ਹੈਦਰਾਬਾਦ: ਐਮਾਜ਼ਾਨ ਇੰਡੀਆਂ ਭਾਰਤ ਵਿੱਚ ਅਗਲੇ ਮਹੀਨੇ ਸਪੈਸ਼ਲ ਸੇਲ ਲੈ ਕੇ ਆ ਰਹੀ ਹੈ। Amazon Great Freedom Festival ਨਾਮ ਤੋਂ ਸੇਲ ਵਿੱਚ ਲੋਕਾਂ ਨੂੰ ਸ਼ਾਨਦਾਰ ਡਿਸਕਾਊਂਟ ਦੇ ਨਾਲ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ। ਇਸ ਵਿੱਚ ਹਰ ਤਰ੍ਹਾਂ ਦੇ ਪ੍ਰੋਡਕਟਸ 'ਤੇ ਬਿਹਤਰ ਡੀਲ ਮਿਲੇਗੀ। ਸੇਲ ਦੌਰਾਨ ਜੇਕਰ ਤੁਸੀਂ SBI ਕਾਰਡ ਤੋਂ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ 10 ਫੀਸਦ ਦਾ ਡਿਸਕਾਊਂਟ ਮਿਲੇਗਾ।
ਇਨ੍ਹਾਂ ਪ੍ਰੋਡਕਟਸ 'ਤੇ ਮਿਲੇਗੀ ਭਾਰੀ ਛੋਟ: Amazon Great Freedom Festival ਸੇਲ ਵਿੱਚ ਇਲੈਕਟ੍ਰਾਨਿਕਸ, ਮੋਬਾਈਲ, ਟੀਵੀ, ਫੈਸ਼ਨ ਅਤੇ ਬਿਊਟੀ ਪ੍ਰੋਡਕਟਸ, ਘਰ ਅਤੇ ਰਸੋਈ ਸਮੇਤ ਕਈ ਪ੍ਰੋਡਕਟਸ 'ਤੇ ਆਫ਼ਰ ਮਿਲ ਰਹੇ ਹਨ। ਇਸ ਸੇਲ 'ਚ ਤੁਸੀਂ ਵੱਖ-ਵੱਖ ਬ੍ਰਾਂਡਾਂ ਦੀਆਂ ਚੀਜ਼ਾਂ ਖਰੀਦ ਸਕੋਗੇ।
ਐਮਾਜ਼ਾਨ ਦੀ ਇਸ ਸੇਲ 'ਚ ਘੱਟੋ-ਘੱਟ ਕੀਮਤ 'ਤੇ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ: ਇਸ ਸੇਲ ਵਿੱਚ 7,790 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਫਰਿੱਜ, 6,999 ਰੁਪਏ ਵਿੱਚ ਸਮਾਰਟ ਟੀਵੀ, 5,990 ਰੁਪਏ ਵਿੱਚ ਵਾਸ਼ਿੰਗ ਮਸ਼ੀਨ ਖਰੀਦ ਸਕਦੇ ਹੋ। ਸਿਰਫ਼ 799 ਰੁਪਏ ਦੀ EMI 'ਤੇ 32 ਇੰਚ ਦਾ ਸਮਾਰਟ ਟੀਵੀ ਖਰੀਦ ਸਕਦੇ ਹੋ। ਐਕਸਚੇਜ਼ ਆਫ਼ਰ ਤਹਿਤ 50 ਹਜ਼ਾਰ ਰੁਪਏ ਤੱਕ ਦੀ ਬਚਤ ਵੀ ਕਰ ਸਕਦੇ ਹੋ। ਹਰ ਰੋਜ਼ ਦੀ ਜ਼ਰੂਰਤ ਦੇ ਸਮਾਨ, ਬੁੱਕ, ਇੰਟਰਟੈਨਮੈਂਟ ਸਮੇਤ ਕਈ ਚੀਜ਼ਾਂ ਦੀ ਸੇਲ ਸਿਰਫ਼ 99 ਰੁਪਏ ਤੋਂ ਸ਼ੁਰੂ ਹੋਵੇਗੀ। ਇਸਦੇ ਨਾਲ ਹੀ ਇਸ ਸੇਲ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਸਮਾਰਟਫੋਨ 'ਤੇ 40 ਫੀਸਦ ਦੀ ਛੋਟ ਮਿਲੇਗੀ ਅਤੇ ਇਸ ਸੇਲ 'ਚ ਤੁਸੀਂ ਪੁਰਾਣੇ ਫੋਨ ਨੂੰ ਬਦਲ ਕੇ ਨਵੇਂ ਸਮਾਰਟਫੋਨ 'ਤੇ ਹੋਰ ਵੀ ਜ਼ਿਆਦਾ ਡਿਸਕਾਊਂਟ ਪਾ ਸਕਦੇ ਹੋ। ਜੇਕਰ ਤੁਸੀਂ ਨਵੀਂ ਸਮਾਰਟਵਾਚ ਖਰੀਦਣ ਦੀ ਸੋਚ ਰਹੋ ਹੋ, ਤਾਂ ਇਸ ਸੇਲ ਰਾਹੀ ਤੁਸੀਂ ਸਮਾਰਟਵਾਚ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਸ 'ਤੇ ਤੁਹਾਨੂੰ ਆਸਾਨੀ ਨਾਲ ਰਿਟਰਨ ਕਰਨ ਅਤੇ ਐਕਸਚੇਜ਼ ਕਰਨ ਦੀ ਸੁਵਿਧਾ ਵੀ ਮਿਲੇਗੀ। ਇਸ ਸੇਲ ਵਿੱਚ ਫੈਸ਼ਨ ਪ੍ਰੋਡਕਟਸ ਦੀ ਸ਼ੁਰੂਆਤੀ ਕੀਮਤ 199 ਰੁਪਏ ਹੈ। ਇਸ ਵਿੱਚ ਤੁਹਾਨੂੰ ਔਰਤਾਂ ਦੇ ਜੁੱਤੇ, ਕੱਪੜੇ, ਇੰਡੀਅਨ ਕੱਪੜੇ ਅਤੇ ਮਰਦਾਂ ਲਈ ਵੀ ਹਰ ਤਰ੍ਹਾਂ ਦੇ ਪ੍ਰੋਡਕਟਸ 'ਤੇ 50-80 ਫੀਸਦ ਦੀ ਛੋਟ ਮਿਲ ਜਾਵੇਗੀ।
ਐਮਾਜ਼ਾਨ ਦੇ ਪ੍ਰਾਈਮ ਮੈਬਰਾਂ ਨੂੰ ਮਿਲੇਗਾ ਇਹ ਫਾਇਦਾ: Amazon Great Freedom Festival 2023 ਸੇਲ ਵਿੱਚ ਜੇਕਰ ਤੁਸੀਂ ਪ੍ਰਾਈਮ ਮੈਬਰ ਹੋ, ਤਾਂ ਤੁਸੀਂ 12 ਘੰਟੇ ਪਹਿਲਾ ਹੀ ਸੇਲ ਦੇ ਆਫ਼ਰ ਦਾ ਫਾਇਦਾ ਲੈ ਸਕਦੇ ਹੋ। ਇੰਨਾਂ ਹੀ ਨਹੀਂ, ਇਸ ਸੇਲ ਵਿੱਚ ਤੁਹਾਨੂੰ 30 ਦਿਨਾਂ ਦਾ ਫ੍ਰੀ ਪ੍ਰਾਈਮ ਮੈਬਰਸ਼ਿੱਪ ਟ੍ਰਾਇਲ ਵੀ ਆਫ਼ਰ ਕੀਤਾ ਜਾਵੇਗਾ। ਸੇਲ ਵਿੱਚ ਬਚਤ ਲਈ ਕੂਪਨ, ਕੈਸ਼ਬੈਕ ਰਿਵਾਰਡ ਦੀ ਵੀ ਪੇਸ਼ਕੇਸ਼ ਕੀਤੀ ਜਾਵੇਗੀ।