ਪੰਜਾਬ

punjab

ETV Bharat / science-and-technology

Samsung Galaxy Tab A9 ਅਤੇ Tab A9 ਪਲੱਸ ਨੂੰ ਘਟ ਕੀਮਤ 'ਚ ਖਰੀਦਣ ਦਾ ਮੌਕਾ, ਮਿਲਣਗੇ ਸ਼ਾਨਦਾਰ ਫੀਚਰਸ - Features of Samsung Galaxy Tab A9 Plus

Samsung Galaxy Tab A9 And Tab A9 Plus: Samsung Galaxy Tab A9 ਅਤੇ Tab A9+ ਟੈਬਲੇਟ ਭਾਰਤ 'ਚ ਲਾਂਚ ਹੋ ਗਏ ਹਨ। ਇਸ ਟੈਬ 'ਚ ਕੰਪਨੀ ਕਈ ਸ਼ਾਨਦਾਰ ਆਫ਼ਰਸ ਦੇ ਰਹੀ ਹੈ। ਇਸਦੇ ਨਾਲ ਹੀ ਇਸਦੀ ਸ਼ੁਰੂਆਤੀ ਕੀਮਤ ਵੀ ਘਟ ਹੈ।

Samsung Galaxy Tab A9 and Tab A9 Plus
Samsung Galaxy Tab A9 and Tab A9 Plus

By ETV Bharat Punjabi Team

Published : Oct 9, 2023, 12:58 PM IST

ਹੈਦਰਾਬਾਦ: ਸੈਮਸੰਗ ਨੇ ਭਾਰਤ 'ਚ Samsung Galaxy Tab A9 ਅਤੇ Tab A9+ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਟੈਬਲੇਟਾਂ 'ਚ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। Samsung Galaxy Tab A9 ਦੇ 4GB+64GB ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ ਜਦਕਿ Samsung Galaxy Tab A9+ ਦੇ 8GB ਰੈਮ ਅਤੇ 128GB ਸਟੋਰੇਜ ਦੀ ਕੀਮਤ 20,999 ਰੁਪਏ ਹੈ। SBI ਕਾਰਡ ਤੋਂ ਭੁਗਤਾਨ ਕਰਨ 'ਤੇ ਯੂਜ਼ਰਸ ਨੂੰ 3 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਵੀ ਮਿਲੇਗਾ। ਇਸਦੀ Shipment 18 ਅਕਤੂਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਨਵੇਂ ਟੈਬ ਨੂੰ ਬਲੂ, ਗ੍ਰੇ ਅਤੇ ਸਿਲਵਰ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਹੈ।

Samsung Galaxy Tab A9 ਦੇ ਫੀਚਰਸ:Samsung Galaxy Tab A9 'ਚ ਕੰਪਨੀ 800x1340 ਪਿਕਸਲ Resolution ਦੇ ਨਾਲ 8.7 ਇੰਚ ਦਾ LCD ਪੈਨਲ ਆਫ਼ਰ ਕਰ ਰਹੀ ਹੈ। ਇਹ ਡਿਸਪਲੇ 60Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਇਸ ਟੈਬ 'ਚ ਮੀਡੀਆਟੇਕ ਹੀਲੀਓ G99 ਚਿਪਸੈੱਟ ਆਫ਼ਰ ਕਰ ਰਹੀ ਹੈ। ਇਸ ਟੈਬ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Samsung Galaxy Tab A9 'ਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 8 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ।

Samsung Galaxy Tab A9 ਪਲੱਸ ਦੇ ਫੀਚਰਸ:Samsung Galaxy Tab A9 ਪਲੱਸ ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ 'ਚ ਤੁਹਾਨੂੰ 1920x1200 ਪਿਕਸਲ Resolution ਦੇ ਨਾਲ 11 ਇੰਚ ਦੀ ਡਿਸਪਲੇ ਮਿਲੇਗੀ। ਇਹ ਡਿਸਪਲੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਟੈਬ 'ਚ 7,040mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫ਼ੀ ਲਈ ਇਸ ਟੈਬ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ABOUT THE AUTHOR

...view details