ਹੈਦਰਾਬਾਦ: ਐਪਲ ਨੇ ਆਪਣੇ ਇਵੈਂਟ Wonderlust 'ਚ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ Max ਨੂੰ ਲਾਂਚ ਕਰ ਦਿੱਤਾ ਹੈ। ਐਪਲ ਦੇ ਇਹ ਦੋਨੋ ਫੋਨ 15 ਸਤੰਬਰ ਤੋਂ ਪ੍ਰੀ-ਆਰਡਰ ਲਈ ਸ਼ੁਰੂ ਹੋ ਜਾਣਗੇ ਅਤੇ 22 ਸਤੰਬਰ ਨੂੰ ਭਾਰਤ 'ਚ ਉਪਲਬਧ ਹੋਣਗੇ। ਆਈਫੋਨ 15 ਸੀਰੀਜ਼ ਨੂੰ ਤੁਸੀਂ ਐਪਲ ਦੀ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹੋ।
ETV Bharat / science-and-technology
Apple Event 2023: ਐਪਲ ਨੇ ਟਾਇਟੇਨੀਅਮ ਡਿਜ਼ਾਈਨ ਦੇ ਨਾਲ ਲਾਂਚ ਕੀਤਾ ਆਈਫੋਨ 15 ਪ੍ਰੋ ਅਤੇ ਪ੍ਰੋ Max - ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੇ ਫੀਚਰਸ
IPhone 15 Pro and Pro Max: ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ Max ਟਾਇਟੇਨੀਅਮ ਡਿਜ਼ਾਈਨ ਦੇ ਨਾਲ ਲਾਂਚ ਹੋ ਗਿਆ ਹੈ। ਇਹ ਦੋਨੋ ਸਮਾਰਟਫੋਨ ਹੁਣ ਤੱਕ ਦੇ ਸਭ ਤੋਂ ਹਲਕੇ ਮਾਡਲ ਹੋਣਗੇ। ਕਿਉਕਿ ਇਹ ਟਾਇਟੇਨੀਅਮ ਡਿਜ਼ਾਈਨ ਦੇ ਨਾਲ ਆਉਦੇ ਹਨ, ਜੋ ਮਜ਼ਬੂਤ ਅਤੇ ਹਲਕੇ ਭਾਰ ਵਾਲੇ ਹਨ।
Published : Sep 13, 2023, 1:28 PM IST
IPhone 15 Pro and Pro Max ਦੀ ਕੀਮਤ:ਐਪਲ ਨੇ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੀ ਕੀਮਤ ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਦੇ ਬਰਾਬਰ ਰੱਖੀ ਹੈ। ਆਈਫੋਨ 15 ਪ੍ਰੋ ਦੇ 128GB ਸਟੋਰੇਜ ਦੀ ਕੀਮਤ 999 ਡਾਲਰ ਹੈ ਅਤੇ ਆਈਫੋਨ 15 ਪ੍ਰੋ ਮੈਕਸ ਦੀ ਕੀਮਤ 1199 ਡਾਲਰ ਹੈ।
ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੇ ਫੀਚਰਸ: ਆਈਫੋਨ 15 ਪ੍ਰੋ 'ਚ 6.1 ਇੰਚ ਦੀ HDR ਡਿਸਪਲੇ ਅਤੇ ਆਈਫੋਨ 15 ਪ੍ਰੋ Max 'ਚ 6.7 ਇੰਚ ਦੀ ਡਿਸਪਲੇ ਮਿਲੇਗੀ। ਇਸਦੇ ਨਾਲ ਹੀ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੀ ਬੈਟਰੀ 100 ਫੀਸਦੀ ਰੀਸਾਈਕਲ ਮੈਟੀਰੀਅਲ ਨਾਲ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈਫੋਨ 15 ਪ੍ਰੋ ਅਤੇ 15 ਪ੍ਰੋ Max 'ਚ A17 ਪ੍ਰੋ ਚਿਪਸੈਟ ਵੀ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦਾ ਨਵਾਂ A17 ਚਿੱਪਸੈਟ ਦੁਨੀਆਂ ਦਾ ਸਭ ਤੋਂ ਤੇਜ਼ ਚਿਪਸੈਟ ਹੈ। ਆਈਫੋਨ 15 ਪ੍ਰੋ ਅਤੇ 15 ਪ੍ਰੋ Max ਬਲੈਕ, ਟਾਈਟੇਨੀਅਮ, ਬਲੂ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ ਅਤੇ ਕੁਦਰਤੀ ਟਾਈਟੇਨੀਅਮ ਕਲਰ ਆਪਸ਼ਨਾਂ 'ਚ ਉਪਲਬਧ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸਦੇ ਰਿਅਰ ਪੈਨਲ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 48MP ਦਾ ਮੇਨ ਪੋਰਟਰੇਟ ਕੈਮਰਾ ਮਿਲੇਗਾ, ਜੋ ਨਾਈਟ ਮੋਡ 'ਚ ਵਧੀਆਂ ਫੋਟੋ ਕਲਿੱਕ ਕਰਦਾ ਹੈ। 24MP ਦਾ ਨਵਾਂ ਫੋਟੋਨਿਕ ਕੈਮਰਾ ਮਿਲੇਗਾ ਅਤੇ ਇਸਦੇ ਹੀ ਨਾਲ 12MP ਦਾ ਟੈਲੀਫੋਟੋ ਕੈਮਰਾ ਮਿਲੇਗਾ।