ਪੰਜਾਬ

punjab

ETV Bharat / science-and-technology

Zomato 'ਚ ਵੀ ਆਇਆ AI ਸਪੋਰਟ, ਇਸ ਤਰ੍ਹਾਂ ਕਰੇਗਾ ਤੁਹਾਡੀ ਮਦਦ, ਫਿਲਹਾਲ ਇਨ੍ਹਾਂ ਯੂਜ਼ਰਸ ਲਈ ਉਪਲਬਧ - Zomato ਦਾ AI ਟੂਲ

Zomato AI Support: ਫੂਡ ਡਿਲੀਵਰੀ ਐਪ Zomato ਦੇ ਆਰਡਰ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਐਪ 'ਚ Zomato AI ਦਾ ਸਪੋਰਟ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ AI ਤੁਹਾਡੀ ਮਦਦ ਕਰੇਗਾ ਕਿ ਤੁਹਾਨੂੰ ਕੀ, ਕਦੋ ਅਤੇ ਕਿਵੇਂ ਭਾਜਨ ਖਾਣਾ ਚਾਹੀਦਾ ਹੈ।

Zomato
Zomato

By ETV Bharat Punjabi Team

Published : Sep 4, 2023, 1:35 PM IST

ਹੈਦਰਾਬਾਦ: ਫੂਡ ਡਿਲੀਵਰੀ ਐਪ Zomato ਨੇ AI ਨੂੰ ਪੇਸ਼ ਕੀਤਾ ਹੈ। ਇਸ ਨਾਲ Zomato ਤੋਂ ਫੂਡ ਆਰਡਰ ਕਰਨ ਵਾਲੇ ਗਾਹਕਾਂ ਦਾ ਅਨੁਭਵ ਪਹਿਲਾ ਨਾਲੋ ਹੋਰ ਬਿਹਤਰ ਹੋਵੇਗਾ। ਇੱਕ ਬਲਾਗਪੋਸਟ 'ਚ ਕੰਪਨੀ ਨੇ ਇਸ ਨਵੇਂ ਫੀਚਰ ਨੂੰ ਸਮਝਦਾਰ, ਸਹਿਜ ਅਤੇ ਇੰਟਰਐਕਟਿਵ ਦੱਸਿਆ ਹੈ। ਇਸ ਫੀਚਰ ਦੀ ਮਦਦ ਨਾਲ ਗਾਹਕ ਭੁੱਖ, ਡਾਈਟ ਅਤੇ ਮੂਡ ਦੇ ਹਿਸਾਬ ਨਾਲ ਵਧੀਆਂ ਭੋਜਨ ਚੁਣ ਸਕਣਗੇ।

Zomato ਦਾ AI ਕਰੇਗਾ ਇਹ ਕੰਮ: Zomato AI ਨਾਲ ਤੁਸੀਂ ਨਾ ਸਿਰਫ਼ ਭੋਜਨ ਆਰਡਰ ਕਰ ਸਕੋਗੇ ਸਗੋਂ ਮੌਸਮ, ਮੂਡ ਅਤੇ ਡਾਈਟ ਦੇ ਹਿਸਾਬ ਨਾਲ ਵਧੀਆ ਭੋਜਨ ਚੁਣ ਸਕੋਗੇ। ਤੁਸੀਂ AI ਤੋਂ ਪੁੱਛ ਸਕਦੇ ਹੋ ਕਿ ਉੱਚ ਪ੍ਰੋਟੀਨ, ਘਟ ਕਾਰਬਨ ਵਾਲੇ ਭੋਜਨ ਦਾ ਤੁਸੀਂ ਆਨੰਦ ਲੈ ਸਕਦੇ ਹੋ ਜਾਂ ਨਹੀ। ਇਸਦੇ ਨਾਲ ਹੀ ਐਪ 'ਚ ਤੁਹਾਨੂੰ Visit ਵੀ ਮਿਲਦਾ ਹੈ। ਜਿਸ ਵਿੱਚ ਤੁਹਾਡੇ ਸਾਰੇ ਪਸੰਦੀਦਾ ਭੋਜਨ ਮਿਲਣ ਵਾਲੇ Restaurants ਦੀ ਸੂਚੀ ਮਿਲਦੀ ਹੈ। ਇਸਦੀ ਮਦਦ ਨਾਲ ਤੁਸੀਂ ਘਟ ਸਮੇਂ 'ਚ ਆਪਣਾ ਮਨਪਸੰਦ ਭੋਜਨ ਆਰਡਰ ਕਰ ਸਕਦੇ ਹੋ। ਜੇਕਰ ਤੁਹਾਨੂੰ ਕੋਈ ਭੋਜਨ ਚੁਨਣ 'ਚ ਮੁਸ਼ਕਲ ਆ ਰਹੀ ਹੈ, ਤਾਂ ਇਸ ਲਈ ਵੀ ਤੁਸੀਂ AI ਦੀ ਮਦਦ ਲੈ ਸਕਦੇ ਹੋ।

ਇਨ੍ਹਾਂ ਯੂਜ਼ਰਸ ਲਈ ਉਪਲਬਧ Zomato AI: Zomato ਦਾ AI ਟੂਲ ਐਪਲੀਕੇਸ਼ਨ ਦੇ ਅੰਦਰ ਹੀ ਏਕੀਕ੍ਰਿਤ ਹੈ। ਜੇਕਰ ਤੁਸੀਂ Zomato ਦੇ AI ਫੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ Zomato ਦਾ ਨਵਾਂ ਵਰਜ਼ਨ ਲਾਂਚ ਕਰਨਾ ਹੋਵੇਗਾ। ਫਿਲਹਾਲ ਇਸ ਫੀਚਰ ਨੂੰ ਸਾਰਿਆਂ ਲਈ ਰੋਲਆਊਟ ਨਹੀਂ ਕੀਤਾ ਗਿਆ ਹੈ। ਵਰਤਮਾਨ 'ਚ ਇਹ ਫੀਚਰ Zomato ਦੇ ਗੋਲਡ ਗਾਹਕਾਂ ਦੇ ਕੋਲ ਹੀ ਉਪਲਬਧ ਹੈ।

ABOUT THE AUTHOR

...view details