ਪੰਜਾਬ

punjab

ETV Bharat / science-and-technology

Aditya L1: ਆਦਿਤਿਆ L1 ਨੇ ਚੌਥੀ ਵਾਰ ਸਫਲਤਾਪੂਰਵਕ ਚੱਕਰ ਪਰਿਵਰਤਨ ਦੀ ਪ੍ਰਕਿਰੀਆ ਕੀਤੀ ਪੂਰੀ - ਸਤੀਸ਼ ਧਵਨ ਸਪੇਸ ਸੈਂਟਰ

Aditya L1 Mission: ਇਸਰੋ ਪੋਲਰ ਸੈਟੇਲਾਈਟ ਲਾਂਚ ਵਾਹਨ ਨੇ ਦੋ ਸਤੋਬਰ ਨੂੰ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਕੇਂਦਰ ਤੋਂ ਆਦਿਤਿਆ L1 ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਸੀ।

Aditya L1
Aditya L1

By ETV Bharat Punjabi Team

Published : Sep 15, 2023, 11:19 AM IST

ਬੈਂਗਲੁਰੂ:ਸੂਰਜ ਦਾ ਅਧਿਐਨ ਕਰਨ ਲਈ ਪਹਿਲੇ ਪੁਲਾੜ ਆਧਾਰਿਤ ਮਿਸ਼ਨ ਆਦਿਤਿਆ L1 ਨੇ ਸ਼ੁੱਕਰਵਾਰ ਸਵੇਰੇ ਚੌਥੀ ਵਾਰ ਸਫ਼ਲਤਾਪੂਰਵਕ ਧਰਤੀ ਦੇ ਇੱਕ ਚੱਕਰ ਤੋਂ ਹੋਰ ਚੱਕਰ 'ਚ ਪ੍ਰਵੇਸ਼ ਕੀਤਾ। ਇਸਰੋ (ISRO) ਨੇ ਇਹ ਜਾਣਕਾਰੀ ਦਿੱਤੀ। ਪੁਲਾੜ ਏਜੰਸੀ ਨੇ X 'ਤੇ ਇੱਕ ਪੋਸਟ ਸ਼ੇਅਰ ਕਰਕੇ ਕਿਹਾ," ਚੌਥੀ ਵਾਰ ਧਰਤੀ ਦੇ ਚੱਕਰ ਪਰਿਵਰਤਨ ਦੀ ਪ੍ਰਕਿਰੀਆਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ ਹੈ।" ਇਸਰੋ ਦੇ ਮਾਰੀਸ਼ਸ, ਬੈਂਗਲੁਰੂ, SDSC-SHAR ਅਤੇ ਪੋਰਟ ਬਲੇਅਰ ਵਿਖੇ 'ਜ਼ਮੀਨੀ ਸਟੇਸ਼ਨਾਂ' ਨੇ ਇਸ ਮਿਸ਼ਨ ਦੌਰਾਨ ਉਪਗ੍ਰਹਿ ਦੀ ਨਿਗਰਾਨੀ ਕੀਤੀ।

ਇਸ ਤੋਂ ਪਹਿਲਾ ਇਸਰੋ ਨੇ 10 ਸਤੰਬਰ ਨੂੰ ਰਾਤ ਕਰੀਬ 2:30 ਵਜੇ ਤੀਜੀ ਵਾਰ ਆਦਿਤਿਆ L1 ਪੁਲਾੜ ਯਾਨ ਦਾ ਚੱਕਰ ਵਧਾਇਆ ਸੀ। ਉਸ ਸਮੇਂ ਇਸਨੂੰ ਧਰਤੀ ਤੋਂ 296 ਕਿੱਲੋਮੀਟਰ x 71,767 ਕਿੱਲੋਮੀਟਰ ਦੇ ਚੱਕਰ 'ਚ ਭੇਜਿਆ ਗਿਆ ਸੀ। ਉਸ ਤੋਂ ਪਹਿਲਾ ਤਿਨ ਸਤੰਬਰ ਨੂੰ ਆਦਿਤਿਆ L1 ਨੇ ਪਹਿਲੀ ਵਾਰ ਸਫ਼ਲਤਾਪੂਰਵਕ ਚੱਕਰ ਬਦਲਿਆ ਸੀ। ਇਸਰੋ ਨੇ ਸਵੇਰੇ 11.45 ਵਜੇ ਦੱਸਿਆ ਸੀ ਕਿ ਆਦਿਤਿਆ L1 ਦਾ ਚੱਕਰ ਬਦਲਣ ਲਈ ਅਰਥ ਬਾਊਂਡ ਫਾਈਰ ਕੀਤੇ ਗਏ ਸੀ, ਜਿਸਦੀ ਮਦਦ ਨਾਲ ਆਦਿਤਿਆ L1 ਨੇ ਚੱਕਰ ਬਦਲਿਆ। ਇਸਰੋ ਨੇ ਦੂਜੀ ਵਾਰ ਪੰਜ ਸਤੰਬਰ ਨੂੰ ਆਪਣਾ ਚੱਕਰ ਬਦਲਿਆ ਸੀ। ਇਸਰੋ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ। ਇਸਰੋ ਅਨੁਸਾਰ, ਆਦਿਤਿਆ L1 16 ਦਿਨ ਧਰਤੀ ਦੇ ਚੱਕਰ 'ਚ ਰਹੇਗਾ। ਇਸ ਦੌਰਾਨ ਪੰਜ ਵਾਰ ਆਦਿਤਿਆ L1 ਦੇ ਚੱਕਰ ਬਦਲਣ ਲਈ ਅਰਥ ਬਾਊਂਡ ਫਾਈਰ ਕੀਤਾ ਜਾਵੇਗਾ।

ਤਾਰਿਆ ਦਾ ਅਧਿਐਨ ਕਰਨ 'ਚ ਆਦਿਤਿਆ L1 ਹੋਵੇਗਾ ਮਦਦਗਾਰ: ਇਸਰੋ ਅਨੁਸਾਰ, ਆਦਿਤਿਆ L1 ਤਾਰਿਆਂ ਦੇ ਅਧਿਐਨ 'ਚ ਜ਼ਿਆਦਾ ਮਦਦ ਕਰੇਗਾ। ਇਸ ਤੋਂ ਮਿਲੀਆਂ ਜਾਣਕਾਰੀਆਂ ਦੂਜੇ ਤਾਰਿਆਂ ਅਤੇ ਖਗੋਲ ਵਿਗਿਆਨ ਦੇ ਕਈ ਰਹੱਸਾਂ ਅਤੇ ਨਿਯਮਾਂ ਨੂੰ ਸਮਝਣ ਵਿੱਚ ਮਦਦ ਕਰਨਗੀਆਂ। ਸੂਰਜ ਸਾਡੀ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ। ਹਾਲਾਂਕਿ ਆਦਿਤਿਆ ਐਲ1 ਇਸ ਦੂਰੀ ਦਾ ਸਿਰਫ ਇੱਕ ਫੀਸਦ ਹੀ ਕਵਰ ਕਰ ਰਿਹਾ ਹੈ, ਪਰ ਇੰਨੀ ਦੂਰੀ ਨੂੰ ਪੂਰਾ ਕਰਨ ਤੋਂ ਬਾਅਦ ਵੀ ਇਹ ਸਾਨੂੰ ਸੂਰਜ ਬਾਰੇ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਦੇਵੇਗਾ, ਜੋ ਧਰਤੀ ਤੋਂ ਜਾਣਨਾ ਸੰਭਵ ਨਹੀਂ ਹੈ।

ABOUT THE AUTHOR

...view details