ਹੈਦਰਾਬਾਦ:iQOO ਨੇ ਹਾਲ ਹੀ ਵਿੱਚ iQOO Neo 9 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ iQOO Neo 9 ਸੀਰੀਜ਼ ਦੇ ਸਮਾਰਟਫੋਨ iQOO Neo 9 ਪ੍ਰੋ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। iQOO ਨੇ X 'ਤੇ ਟੀਜ਼ ਪੋਸਟ ਕਰਦੇ ਹੋਏ ਆਪਣੇ ਨਵੇਂ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਅਜੇ iQOO ਨੇ iQOO Neo 9 ਪ੍ਰੋ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦਾ ਪੂਰੀ ਤਰ੍ਹਾਂ ਨਾਲ ਐਲਾਨ ਨਹੀਂ ਕੀਤਾ ਹੈ, ਪਰ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਟੀਜ਼ਰ ਦੇ ਡਿਜ਼ਾਈਨ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ iQOO Neo 9 ਪ੍ਰੋ ਹੋ ਸਕਦਾ ਹੈ।
ETV Bharat / science-and-technology
iQOO Neo 9 ਸੀਰੀਜ਼ ਦਾ ਇੱਕ ਸਮਾਰਟਫੋਨ ਭਾਰਤ 'ਚ ਜਲਦ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - iQOO Neo 9 Pro Features
iQOO Neo 9 Series: iQOO ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ ਚੀਨ 'ਚ iQOO Neo 9 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਇਸ ਸੀਰੀਜ਼ ਦੇ ਇੱਕ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ iQOO Neo 9 Pro ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦੀ ਪੁਸ਼ਟੀ ਕੀਤੀ ਹੈ।
Published : Jan 3, 2024, 10:45 AM IST
ਕੰਪਨੀ ਨੇ ਟੀਜ਼ਰ ਕੀਤਾ ਸ਼ੇਅਰ: iQOO ਨੇ ਆਪਣੇ ਨਵੇਂ ਸਮਾਰਟਫੋਨ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਟੀਜ਼ਰ ਰਾਹੀ ਪਤਾ ਲੱਗਦਾ ਹੈ ਕਿ ਇਸ ਸਮਾਰਟਫੋਨ ਦੇ ਟਾਪ-ਖੱਬੇ ਕੋਨੇ 'ਚ ਇੱਕ ਆਇਤਾਕਾਰ ਕੈਮਰਾ ਮੋਡੀਊਲ ਦਿੱਤਾ ਗਿਆ ਹੈ, ਜਿਸ 'ਚ ਦੋ ਕੈਮਰੇ ਵਾਲੇ ਰਿੰਗ ਮੌਜ਼ੂਦ ਹਨ। ਫੋਨ ਦੇ ਕੈਮਰਾ ਮੋਡੀਊਲ ਦੇ ਥੱਲ੍ਹੇ ਵੱਡੇ ਅੱਖਰਾਂ 'ਚ Neo ਦੀ ਬ੍ਰਾਂਡਿੰਗ ਕੀਤੀ ਗਈ ਹੈ, ਜਿਸ 'ਚ ਲਿਖਿਆ ਹੈ," Neo, ਪਾਵਰ ਟੂ ਵਨ।" ਇਸ ਟੀਜ਼ਰ ਦੇ ਨਾਲ iQOO ਇੰਡੀਆ ਦੇ ਅਧਿਕਾਰਿਤ ਪੋਸਟ 'ਚ ਲਿਖਿਆ ਗਿਆ ਹੈ ਕਿ ਸ਼ਾਨਦਾਰ Neo ਪਾਵਰ ਅਤੇ ਡਿਜ਼ਾਈਨ ਦੇਖਣ ਲਈ ਤਿਆਰ ਰਹੋ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ iQOO ਆਉਣ ਵਾਲੇ ਦਿਨਾਂ iQOO Neo 9 ਪ੍ਰੋ ਸਮਾਰਟਫੋਨ ਨੂੰ ਲਾਂਚ ਕਰ ਸਕਦਾ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ iQOO Neo 7 ਪ੍ਰੋ ਦਾ ਅਪਗ੍ਰੇਡ ਹੋਵੇਗਾ।
iQOO Neo 9 ਪ੍ਰੋ ਸਮਾਰਟਫੋਨ ਦੇ ਫੀਚਰਸ: iQOO Neo 9 ਪ੍ਰੋ ਸਮਾਰਟਫੋਨ 'ਚ 6.78 ਇੰਚ ਦੀ ਇੱਕ ਵੱਡੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਅਤੇ ਫਿੰਗਰਪ੍ਰਿੰਟ ਨੂੰ ਸਪੋਰਟ ਕਰੇਗੀ। ਇਸ ਫੋਨ 'ਚ ਦੋ ਬੈਕ ਕੈਮਰੇ ਦਿੱਤੇ ਗਏ ਹਨ, ਜਿਸ 'ਚ 50MP ਦਾ ਪ੍ਰਾਈਮਰੀ ਕੈਮਰਾ OIS ਸਪੋਰਟ ਦੇ ਨਾਲ ਅਤੇ 50MP ਦਾ ਅਲਟ੍ਰਾਵਾਈਡ ਐਂਗਲ ਲੈਂਸ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimensity 9300SoC ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਮਿਲ ਸਕਦੀ ਹੈ। iQOO Neo 9 ਪ੍ਰੋ ਸਮਾਰਟਫੋਨ 'ਚ 5,160mAh ਦੀ ਬੈਟਰੀ ਮਿਲ ਸਕਦੀ ਹੈ, ਜੋ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।