਟ ਮੈਜਿਕ ਕੀਬੋਰਡ, ਮੈਜਿਕ ਮਾਊਸ ਅਤੇ ਮੈਜਿਕ ਟ੍ਰੈਕਪੈਡ ਨੂੰ ਵੀ ਪੇਸ਼ ਕਰੇਗੀ।

ਐਪਲ ਭੇਜ ਰਿਹਾ ਮੀਡੀਆ ਨੂੰ ਸੱਦਾ: ਐਪਲ ਨੇ ਆਪਣੇ ਆਉਣ ਵਾਲੇ ਇਵੈਂਟ ਲਈ ਮੀਡੀਆ ਨੂੰ ਸੱਦਾ ਭੇਜ ਦਿੱਤਾ ਹੈ। ਕੰਪਨੀ ਨੇ 'Scary Fast' ਟੈਗਲਾਈਨ ਦੇ ਨਾਲ ਮੀਡੀਆ ਨੂੰ ਸੱਦਾ ਭੇਜਿਆ ਹੈ। ਐਪਲ ਦਾ ਇਹ ਇਵੈਂਟ ਘਰ ਬੈਠੇ Youtube 'ਤੇ ਦੇਖਿਆ ਜਾ ਸਕੇਗਾ।

ABOUT THE AUTHOR

...view details