ਪੰਜਾਬ

punjab

Poco C51 ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਇਸ ਕੀਮਤ 'ਚ ਹੋਇਆ ਫਲਿੱਪਕਾਰਟ 'ਤੇ ਲਿਸਟ

By ETV Bharat Punjabi Team

Published : Sep 4, 2023, 5:11 PM IST

ਇਸ ਸਾਲ ਦੀ ਸ਼ੁਰੂਆਤ 'ਚ ਕੰਪਨੀ ਨੇ Poco C51 ਸਮਾਰਟਫੋਨ ਨੂੰ ਭਾਰਤ 'ਚ ਪੇਸ਼ ਕੀਤਾ ਸੀ। ਹੁਣ ਕੰਪਨੀ ਇਸਨੂੰ ਨਵੇਂ ਰੈਮ ਅਤੇ ਸਟੋਰੇਜ ਦੇ ਨਾਲ ਸਸਤੇ 'ਚ ਪੇਸ਼ ਕਰਨ ਵਾਲੀ ਹੈ।

Poco C51
Poco C51

ਹੈਦਰਾਬਾਦ: Poco C51 ਸਮਾਰਟਫੋਨ ਨੂੰ 4GB+64GB ਸਟੋਰੇਜ 'ਚ ਲਾਂਚ ਕੀਤਾ ਗਿਆ ਸੀ। ਇਹ ਫੋਨ 6GB ਰੈਮ ਅਤੇ 128GB ਇੰਟਰਨਲ ਸਟੋਰੇਜ ਦੇ ਨਾਲ ਫਲਿੱਪਕਾਰਟ 'ਤੇ ਆਨਲਾਈਨ ਲਿਸਟ ਕੀਤਾ ਗਿਆ ਹੈ। ਫਲਿੱਪਕਾਰਟ 'ਤੇ ਇਸ ਸਮਾਰਟਫੋਨ ਨੂੰ 8,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸਨੂੰ 10 ਫੀਸਦੀ ਤੱਕ ਦੇ ਬੈਂਕ ਆਫ਼ਰ ਦੇ ਨਾਲ ਖਰੀਦਿਆ ਜਾ ਸਕਦਾ ਹੈ।

Poco C51 ਸਮਾਰਟਫੋਨ ਦੀ ਕੀਮਤ:Poco C51 ਸਮਾਰਟਫੋਨ ਨੂੰ ਸ਼ੁਰੂਆਤ 'ਚ 4GB+64GB ਸਟੋਰੇਜ ਦੇ ਨਾਲ 6,499 ਰੁਪਏ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ Poco C51 ਸਮਾਰਟਫੋਨ 6GB+128GB ਦੇ ਨਾਲ ਫਲਿੱਪਕਾਰਟ 'ਤੇ 8,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸਨੂੰ 10 ਫੀਸਦੀ ਤੱਕ ਦੇ ਬੈਂਕ ਆਫ਼ਰ ਦੇ ਨਾਲ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ ਬਲੈਕ ਅਤੇ ਰਾਇਲ ਬਲੂ ਕਲਰ ਵਿੱਚ ਪੇਸ਼ ਕੀਤਾ ਗਿਆ ਹੈ।

Poco C51 ਸਮਾਰਟਫੋਨ ਦੇ ਫੀਚਰਸ:Poco C51 ਸਮਾਰਟਫੋਨ ਵਿੱਚ 6.52 ਇੰਚ HD+ ਦੀ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 120Hz ਦੇ ਟਚ ਸੈਪਲਿੰਗ ਦਰ ਅਤੇ 400nits ਦੇ ਪੀਕ ਬ੍ਰਾਈਟਨੈਸ ਲੈਵਲ ਦਾ ਸਪੋਰਟ ਮਿਲਦਾ ਹੈ। ਇਸ ਫੋਨ 'ਚ ਪ੍ਰੋਸੈਸਰ ਆਕਟਾ ਕੋਰ ਮੀਡੀਆ ਟੇਕ ਹੀਲੀਓ G36 Soc ਚਿਪਸੈੱਟ ਦਿੱਤਾ ਗਿਆ ਹੈ ਅਤੇ 6GB ਰੈਮ ਅਤੇ 128GB ਤੱਕ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 8MP ਦਾ ਪ੍ਰਾਈਮਰੀ ਕੈਮਰਾ ਮਿਲੇਗਾ। ਫੋਨ ਦੇ ਪਿਛਲੇ ਪਾਸੇ ਸੈਕੰਡਰੀ ਡੈਪਥ ਸੈਂਸਰ ਅਤੇ ਫਰੰਟ 'ਚ 5MP ਦਾ ਸੈਲਫ਼ੀ ਸੈਂਸਰ ਦਿੱਤਾ ਗਿਆ ਹੈ। Poco C51 ਸਮਾਰਟਫੋਨ 'ਚ 5,000mAh ਦੀ ਬੈਟਰੀ ਹੈ।

6 ਸਤੰਬਰ ਨੂੰ ਲਾਂਚ ਹੋਵੇਗਾ Realme Narzo 60x5G: ਚੀਨੀ ਕੰਪਨੀ Realme ਨੇ ਭਾਰਤ 'ਚ ਆਪਣੇ ਨਵੇਂ ਸਮਾਰਟਫੋਨ ਦੇ ਲਾਂਚ ਦਾ ਐਲਾਨ ਕਰ ਦਿੱਤਾ ਹੈ। ਕੰਪਨੀ 6 ਸਤੰਬਰ ਨੂੰ Narzo ਸੀਰੀਜ਼ ਦੇ ਤਹਿਤ Realme Narzo 60x5G ਅਤੇ Realme Buds T300 ਨੂੰ ਲਾਂਚ ਕਰੇਗੀ। ਲਾਂਚ ਇਵੈਂਟ ਨੂੰ ਤੁਸੀਂ ਕੰਪਨੀ ਦੇ ਅਧਿਕਾਰਿਤ Youtube ਚੈਨਲ ਰਾਹੀ ਦੇਖ ਸਕੋਗੇ। Realme Narzo 60x5G ਅਤੇ Realme Buds T300 ਖਰੀਦਣ ਲਈ ਐਮਾਜ਼ਾਨ 'ਤੇ ਉਪਲਬਧ ਹੋਣਗੇ।

ABOUT THE AUTHOR

...view details