ਹੈਦਰਾਬਾਦ: ਫਲਿੱਪਕਾਰਟ 'ਤੇ ਦਿਵਾਲੀ ਸੇਲ ਚੱਲ ਰਹੀ ਹੈ। ਇਸ ਸੇਲ 'ਚ ਕਈ ਆਈਫੋਨਾਂ 'ਤੇ ਸ਼ਾਨਦਾਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਫਲਿੱਪਕਾਰਟ ਦੀ ਸੇਲ 'ਚ ਆਈਫੋਨ 12, ਆਈਫੋਨ 13 ਅਤੇ ਆਈਫੋਨ 14 'ਤੇ ਡਿਸਕਾਊਂਟ ਮਿਲ ਰਿਹਾ ਹੈ। ਸੇਲ 'ਚ ਦਿੱਤੇ ਜਾ ਰਹੇ ਐਕਸਚੇਜ਼ ਆਫ਼ਰ ਨਾਲ ਤੁਸੀਂ ਇਨ੍ਹਾਂ ਫੋਨਾਂ ਦੀ ਕੀਮਤ ਨੂੰ ਘਟਾ ਕੇ 42 ਹਜ਼ਾਰ ਰੁਪਏ ਤੱਕ ਕਰ ਸਕਦੇ ਹੋ। ਇਨ੍ਹਾਂ ਆਈਫੋਨਾਂ 'ਤੇ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਇਨ੍ਹਾਂ ਫੋਨਾਂ ਨੂੰ ਤੁਸੀਂ No-Cost EMI 'ਤੇ ਵੀ ਖਰੀਦ ਸਕਦੇ ਹੋ।
ਦਿਵਾਲੀ ਮੌਕੇ ਆਈਫੋਨ 12 'ਤੇ ਮਿਲ ਰਿਹਾ ਡਿਸਕਾਊਂਟ: ਆਈਫੋਨ 12 ਦੇ 128GB ਸਟੋਰੇਜ ਵਾਲੇ ਫੋਨ ਦੀ ਅਸਲੀ ਕੀਮਤ 54,900 ਰੁਪਏ ਹੈ। ਸੇਲ 'ਚ ਇਸ ਆਈਫੋਨ ਨੂੰ ਤੁਸੀਂ ਡਿਸਕਾਊਂਟ ਤੋਂ ਬਾਅਦ 45,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 35 ਹਜ਼ਾਰ ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਬੈਂਕ ਆਫਰ ਰਾਹੀ ਤੁਸੀਂ ਇਸ ਫੋਨ ਦੀ ਕੀਮਤ ਨੂੰ 1 ਹਜ਼ਾਰ ਰੁਪਏ ਤੱਕ ਹੋਰ ਘਟ ਕਰ ਸਕਦੇ ਹੋ। ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ 6.1 ਇੰਚ ਦੀ ਸੂਪਰ ਰੇਟਿਨਾ XDR ਡਿਸਪਲੇ ਮਿਲੇਗੀ। ਇਸ ਤੋਂ ਇਲਾਵਾ ਇਸ ਫੋਨ 'ਚ 12MP ਦਾ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲੇਗਾ।