ਹੈਦਰਾਬਾਦ:Flipkart Big Billion Days Sale ਦੇ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ Amazon Great Indian Festival ਸੇਲ ਪੇਜ ਵੀ ਲਾਈਵ ਹੋ ਗਿਆ ਹੈ। ਐਮਾਜ਼ਾਨ ਨੇ ਅਜੇ ਸੇਲ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ, ਪਰ ਸੇਲ ਪੇਜ ਤੋਂ ਮੋਬਾਈਲ, ਘਰ ਦਾ ਸਮਾਨ, ਫੈਸ਼ਨ, ਸਮਾਰਟ ਟੀਵੀ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ 'ਤੇ ਮਿਲਣ ਵਾਲੇ ਸ਼ਾਨਦਾਰ ਆਫ਼ਰਸ ਦਾ ਸੰਕੇਤ ਮਿਲ ਰਿਹਾ ਹੈ।
ਇਸ ਦਿਨ ਸ਼ੁਰੂ ਹੋ ਸਕਦੀ ਹੈ Amazon Great Indian Festival ਸੇਲ: ਸੋਸ਼ਲ ਮੀਡੀਆ 'ਤੇ ਵੀ ਕਿਹਾ ਜਾ ਰਿਹਾ ਹੈ ਕਿ Amazon Great Indian Festival ਸੇਲ 10 ਅਕਤੂਬਰ ਨੂੰ ਸ਼ੁਰੂ ਹੋ ਸਕਦੀ ਹੈ ਅਤੇ ਐਮਾਜ਼ਾਨ ਪ੍ਰੀਮੀਅਮ ਮੈਬਰਾਂ ਨੂੰ ਇੱਕ ਦਿਨ ਪਹਿਲਾ 9 ਅਕਤੂਬਰ ਦੇ ਦਿਨ ਸਾਲ ਦਾ ਅਰਲੀ ਅਕਸੈਸ ਮਿਲੇਗਾ।
Amazon Great Indian Festival ਸੇਲ 'ਚ ਮਿਲਣਗੇ ਇਹ ਆਫ਼ਰਸ: ਸੇਲ ਦੌਰਾਨ ਗ੍ਰਾਹਕਾਂ ਨੂੰ ਪਹਿਲੇ ਆਰਡਰ 'ਤੇ ਮੁਫ਼ਤ ਡਿਲੀਵਰੀ, ਡਿਲੀਵਰੀ ਦੇ ਸਮੇਂ ਭੁਗਤਾਨ ਕਰਨ ਦਾ ਆਪਸ਼ਨ ਅਤੇ ਆਸਾਨੀ ਨਾਲ ਰਿਟਰਨ ਕਰਨ ਵਰਗੀਆਂ ਸੁਵਿਧਾਵਾਂ ਮਿਲਣਗੀਆ। ਇਸ ਤੋਂ ਇਲਾਵਾ SBI ਬੈਂਕ ਦੇ ਗ੍ਰਾਹਕ SBI ਡੈਬਿਟ ਅਤੇ ਕ੍ਰੇਡਿਟ ਕਾਰਡ ਦੇ ਨਾਲ 10 ਫੀਸਦੀ ਡਿਸਕਾਊਂਟ ਦਾ ਫਾਇਦਾ ਲੈ ਸਕਦੇ ਹਨ।
Amazon Great Indian Festival ਸੇਲ 'ਚ ਇਨ੍ਹਾਂ ਡਿਵਾਈਸਾਂ 'ਤੇ ਭਾਰੀ ਛੋਟ: ਪੇਜ ਅਨੁਸਾਰ, Amazon Great Indian Festival ਸੇਲ 'ਚ ਮੋਬਾਈਲ 'ਤੇ 40 ਫੀਸਦੀ ਤੱਕ ਦੀ ਛੋਟ ਮਿਲੇਗੀ। ਇਸਦੇ ਨਾਲ ਹੀ ਸੈਮਸੰਗ ਗਲੈਕਸੀ S23 FE ਵੀ ਸੇਲ ਦੌਰਾਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਇਸ ਤੋਂ ਇਲਾਵਾ OnePlus Nord CE 35G, Realme Narzo 60x5G, iQOO X7s Pro 5G ਅਤੇ ਹਾਲ ਹੀ ਵਿੱਚ ਲਾਂਚ ਹੋਏ Honor 90 5G 'ਤੇ ਵੀ ਡਿਸਕਾਊਂਟ ਮਿਲ ਸਕਦਾ ਹੈ। ਸੇਲ ਪੇਜ ਨੇ Samsung Galaxy M34 5G, OnePlus Nord CE 3 Lite 5G, iQOO Z7s, Tecno Pova 5 Pro 5G ਅਤੇ Oppo A78 5G 'ਤੇ ਮਿਲਣ ਵਾਲੇ ਆਫ਼ਰਸ ਦਾ ਖੁਲਾਸਾ ਕੀਤਾ ਹੈ।
ਸਮਾਰਟਫੋਨ ਖਰੀਦਣ ਲਈ ਲੋਕ Amazon Great Indian Festival ਸੇਲ ਦੌਰਾਨ No-Cost EMI, ਐਕਸਚੇਜ਼ ਆਫ਼ਰ ਅਤੇ Advantage Just for Prime ਵਰਗੇ ਆਫ਼ਰਸ ਦਾ ਫਾਇਦਾ ਲੈ ਸਕਦੇ ਹਨ। ਇਸ ਤੋਂ ਇਲਾਵਾ ਲੈਪਟਾਪ, ਸਮਾਰਟਵਾਚ ਅਤੇ ਹੈਡਫੋਨ 'ਤੇ ਵੀ ਕਈ ਸ਼ਾਨਦਾਰ ਆਫਰਸ ਮਿਲ ਸਕਦੇ ਹਨ। ਇਨ੍ਹਾਂ 'ਤੇ 75 ਫੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ ਅਤੇ Alexa ਪਾਵਰਡ ਡਿਵਾਈਸਾਂ, ਫਾਈਰ ਟੀਵੀ 'ਤੇ 55 ਫੀਸਦ ਤੱਕ ਦੀ ਛੋਟ ਮਿਲੇਗੀ।