ਨਵੀਂ ਦਿੱਲੀ: ਈ ਕਾਮਰਸ ਕੰਪਨੀਆਂ ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਤਿਉਹਾਰੀ ਸੀਜ਼ਨ(amazon festive season sale ) 'ਸੇਲ' 23 ਸਤੰਬਰ ਤੋਂ ਸ਼ੁਰੂ ਹੋਵੇਗੀ। 'ਦਿ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ' ਐਮਾਜ਼ਾਨ ਇੰਡੀਆ 'ਤੇ 28 ਤੋਂ 29 ਦਿਨਾਂ ਤੱਕ ਚੱਲੇਗਾ, ਜਦੋਂ ਕਿ ਫਲਿੱਪਕਾਰਟ ਨੇ ਸਤੰਬਰ ਦੇ ਅੰਤ ਤੱਕ 'ਦਿ ਬਿਗ ਬਿਲੀਅਨ ਡੇਜ਼ 2022' ਚਲਾਉਣ ਦਾ ਐਲਾਨ ਕੀਤਾ ਹੈ।
ਐਮਾਜ਼ਾਨ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਨੂਰ ਪਟੇਲ ਨੇ ਦੱਸਿਆ ''ਸਾਡੀ ਸੇਲ 'ਚ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ 'ਚ 11 ਲੱਖ ਵਿਕਰੇਤਾ ਸ਼ਾਮਲ ਹੋਣਗੇ, ਜਿਨ੍ਹਾਂ 'ਚੋਂ ਦੋ ਲੱਖ ਲੋਕਲ ਸਟੋਰ ਹਨ। ਇਸ ਵਾਰ ਖਾਸ ਗੱਲ ਇਹ ਹੈ ਕਿ ਇਹ ਵਿਕਰੀ ਮਹਾਂਮਾਰੀ ਦੇ ਦੋ ਸਾਲਾਂ ਬਾਅਦ ਆ ਰਹੀ ਹੈ। ਐਮਾਜ਼ਾਨ 23 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਆਪਣੀ ਵਿਕਰੀ ਤੋਂ ਇੱਕ ਦਿਨ ਪਹਿਲਾਂ ਆਪਣੇ ਪ੍ਰਾਈਮ ਮੈਂਬਰਾਂ ਲਈ ਪੇਸ਼ਕਸ਼ ਸ਼ੁਰੂ ਕਰੇਗਾ।
ਐਮਾਜ਼ਾਨ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਨੂਰ ਪਟੇਲ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਵੱਖ-ਵੱਖ ਸ਼੍ਰੇਣੀਆਂ ਵਿੱਚ 2,000 ਤੋਂ ਵੱਧ ਨਵੇਂ ਆਫਰ ਆਉਣ ਦੀ ਉਮੀਦ ਹੈ। ਭਾਰਤੀ ਸਟੇਟ ਬੈਂਕ (SBI ਡੈਬਿਟ ਅਤੇ ਕ੍ਰੈਡਿਟ ਕਾਰਡ) ਇਸ ਵਿਕਰੀ ਦੇ ਪਹਿਲੇ ਪੜਾਅ ਵਿੱਚ ਹਿੱਸੇਦਾਰ ਹੈ ਅਤੇ ਇਸਦੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ 'ਤੇ 10 ਪ੍ਰਤੀਸ਼ਤ ਦੀ ਛੋਟ ਮਿਲੇਗੀ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਤਿੰਨ ਚਾਰ ਦਿਨ ਪਹਿਲਾਂ ਤੱਕ ਵਿਕਰੀ ਜਾਰੀ ਰਹੇਗੀ। ਐਮਾਜ਼ਾਨ 'ਤੇ 150 ਤੋਂ ਵੱਧ ਪ੍ਰਭਾਵਕ ਹੋਣਗੇ ਜੋ ਗਾਹਕਾਂ ਨੂੰ 600 ਤੋਂ ਵੱਧ ਲਾਈਵ ਪ੍ਰਸਾਰਣ ਰਾਹੀਂ ਖਰੀਦਣ ਵਿੱਚ ਮਦਦ ਕਰਨਗੇ।
ਦੂਜੇ ਪਾਸੇ ਫਲਿੱਪਕਾਰਟ ਅਮਿਤਾਭ ਬੱਚਨ, ਆਲੀਆ ਭੱਟ, ਮਹਿੰਦਰ ਸਿੰਘ ਧੋਨੀ ਵਰਗੀਆਂ ਕਈ ਮਸ਼ਹੂਰ ਹਸਤੀਆਂ ਰਾਹੀਂ ਬਿਗ ਬਿਲੀਅਨ ਡੇਜ਼ ਪ੍ਰੋਗਰਾਮ ਦਾ ਪ੍ਰਚਾਰ ਕਰੇਗਾ। ਕੰਪਨੀ ਦਾ ਦਾਅਵਾ ਹੈ ਕਿ ਉਸ ਦੇ 4.2 ਲੱਖ ਸੇਲਰ ਪਾਰਟਨਰ ਹਨ। ਕਲਿਆਣ ਕ੍ਰਿਸ਼ਣਮੂਰਤੀ, ਗਰੁੱਪ ਸੀਈਓ, ਫਲਿੱਪਕਾਰਟ ਨੇ ਕਿਹਾ "ਬਿਗ ਬਿਲੀਅਨ ਡੇਜ਼ ਇੱਕ ਟਿਕਾਊ ਢੰਗ ਨਾਲ ਆਪਣੇ ਸੰਚਾਲਨ ਦੁਆਰਾ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਦੇਸ਼ ਭਰ ਵਿੱਚ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਮੌਕੇ ਪੈਦਾ ਕਰਨ ਦਾ ਇੱਕ ਯਤਨ ਹੈ।''
ਇਹ ਵੀ ਪੜ੍ਹੋ:Whatsapp Feature, WhatsApp ਉਤੇ ਜਲਦ ਹੀ ਆਵੇਗਾ ਕੈਮਰੇ ਨਾਲ ਸਬੰਧਤ ਨਵਾਂ ਫੀਚਰ