ਪੰਜਾਬ

punjab

ETV Bharat / science-and-technology

Apple ਨੇ Ultra 2 ਸਮਾਰਟਵਾਚ ਕੀਤੀ ਲਾਂਚ, ਜਾਣੋ ਕੀਮਤ ਅਤੇ ਫੀਚਰਸ - Ultra 2 ਸਮਾਰਟਵਾਚ ਚ ਮਿਲੇਗਾ ਡਬਲ ਟੈਪ ਫੀਚਰ

Apple Ultra 2 Smartwatch: Wonderlust ਇਵੈਂਟ 'ਚ ਐਪਲ ਨੇ Ultra 2 ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਇਸ 'ਚ ਕੰਪਨੀ ਨੇ ਇੱਕ ਨਵਾਂ ਵਾਚ ਫੇਸ ਦਿੱਤਾ ਹੈ, ਜਿਸਨੂੰ ਤੁਸੀਂ ਕਸਟਮਾਈਜ਼ ਕਰ ਸਕਦੇ ਹੋ।

Apple Wonderlust Event 2023
Apple Ultra 2 Smartwatch

By ETV Bharat Punjabi Team

Published : Sep 13, 2023, 10:33 AM IST

ਕੈਲੀਫੋਰਨੀਆ: ਐਪਲ ਨੇ Ultra 2 ਸਮਾਰਟਵਾਚ ਲਾਂਚ ਕਰ ਦਿੱਤੀ ਹੈ। ਇਸ ਵਿੱਚ S9 ਚਿੱਪ, ਡਬਲ ਟੈਪ ਫੀਚਰ ਅਤੇ 72 ਘੰਟੇ ਤੱਕ ਦੀ ਬੈਟਰੀ ਦਾ ਬੈਕਅੱਪ ਮਿਲ ਰਿਹਾ ਹੈ। ਸਮਾਰਟਵਾਚ ਦੀ ਡਿਸਪਲੇ 3000nits ਨੂੰ ਸਪੋਰਟ ਕਰਦੀ ਹੈ। Ultra 2 ਸਮਾਰਟਵਾਚ ਦੀ ਕੀਮਤ ਅਮਰੀਕਾ 'ਚ 799 ਡਾਲਰ ਹੈ। ਇਸਦਾ ਮਤਲਬ ਹੈ ਕਿ ਭਾਰਤ 'ਚ ਇਸ ਸਮਾਰਟਵਾਚ ਦੀ ਕੀਮਤ 66,210 ਰੁਪਏ ਹੋ ਸਕਦੀ ਹੈ। ਫਿਲਹਾਲ ਕੰਪਨੀ ਨੇ Ultra 2 ਸਮਾਰਟਵਾਚ ਦਾ ਇੰਡੀਅਨ ਪ੍ਰਾਈਸ ਨਹੀ ਦੱਸਿਆ।

Ultra 2 ਸਮਾਰਟਵਾਚ ਦੇ ਫੀਚਰਸ: Ultra 2 ਸਮਾਰਟਵਾਚ WatchOS 10 'ਤੇ ਚਲਦੀ ਹੈ। ਇਸ ਵਿੱਚ ਰਿਡਿਜ਼ਾਈਨ ਕੀਤੇ ਗਏ ਐਪਸ, ਨਵੇਂ ਸਮਾਰਟ ਸਟੈਕ, ਨਵਾ ਸਾਈਕਲਿੰਗ ਅਨੁਭਵ ਅਤੇ ਆਊਟਡੋਰ ਦਾ ਪਤਾ ਲਗਾਉਣ ਵਾਲੀਆਂ ਸੁਵਿਧਾਵਾਂ ਮਿਲਦੀਆਂ ਹਨ। ਇਸਦੇ ਨਾਲ ਹੀ Ultra 2 ਸਮਾਰਟਵਾਚ 36 ਘੰਟੇ ਦੀ ਬੈਟਰੀ ਲਾਈਫ ਅਤੇ ਲੋ ਪਾਵਰ ਮੋਡ 'ਚ 72 ਘੰਟੇ ਤੱਕ ਦੀ ਬੈਟਰੀ ਲਾਈਫ਼ ਆਫ਼ਰ ਕਰਦੀ ਹੈ।

Ultra 2 ਸਮਾਰਟਵਾਚ 'ਚ ਡਬਲ ਟੈਪ ਫੀਚਰ: Ultra 2 ਸਮਾਰਟਵਾਚ 'ਚ ਡਬਲ ਟੈਪ ਫੀਚਰ ਮਿਲਦਾ ਹੈ। ਇਸਦੀ ਮਦਦ ਨਾਲ ਤੁਸੀਂ ਕਾਲ ਨੂੰ Answer ਜਾਂ Decline ਕਰ ਸਕਦੇ ਹੋ, ਅਲਾਰਮ ਨੂੰ ਬੰਦ ਜਾਂ ਹੋਰ ਕਈ ਕੰਮ ਕਰ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਸਮਾਰਟਵਾਚ ਨੂੰ ਟਚ ਕੀਤੇ ਬਿਨ੍ਹਾਂ ਹੀ ਕੰਮ ਕਰਨ ਦੀ ਸੁਵਿਧਾਂ ਮਿਲਦੀ ਹੈ। ਡਬਲ ਟੈਪ ਕਰਨ ਲਈ ਤੁਹਾਨੂੰ ਅੰਗੂਠੇ ਅਤੇ ਇੰਡੈਕਸ ਉਂਗਲ ਨੂੰ ਆਪਸ 'ਚ ਮਿਲਾਉਣਾ ਹੋਵੇਗਾ। ਡਬਲ ਟੈਪ ਨਾਲ ਵਾਚ ਫੇਸ ਤੋਂ ਸਮਾਰਟ ਸਟੈਕ ਵੀ ਖੁੱਲ ਜਾਵੇਗਾ ਅਤੇ ਇੱਕ ਹੋਰ ਡਬਲ ਟੈਪ ਕਰਨ ਨਾਲ ਸਟੈਕ 'ਚ Visits ਹੇਠਾਂ ਸਕ੍ਰੋਲ ਹੋ ਜਾਵੇਗਾ।

ABOUT THE AUTHOR

...view details