ਹੈਦਰਾਬਾਦ:ਮੈਟਾ ਨੇ ਹਾਲ ਹੀ ਵਿੱਚ WhatsApp ਯੂਜ਼ਰਸ ਨੂੰ ਪ੍ਰਾਇਮਰੀ ਡਿਵਾਈਸ ਤੋਂ ਇਲਾਵਾ 4 ਵੱਖ-ਵੱਖ ਡਿਵਾਈਸਾਂ ਵਿੱਚ ਆਪਣਾ ਅਕਾਊਟ ਖੋਲ੍ਹਣ ਦਾ ਵਿਕਲਪ ਦਿੱਤਾ ਸੀ। ਯੂਜ਼ਰਸ ਨੂੰ ਹੁਣ ਹੋਰ ਡਿਵਾਈਸਾਂ 'ਤੇ ਵਟਸਐਪ ਖੋਲ੍ਹਣ ਲਈ ਮੁੱਖ ਡਿਵਾਈਸ 'ਤੇ ਨਿਰਭਰ ਨਹੀਂ ਹੋਣਾ ਪਵੇਗਾ ਅਤੇ ਉਹ ਇੰਟਰਨੈਟ ਤੋਂ ਬਿਨਾਂ ਵੀ ਆਪਣੇ ਵਟਸਐਪ ਅਕਾਊਟ ਨੂੰ ਹੋਰ ਡਿਵਾਈਸਾਂ 'ਤੇ ਚਲਾ ਸਕਦੇ ਹਨ। ਵਰਤਮਾਨ ਵਿੱਚ ਯੂਜ਼ਰਸ ਆਪਣੇ WhatsApp ਅਕਾਊਟ ਨੂੰ ਸਿਰਫ ਲੈਪਟਾਪ, ਡੈਸਕਟਾਪ ਜਾਂ ਹੋਰ ਐਂਡਰਾਇਡ ਫੋਨਾਂ ਨਾਲ ਹੀ ਕੰਨੈਕਟ ਕਰ ਪਾਉਦੇ ਹਨ, ਪਰ ਅਕਾਊਟ ਨੂੰ ਆਈਪੈਡ ਨਾਲ ਕਨੈਕਟ ਕਰਨ ਦਾ ਵਿਕਲਪ ਐਪ 'ਤੇ ਨਹੀਂ ਹੈ। ਪਰ ਹੁਣ ਯੂਜ਼ਰਸ ਨੂੰ ਇਹ ਵਿਕਲਪ ਜਲਦ ਹੀ ਮਿਲੇਗਾ।
WhatsApp ਅਕਾਊਟ ਨੂੰ iPad ਨਾਲ ਲਿੰਕ ਕਰਨ ਦੀ ਸੁਵਿਧਾ: ਵੈੱਬਸਾਈਟ Wabetainfo ਦੇ ਮੁਤਾਬਕ, ਕੰਪਨੀ ਜਲਦ ਹੀ WhatsApp ਅਕਾਊਟ ਨੂੰ iPad ਨਾਲ ਲਿੰਕ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਜਾ ਰਹੀ ਹੈ। ਯਾਨੀ ਐਪ ਆਈਪੈਡ ਨੂੰ ਡਿਵਾਈਸ ਮੰਨੇਗੀ ਅਤੇ ਯੂਜ਼ਰਸ ਆਪਣੇ ਅਕਾਊਂਟ ਨੂੰ ਇਸ ਨਾਲ ਕਨੈਕਟ ਕਰ ਸਕਣਗੇ। ਫਿਲਹਾਲ ਇਸ ਅਪਡੇਟ ਨੂੰ ਵਟਸਐਪ ਬੀਟਾ ਦੇ ਵਰਜ਼ਨ 2.23.12.12 'ਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਅਪਡੇਟ ਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।