ਹੈਦਰਾਬਾਦ: ਮਸ਼ਹੂਰ OTT ਪਲੇਟਫਾਰਮ Amazon Prime ਦੀ ਸਬਸਕ੍ਰਿਪਸ਼ਨ ਲੈਣਾ ਜਲਦ ਹੀ ਯੂਜ਼ਰਸ ਲਈ ਸਸਤਾ ਹੋਣ ਵਾਲਾ ਹੈ। ਐਮਾਜ਼ਾਨ ਆਪਣੀ ਪ੍ਰਾਈਮ ਵੀਡੀਓ ਸੇਵਾ ਲਈ ad-supported tier 'ਤੇ ਵਿਚਾਰ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜਲਦ ਹੀ ਯੂਜ਼ਰਸ ਕੋਲ ਕੁਝ ਅਜਿਹੇ ਪਲਾਨ ਨੂੰ ਸਬਸਕ੍ਰਾਈਬ ਕਰਨ ਦਾ ਵਿਕਲਪ ਹੋਵੇਗਾ, ਜਿਸ 'ਚ ਵੀਡੀਓ ਕੰਟੈਂਟ ਦੇ ਵਿਚਕਾਰ ਵਿਗਿਆਪਨ ਦਿਖਾਇਆ ਜਾਵੇਗਾ। ਇਹ ਜਾਣਕਾਰੀ ਵਾਲ ਸਟਰੀਟ ਜਰਨਲ ਦੁਆਰਾ ਦਿੱਤੀ ਗਈ ਹੈ।
Netflix ਅਤੇ Disney+ Hotstar ਵੱਲੋਂ ਵੀ ਪੇਸ਼ ਕੀਤਾ ਜਾ ਰਿਹਾ ਇਹ ਸਬਸਕ੍ਰਿਪਸ਼ਨ ਪਲਾਨ:ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਿਛਲੇ ਕਈ ਹਫਤਿਆਂ ਤੋਂ ਐਡ-ਟੀਅਰ ਨਾਲ ਜੁੜੀ ਚਰਚਾ ਤੇਜ਼ੀ ਨਾਲ ਚੱਲ ਰਹੀ ਸੀ ਅਤੇ ਹੁਣ ਕੰਪਨੀ ਇਸ ਨਾਲ ਜੁੜਿਆ ਵੱਡਾ ਬਦਲਾਅ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ Netflix ਨੇ ਚੋਣਵੇਂ ਬਾਜ਼ਾਰਾਂ ਵਿੱਚ ਘੱਟ ਕੀਮਤ 'ਤੇ ਆਪਣੀ Ad-supported ਯੋਜਨਾ ਵੀ ਲਾਂਚ ਕੀਤੀ ਹੈ। ਅਜਿਹਾ ਸਬਸਕ੍ਰਿਪਸ਼ਨ ਪਲਾਨ Disney+ Hotstar ਵੱਲੋਂ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਪਲਾਨ ਨਾਲ ਐਮਾਜ਼ਾਨ ਪ੍ਰਾਈਮ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ।
ਨੁਕਸਾਨ ਝੱਲਣਾ ਪੈ ਰਿਹਾ:ਪਿਛਲੇ ਕੁਝ ਮਹੀਨਿਆਂ ਤੋਂ ਸਟ੍ਰੀਮਿੰਗ ਉਦਯੋਗ ਵਿੱਚ ਨਵੇਂ ਸਾਈਨ-ਅਪਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਅਤੇ ਐਮਾਜ਼ਾਨ ਪ੍ਰਾਈਮ ਨੂੰ ਆਪਣੇ ਮੌਜੂਦਾ ਸਬਸਕ੍ਰਿਪਸ਼ਨ ਪਲਾਨ ਨੂੰ ਮਹਿੰਗਾ ਕਰਨਾ ਪਿਆ ਹੈ। ਪਲੇਟਫਾਰਮਾਂ 'ਤੇ ਨਵੇਂ ਗਾਹਕਾਂ ਦੇ ਕੁਨੈਕਸ਼ਨ ਨਾ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਮੌਜੂਦਾ ਰਣਨੀਤੀ ਵਿੱਚ ਬਦਲਾਅ ਕਰਨਾ ਪੈ ਰਿਹਾ ਹੈ। Netflix ਨੇ ਹੁਣ ਪਾਸਵਰਡ ਸ਼ੇਅਰਿੰਗ ਨੂੰ ਰੋਕਣ ਲਈ ਵੀ ਜ਼ਰੂਰੀ ਕਦਮ ਚੁੱਕੇ ਸੀ ਅਤੇ ਯੂਜ਼ਰਸ ਆਪਣੇ ਦੋਸਤਾਂ ਦੇ ਅਕਾਊਟਸ ਤੋਂ ਵੀਡੀਓ ਸਟ੍ਰੀਮ ਨਹੀਂ ਕਰ ਸਕਣਗੇ।
ਐਮਾਜ਼ਾਨ ਕਈ ਚੈਨਲਾਂ ਨਾਲ ਕਰ ਰਿਹਾ ਗੱਲਬਾਤ:ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹੀਂ ਦਿਨੀਂ ਐਮਾਜ਼ਾਨ ਆਪਣੀ ਐਡ-ਟੀਅਰ ਯੋਜਨਾ ਲਈ ਵਾਰਨਰ ਬ੍ਰੋਸ, ਡਿਸਕਵਰੀ ਅਤੇ ਪੈਰਾਮਾਉਂਟ ਗਲੋਬਲ ਨਾਲ ਗੱਲਬਾਤ ਕਰ ਰਿਹਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਸ ਨਾਲ ਜੁੜੇ ਬਦਲਾਅ ਜਲਦ ਹੀ ਦੇਖਣ ਨੂੰ ਮਿਲ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਾਈਮ ਵੀਡੀਓ ਪਲੇਟਫਾਰਮ 'ਤੇ ਸਪੋਰਟਸ ਕਵਰੇਜ ਦੇ ਵਿਚਕਾਰ ਇਸ਼ਤਿਹਾਰ ਪਹਿਲਾਂ ਹੀ ਦਿਖਾਏ ਜਾਂਦੇ ਹਨ।
ਐਮਾਜ਼ਾਨ ਪ੍ਰਾਈਮ ਪਲਾਨ ਦੀ ਕੀਮਤ: ਭਾਰਤ 'ਚ Amazon Prime ਦੇ ਕਈ ਸਬਸਕ੍ਰਿਪਸ਼ਨ ਪਲਾਨ ਪੇਸ਼ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਕੀਮਤ 299 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਦਾ ਮਹੀਨਾਵਾਰ ਪਲਾਨ 299 ਰੁਪਏ, ਤਿਮਾਹੀ ਪਲਾਨ 599 ਰੁਪਏ ਅਤੇ ਸਾਲਾਨਾ ਪਲਾਨ 1,499 ਰੁਪਏ ਹੈ। ਇਸ ਤੋਂ ਇਲਾਵਾ 999 ਰੁਪਏ ਦੀ ਕੀਮਤ 'ਤੇ ਸਾਲਾਨਾ ਪ੍ਰਾਈਮ ਲਾਈਟ ਪਲਾਨ ਲਾਂਚ ਕੀਤਾ ਗਿਆ ਹੈ। ਲਾਈਟ ਪਲਾਨ ਦੇ ਨਾਲ ਪ੍ਰਾਈਮ ਮਿਊਜ਼ਿਕ, ਪ੍ਰਾਈਮ ਗੇਮਿੰਗ ਜਾਂ ਈ-ਬੁੱਕਸ ਤੱਕ ਕੋਈ ਪਹੁੰਚ ਨਹੀਂ ਹੈ ਅਤੇ ਕੰਟੇਟ ਨੂੰ ਸਿਰਫ਼ SD ਕੁਆਲਿਟੀ ਵਿੱਚ ਸਟ੍ਰੀਮ ਕੀਤਾ ਜਾ ਸਕਦਾ ਹੈ।