ਹੈਦਰਾਬਾਦ: ਆਈਫੋਨ 15 ਸੀਰੀਜ਼ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਕੱਲ ਆਪਣੇ ਤਿੰਨ ਆਈਪੈਡ ਲਾਂਚ ਕਰ ਸਕਦੀ ਹੈ। 9to5 Mac ਦੀ ਰਿਪੋਰਟ ਅਨੁਸਾਰ, ਕੰਪਨੀ ਨਵੇਂ ਜਨਰੇਸ਼ਨ ਦੇ ਆਈਪੈਡ ਕੱਲ ਲਾਂਚ ਕਰ ਸਕਦੀ ਹੈ। ਇਸ 'ਚ ਆਈਪੈਡ ਏਅਰ, ਆਈਪੈਡ ਮਿਨੀ ਅਤੇ ਬੇਸ ਮਾਡਲ ਆਈਪੈਡ ਨੂੰ ਨਵੇਂ ਡਿਜ਼ਾਈਨ ਅਤੇ ਚਿਪਸੈੱਟ ਦੇ ਨਾਲ ਲਾਂਚ ਕੀਤਾ ਜਾਵੇਗਾ।
ਆਈਪੈਡ ਦੇ ਫੀਚਰਸ: ਆਈਪੈਡ ਏਅਰ 6 'ਚ ਕੰਪਨੀ M2 ਚਿਪਸੈੱਟ ਦੇ ਸਕਦੀ ਹੈ। ਇਸਦਾ ਪ੍ਰਦਰਸ਼ਨ ਪਹਿਲਾ ਨਾਲੋ ਵਧੀਆਂ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਆਈਪੈਡ ਏਅਰ ਤਿੰਨ ਸਾਲ ਪਹਿਲਾ ਲਾਂਚ ਕੀਤਾ ਸੀ, ਜਿਸ 'ਚ M1 ਚਿਪ ਦਿੱਤੀ ਗਈ ਸੀ। ਪਰ ਹੁਣ ਇਸ ਆਈਪੈਡ 'ਚ M2 ਚਿੱਪ ਦਿੱਤੀ ਜਾਵੇਗੀ। ਆਈਪੈਡ ਮਿਨੀ 'ਚ ਕੰਪਨੀ a16 ਬਾਇਓਨਿਕ ਚਿੱਪ ਦੇ ਸਕਦੀ ਹੈ, ਵਰਤਮਾਨ 'ਚ ਇਹ ਆਈਪੈਡ a15 ਚਿੱਪ 'ਤੇ ਕੰਮ ਕਰਦਾ ਹੈ। 9to5 Mac ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇਂ ਆਈਪੈਡ ਮਿਨੀ 'ਚ ਕੰਟੈਟ ਸਕ੍ਰਾਲ ਕਰਦੇ ਸਮੇਂ ਵਰਤਮਾਨ ਜਨਰੇਸ਼ਨ ਦੇ ਆਈਪੈਡ ਮਿਨੀ 'ਤੇ ਦਿਖਾਈ ਦੇਣ ਵਾਲੇ ਜੇਲੀ ਸਕ੍ਰੋਲਿੰਗ ਸਮੱਸਿਆਂ ਦੇ ਪ੍ਰਭਾਵ ਨੂੰ ਘਟ ਕਰਨ ਲਈ ਇੱਕ ਨਵਾਂ ਡਿਸਪਲੇ ਕੰਟਰੋਲਰ ਹੋਵੇਗਾ। ਬੇਸ ਮਾਡਲ ਆਈਪੈਡ ਦੀ ਗੱਲ ਕਰੀਏ, ਤਾਂ ਇਸਨੂੰ ਕੰਪਨੀ ਕੁਝ ਅਪਗ੍ਰੇਡ ਦੇ ਨਾਲ ਲਾਂਚ ਕਰਨ ਵਾਲੀ ਹੈ। ਇਸ ਆਈਪੈਡ ਨੂੰ ਪਿਛਲੇ ਸਾਲ ਆਖਰੀ ਅਪਡੇਟ ਕੰਪਨੀ ਨੇ ਦਿੱਤਾ ਸੀ। 10th ਜਨਰੇਸ਼ਨ ਆਈਪੈਡ 'ਚ ਕੰਪਨੀ ਨੇ ਸਲੀਕ ਡਿਜ਼ਾਈਨ, ਪਤਲੇ ਬੈਗਲਜ਼ ਅਤੇ ਨਵੇਂ ਕਲਰ ਆਪਸ਼ਨ ਦੇ ਨਾਲ ਟਚ ਆਈਡੀ ਬਟਨ ਦਾ ਸਪੋਰਟ ਦਿੱਤਾ ਸੀ। ਫਿਲਹਾਲ 11 ਜਨਰੈਸ਼ਨ ਦੇ ਆਈਪੈਡ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਲੀਕਸ 'ਚ ਕਿਹਾ ਜਾ ਰਿਹਾ ਕਿ ਇਸ 'ਚ a16 ਚਿਪਸੈੱਟ ਦਿੱਤੀ ਜਾ ਸਕਦੀ ਹੈ।