ਹੈਦਰਾਬਾਦ: ਗ੍ਰਾਹਕ Flipkart Big Billion Days ਸੇਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਜਲਦ ਹੀ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਕੱਲ Flipkart Big Billion Days ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ ਦੌਰਾਨ ਕਈ ਡਿਵਾਈਸਾਂ 'ਤੇ ਭਾਰੀ ਛੋਟ ਮਿਲੇਗੀ। ਇਸਦੇ ਨਾਲ ਹੀ ਸੇਲ 'ਚ Moto G32 ਸਮਾਰਟਫੋਨ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। Moto G32 ਸਮਾਰਟਫੋਨ 'ਤੇ ਹੀ ਨਹੀਂ ਸਗੋ ਇਸ ਸੇਲ 'ਚ Motorola Edge 40 Neo ਤੋਂ ਲੈ ਕੇ Moto ਦੇ ਹੋਰ ਵੀ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲੇਗਾ।
ETV Bharat / science-and-technology
Moto G32 ਸਮਾਰਟਫੋਨ 'ਤੇ ਮਿਲ ਰਹੇ ਸ਼ਾਨਦਾਰ ਆਫ਼ਰਸ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - Moto G32 ਸਮਾਰਟਫੋਨ ਦੇ ਫੀਚਰਸ
Flipkart Big Billion Days Sale 2023: Flipkart Big Billion Days ਸੇਲ ਕੱਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ ਦੌਰਾਨ ਕਈ ਡਿਵਾਈਸਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ। ਫਲਿੱਪਕਾਰਟ ਨੇ ਸੇਲ 'ਚ Moto G32 ਸਮਾਰਟਫੋਨ ਨੂੰ ਵੀ ਡਿਸਕਾਊਂਟ ਦੇ ਨਾਲ ਉਪਲਬਧ ਕਰਵਾਇਆ ਹੈ। ਤੁਸੀਂ Moto G32 ਸਮਾਰਟਫੋਨ ਨੂੰ 10,000 ਰੁਪਏ ਤੋਂ ਵੀ ਘਟ ਕੀਮਤ 'ਚ ਖਰੀਦ ਸਕੋਗੇ।
Published : Oct 7, 2023, 11:20 AM IST
Moto G32 ਸਮਾਰਟਫੋਨ ਦੀ ਕੀਮਤ:ਫਲਿੱਪਕਾਰਟ ਦੀ ਇਸ ਸੇਲ 'ਚ ਤੁਸੀਂ Moto G32 ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਸੇਲ 'ਚ Moto G32 ਸਮਾਰਟਫੋਨ 10,000 ਰੁਪਏ ਤੋਂ ਘਟ ਕੀਮਤ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Moto G32 ਸਮਾਰਟਫੋਨ ਦੇ 8GB+128GB ਦੀ ਕੀਮਤ 18,999 ਰੁਪਏ ਹੈ। ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 8,999 ਰੁਪਏ 'ਚ ਖਰੀਦ ਸਕੋਗੇ। ਇਸ ਤੋਂ ਇਲਾਵਾ Moto G32 ਸਮਾਰਟਫੋਨ 'ਤੇ ICICI ਬੈਂਕ ਕ੍ਰੇਡਿਟ ਕਾਰਡ ਅਤੇ AXIS ਬੈਂਕ ਕ੍ਰੇਡਿਟ ਕਾਰਡ 'ਤੇ 1,000 ਰੁਪਏ ਤੱਕ ਦਾ 10 ਫੀਸਦੀ ਡਿਸਕਾਊਂਟ ਵੀ ਮਿਲ ਰਿਹਾ ਹੈ।
Moto G32 ਸਮਾਰਟਫੋਨ ਦੇ ਫੀਚਰਸ: Moto G32 ਸਮਾਰਟਫੋਨ 'ਚ 6.5 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਇਸ ਡਿਸਪਲੇ ਨੂੰ 90Hz ਦੇ ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 680 ਆਕਟਾ ਕੋਰ ਪ੍ਰੋਸੈਸਰ ਮਿਲਦਾ ਹੈ। ਇਸ ਸਮਾਰਟਫੋਨ 'ਚ 64GB ਅਤੇ 128GB ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਇਸ ਫੋਨ ਨੂੰ ਗੋਲਡ, ਮੈਰੂਨ, ਸਿਲਵਰ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ 50 ਮੈਗਾਪਿਕਸਲ ਦਾ ਕੈਮਰਾ, 8 ਮੈਗਾਪਿਕਸਲ ਦਾ ਇੱਕ ਅਲਟ੍ਰਾਵਾਈਡ ਲੈਂਸ, 8MP ਦਾ ਡੈਪਥ ਕੈਮਰਾ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਚ 16 ਮੈਗਾਪਿਕਸਲ ਦਾ ਸੈਲਫੀ ਅਤੇ ਵੀਡੀਓ ਕਾਲ ਲਈ ਵੀ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।