ਹੈਦਰਾਬਾਦ:WhatsApp ਯੂਜ਼ਰਸ ਦੇ ਚੈਟਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ। ਹੁਣ ਕੰਪਨੀ ਇਕ ਸ਼ਾਨਦਾਰ ਫੀਚਰ ਲੈ ਕੇ ਆਈ ਹੈ। ਇਹ ਉਨ੍ਹਾਂ ਯੂਜ਼ਰਸ ਦੁਆਰਾ ਪਸੰਦ ਕੀਤਾ ਜਾਵੇਗਾ ਜੋ ਦੋਸਤਾਂ ਅਤੇ ਪਰਿਵਾਰ ਨਾਲ ਬਹੁਤ ਸਾਰੀਆਂ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਹਨ। ਵਟਸਐਪ ਦਾ ਨਵਾਂ ਫੀਚਰ ਯੂਜ਼ਰਸ ਨੂੰ HD ਫੋਟੋਆਂ ਭੇਜਣ ਦੀ ਇਜਾਜ਼ਤ ਦਿੰਦਾ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਦੁਆਰਾ ਦਿੱਤੀ ਗਈ ਹੈ। WABetaInfo ਨੇ ਇਸ ਨਵੇਂ ਫੀਚਰ ਬਾਰੇ ਟਵੀਟ ਕੀਤਾ ਹੈ। ਟਵੀਟ ਵਿੱਚ ਇੱਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਗਿਆ ਹੈ।
iOS ਯੂਜ਼ਰਸ ਅਤੇ ਬੀਟਾ ਯੂਜ਼ਰਸ ਇਸ ਤਰ੍ਹਾਂ ਡਾਊਨਲੋਡ ਕਰ ਸਕਦੇ ਨਵਾਂ ਅਪਡੇਟ: ਵਟਸਐਪ ਦਾ ਇਹ ਨਵਾਂ ਫੀਚਰ ਬੀਟਾ ਵਰਜ਼ਨ 'ਚ ਆਇਆ ਹੈ। iOS ਯੂਜ਼ਰਸ TestFlight ਐਪ ਤੋਂ ਇਸ ਫੀਚਰ ਲਈ ਵਰਜਨ ਨੰਬਰ 23.11.0.76 ਨੂੰ ਡਾਊਨਲੋਡ ਕਰ ਸਕਦੇ ਹਨ। ਉਥੇ ਹੀ, ਜੇਕਰ ਤੁਸੀਂ ਬੀਟਾ ਯੂਜ਼ਰ ਹੋ, ਤਾਂ ਤੁਹਾਨੂੰ ਗੂਗਲ ਪਲੇ ਸਟੋਰ ਤੋਂ ਐਂਡ੍ਰਾਇਡ 2.23.12.13 ਨੂੰ ਡਾਊਨਲੋਡ ਕਰਨਾ ਹੋਵੇਗਾ। ਸ਼ੇਅਰ ਕੀਤੇ ਸਕਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਫੋਟੋ ਸ਼ੇਅਰ ਕਰਨ ਲਈ ਸਟੈਂਡਰਡ ਅਤੇ ਐਚਡੀ ਕੁਆਲਿਟੀ ਆਪਸ਼ਨ ਦੇਵੇਗੀ। ਸਟੈਂਡਰਡ ਫੋਟੋਆਂ 1600x1052 ਪਿਕਸਲ ਰੈਜ਼ੋਲਿਊਸ਼ਨ ਅਤੇ 4096x2692 ਪਿਕਸਲ ਰੈਜ਼ੋਲਿਊਸ਼ਨ ਨਾਲ HD ਕੁਆਲਿਟੀ ਵਾਲੀਆਂ ਫੋਟੋਆਂ ਭੇਜੀਆਂ ਜਾ ਸਕਣਗੀਆਂ।