ਹੈਦਰਾਬਾਦ:ਹਾਲ ਹੀ ਵਿੱਚ ਆਈਫੋਨ 15 ਸੀਰੀਜ਼ ਲਾਂਚ ਕੀਤੀ ਗਈ ਸੀ। ਇਸ ਦੌਰਾਨ ਹੁਣ ਆਈਫੋਨ 16 ਸੀਰੀਜ਼ ਚਰਚਾ ਦਾ ਵਿਸ਼ਾ ਬਣ ਗਈ ਹੈ। ਆਈਫੋਨ 16 ਨੂੰ ਲੈ ਕੇ ਕਈ ਜਾਣਕਾਰੀਆਂ ਲੀਕ ਹੋ ਰਹੀਆਂ ਹਨ। ਲੀਕਸ 'ਚ ਆਈਫੋਨ 16 ਸੀਰੀਜ਼ ਦੇ ਕਈ ਫੀਚਰਸ ਦਾ ਖੁਲਾਸਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਆਈਫੋਨ 16 ਦੀ ਡਿਸਪਲੇ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਈਫੋਨ 16 ਸੀਰੀਜ਼ 'ਚ ਆਈਫੋਨ 16 ਪ੍ਰੋ, ਆਈਫੋਨ 16 ਪ੍ਰੋ ਮੈਕਸ, ਆਈਫੋਨ 16 ਅਤੇ 16 ਪਲੱਸ ਸ਼ਾਮਲ ਹੈ।
ETV Bharat / science-and-technology
IPhone 15 ਸੀਰੀਜ਼ ਤੋਂ ਬਾਅਦ ਹੁਣ ਜਲਦ ਲਾਂਚ ਹੋ ਸਕਦੀ ਆਈਫੋਨ 16 ਸੀਰੀਜ਼, ਲੀਕ ਹੋਏ ਕਈ ਸ਼ਾਨਦਾਰ ਫੀਚਰਸ - iphone 16 leaks
IPhone 16 Update: ਐਪਲ ਅਗਲੇ ਸਾਲ ਆਈਫੋਨ 16 ਸੀਰੀਜ਼ ਲਾਂਚ ਕਰ ਸਕਦਾ ਹੈ। ਕੰਪਨੀ ਨੇ ਅਜੇ ਇਸਦੀ ਲਾਂਚਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੌਰਾਨ ਲੀਕ 'ਚ ਆਈਫੋਨ 16 ਸੀਰੀਜ਼ ਬਾਰੇ ਕਈ ਖੁਲਾਸੇ ਕਰ ਦਿੱਤੇ ਗਏ ਹਨ।
Published : Oct 7, 2023, 12:11 PM IST
|Updated : Oct 7, 2023, 12:17 PM IST
ਆਈਫੋਨ 16 ਸੀਰੀਜ਼ ਦੇ ਫੀਚਰਸ: ਆਈਫੋਨ 16 ਸੀਰੀਜ਼ 'ਚ ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਸ਼ਾਮਲ ਹੈ। ਜੇਕਰ ਫੀਚਰਸ ਦੀ ਗੱਲ ਕਰੀਏ, ਤਾਂ ਆਈਫੋਨ 16 ਪ੍ਰੋ 'ਚ 6.3 ਇੰਚ, ਆਈਫੋਨ 16 ਪ੍ਰੋ ਮੈਕਸ 'ਚ 6.9 ਇੰਚ ਦੀ ਡਿਸਪਲੇ ਮਿਲ ਸਕਦੀ ਹੈ। ਜਦਕਿ ਆਈਫੋਨ 16 ਅਤੇ 16 ਪਲੱਸ ਦੀ ਡਿਸਪਲੇ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਲੀਕਸ ਅਨੁਸਾਰ, ਆਈਫੋਨ 16 ਅਤੇ 16 ਪ੍ਰੋ ਮੈਕਸ 'ਚ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਇਸ 'ਚ 3x ਤੋ 5x ਤੱਕ ਦਾ ਆਪਟੀਕਲ ਜ਼ੂਮ ਆਫ਼ਰ ਕੀਤਾ ਜਾ ਸਕਦਾ ਹੈ। ਇੱਕ ਰਿਪੋਰਟ ਦਾ ਦਾਅਵਾ ਹੈ ਕਿ ਕੰਪਨੀ ਆਈਫੋਨ 16 ਪ੍ਰੋ ਸੀਰੀਜ਼ 'ਚ 48 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਕੈਮਰਾ ਦੇ ਸਕਦੀ ਹੈ। ਫਿਲਹਾਲ ਇਸ ਸਮਾਰਟਫੋਨ ਦੀ ਲਾਂਚਿੰਗ ਡੇਟ ਅਤੇ ਕੀਮਤ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਆਈਫੋਨ 16 ਸੀਰੀਜ਼ ਅਗਲੇ ਸਾਲ ਲਾਂਚ ਕੀਤੀ ਜਾ ਸਕਦੀ ਹੈ।