ਹੈਦਰਾਬਾਦ: ਇਸਰੋ ਨੇ 28 ਅਗਸਤ ਨੂੰ ਐਲਾਨ ਕੀਤਾ ਹੈ ਕਿ ਸੂਰਜ ਦਾ ਅਧਿਐਨ ਕਰਨ ਲਈ ਭਾਰਤ ਦਾ ਪਹਿਲਾ ਪੁਲਾੜ ਅਧਿਕਾਰਿਤ ਯਾਨ Aditya-L 1 ਦਾ ਲਾਂਚ 2 ਸਤੰਬਰ ਨੂੰ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਹੋਵੇਗਾ। ਇਸ ਮਿਸ਼ਨ ਨੂੰ ਲੈ ਕੇ ਲੋਕਾਂ ਦੇ ਉਤਸਾਹ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਸ਼੍ਰੀਹਰਿਕੋਟਾ ਲਾਂਚ ਵਿਊ ਗੈਲਰੀ ਤੋਂ ਇਸਦੇ ਲਾਂਚ ਨੂੰ ਦੇਖਣ ਦੀ ਇਜ਼ਾਜਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਚੰਦ ਮਿਸ਼ਨ ਤੋਂ ਬਾਅਦ ਹੁਣ ਭਾਰਤ ਦੀ ਨਜ਼ਰ ਸੂਰਜ 'ਤੇ ਹੈ। Aditya-L 1 ਚਾਰ ਮਹੀਨੇ ਵਿੱਚ 15 ਲੱਖ ਕਿੱਲੋਮੀਟਰ ਦਾ ਸਫ਼ਰ ਤੈਅ ਕਰੇਗਾ।
Aditya-L 1 ਦੇ ਲਾਂਚ ਨੂੰ ਇਸ ਤਰ੍ਹਾਂ ਦੇਖ ਸਕੋਗੇ:ਇਸਰੋ ਨੇ ਕਿਹਾ ਕਿ Aditya-L 1 ਦੇ ਲਾਂਚ ਨੂੰ ਸ਼੍ਰੀਹਰਿਕੋਟਾ ਲਾਂਚ ਵਿਊ ਗੈਲਰੀ 'ਚ ਦੇਖਿਆ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਵੈੱਬਸਾਈਟ ਰਾਹੀ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸਰੋ ਨੇ ਸੋਸ਼ਲ ਮੀਡੀਓ ਪਲੇਟਫਾਰਮ X 'ਤੇ ਵੈੱਬਸਾਈਟ ਦਾ ਲਿੰਕ ਉਪਲਬਧ ਕਰਵਾਇਆ ਹੈ।