ਹੈਦਰਾਬਾਦ: ਰਿਲਾਇੰਸ ਜੀਓ ਅਤੇ ਏਅਰਟੈੱਲ ਭਾਰਤੀ ਦੂਰਸੰਚਾਰ ਬਾਜ਼ਾਰ ਦੇ ਦੋ ਸਭ ਤੋਂ ਵੱਡੇ ਨਾਮ ਹਨ ਅਤੇ ਦੋਨੋਂ ਕੰਪਨੀਆਂ ਦੁਆਰਾ ਆਪਣੇ ਗਾਹਕਾਂ ਨੂੰ ਅਸੀਮਤ 5ਜੀ ਡੇਟਾ ਦਾ ਲਾਭ ਦਿੱਤਾ ਜਾ ਰਿਹਾ ਹੈ। ਜਿਓ ਅਤੇ ਏਅਰਟੈੱਲ ਦੋਵਾਂ ਦੀ ਕਨੈਕਟੀਵਿਟੀ ਦੇਸ਼ ਦੇ ਕਈ ਸ਼ਹਿਰਾਂ ਵਿੱਚ ਉਪਲਬਧ ਹੈ। ਜੇਕਰ ਤੁਹਾਨੂੰ 5G ਕਨੈਕਟੀਵਿਟੀ ਮਿਲੀ ਹੈ ਪਰ ਹੁਣ ਤੱਕ ਅਸੀਮਤ ਡਾਟਾ ਨਹੀਂ ਮਿਲਿਆ ਹੈ, ਤਾਂ ਕੁਝ ਆਸਾਨ ਕਦਮਾਂ ਦੀ ਪਾਲਣਾ ਕਰਕੇ ਅਸੀਮਤ ਡਾਟਾ ਪਾਇਆ ਜਾ ਸਕਦਾ ਹੈ।
ਰਿਲਾਇੰਸ ਜੀਓ ਅਤੇ ਏਅਰਟੈੱਲ ਯੂਜ਼ਰਸ ਨੂੰ ਇਸ ਤਰ੍ਹਾਂ ਮਿਲ ਸਕਦਾ 5G ਡਾਟਾ ਹਾਸਲ ਕਰਨ ਦਾ ਵਿਕਲਪ:ਜੀਓ ਅਤੇ ਏਅਰਟੈੱਲ ਦੋਵੇਂ ਹੀ ਆਪਣੇ 5ਜੀ ਨੈੱਟਵਰਕ ਨਾਲ ਇੱਕ ਵੱਡੇ ਯੂਜ਼ਰਬੇਸ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸੇ ਲਈ ਉਹ 5ਜੀ ਡਾਟਾ ਨੂੰ ਮੁਫ਼ਤ ਵਿੱਚ ਪੇਸ਼ ਕਰ ਰਹੇ ਹਨ। ਯੂਜ਼ਰਸ ਨੂੰ ਮੌਜੂਦਾ ਪਲਾਨ ਦੇ ਨਾਲ ਬਿਨਾਂ ਕਿਸੇ ਵਾਧੂ ਲਾਗਤ ਦੇ 5ਜੀ ਡਾਟਾ ਦਿੱਤਾ ਜਾ ਰਿਹਾ ਹੈ। ਰਿਲਾਇੰਸ ਜੀਓ ਯੂਜ਼ਰਸ ਨੂੰ ਵੈਲਕਮ ਆਫ਼ਰ 'ਤੇ ਜਾ ਕੇ, ਜਦਕਿ ਏਅਰਟੈੱਲ ਯੂਜ਼ਰਸ ਨੂੰ ਏਅਰਟੈਲ ਥੈਂਕਸ ਐਪ 'ਤੇ ਜਾ ਕੇ ਇਹ ਡੇਟਾ ਹਾਸਲ ਕਰਨ ਦਾ ਵਿਕਲਪ ਮਿਲ ਰਿਹਾ ਹੈ।
JIO ਯੂਜ਼ਰਸ ਇਸ ਤਰ੍ਹਾਂ ਪਾ ਸਕਦੇ 5G ਅਸੀਮਿਤ ਡਾਟਾ:ਸਭ ਤੋਂ ਪਹਿਲਾਂ ਇਹ ਤੈਅ ਕਰੋ ਕੀ ਰਿਲਾਇੰਸ ਜਿਓ ਦੀਆਂ 5ਜੀ ਸੇਵਾਵਾਂ ਤੁਹਾਡੇ ਖੇਤਰ ਵਿੱਚ ਰੋਲਆਊਟ ਹੋ ਚੁੱਕੀਆਂ ਹਨ ਜਾਂ ਨਹੀਂ। ਇਸ ਤੋਂ ਇਲਾਵਾ, ਤੁਹਾਡੇ ਕੋਲ ਇੱਕ 5G ਸਮਾਰਟਫੋਨ ਹੋਣਾ ਚਾਹੀਦਾ ਹੈ। JIO ਯੂਜ਼ਰਸ 5G ਅਸੀਮਿਤ ਡਾਟਾ ਪਾਉਣ ਲਈ ਹੇਠਾਂ ਦਿੱਤੀਆਂ ਗੱਲਾਂ ਦੀ ਪਾਲਣਾ ਕਰ ਸਕਦੇ ਹਨ।
- ਪਲੇ ਸਟੋਰ ਤੋਂ MyJio ਐਪ ਡਾਊਨਲੋਡ ਕਰੋ।
- ਇਸ ਐਪ ਨੂੰ ਉਸ ਨੰਬਰ ਨਾਲ ਲੌਗਇਨ ਕਰੋ ਜਿਸ ਤੋਂ ਤੁਸੀਂ ਅਸੀਮਤ 5G ਡਾਟਾ ਤੱਕ ਪਹੁੰਚ ਕਰਨਾ ਚਾਹੁੰਦੇ ਹੋ।
- JioTrue 5G ਟੈਬ 'ਤੇ ਜਾਣ ਤੋਂ ਬਾਅਦ ਆਪਣੇ ਕਨੈਕਸ਼ਨ ਅਤੇ ਡਿਵਾਈਸ ਦੀ ਯੋਗਤਾ ਦੀ ਜਾਂਚ ਕਰੋ ਅਤੇ ਦੇਖੋ ਕੀ ਤੁਹਾਨੂੰ Jio ਵੈਲਕਮ ਆਫਰ ਮਿਲਿਆ ਹੈ ਜਾਂ ਨਹੀਂ।
- ਜੇਕਰ ਤੁਹਾਨੂੰ Jio ਵੈਲਕਮ ਆਫਰ ਮਿਲਿਆ ਹੈ, ਤਾਂ ਤੁਸੀਂ ਜਿੰਨਾ ਚਾਹੋ 5G ਡਾਟਾ ਦੀ ਵਰਤੋਂ ਕਰ ਸਕਦੇ ਹੋ।