ਪੰਜਾਬ

punjab

ETV Bharat / science-and-technology

Instagram 'ਚ ਜਲਦ ਮਿਲੇਗਾ ਨਵਾਂ ਫੀਚਰ, ਹੁਣ ਯੂਜ਼ਰਸ ਸਿਰਫ਼ Close Friends ਨਾਲ ਸ਼ੇਅਰ ਕਰ ਸਕਣਗੇ ਰੀਲਾਂ ਅਤੇ ਪੋਸਟਾਂ - Audience ਆਪਸ਼ਨ

Instagram New Feature: ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਹੀ ਇੱਕ ਨਵਾਂ ਫੀਚਰ ਮਿਲੇਗਾ। ਇਸ ਫੀਚਰ ਰਾਹੀ ਯੂਜ਼ਰਸ ਸਿਰਫ਼ ਆਪਣੇ Close Friends ਨੂੰ ਹੀ ਰੀਲਾਂ ਅਤੇ ਪੋਸਟਾਂ ਸ਼ੇਅਰ ਕਰ ਸਕਣਗੇ। ਇਹ ਫੀਚਰ ਤੁਹਾਡੀ ਪ੍ਰਾਈਵੇਸੀ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਲਿਆਂਦਾ ਜਾ ਰਿਹਾ ਹੈ।

Instagram
Instagram

By ETV Bharat Tech Team

Published : Nov 15, 2023, 10:48 AM IST

ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਹੀ ਇੱਕ ਹੋਰ ਨਵਾਂ ਅਪਡੇਟ ਮਿਲਣ ਜਾ ਰਿਹਾ ਹੈ। ਮੈਟਾ ਦੇ ਸੀਈਓ ਮਾਰਕ ਨੇ ਆਪਣੇ ਇੰਸਟਾਗ੍ਰਾਮ ਚੈਨਲ 'ਚ ਇੱਕ ਨਵੇਂ ਅਪਡੇਟ ਬਾਰੇ ਦੱਸਿਆ ਹੈ। ਉਨ੍ਹਾਂ ਨੇ ਦੱਸਿਆਂ ਕਿ ਹੁਣ ਇੰਸਟਾਗ੍ਰਾਮ ਯੂਜ਼ਰਸ ਆਪਣੀ ਪੋਸਟ ਅਤੇ ਰੀਲਾਂ ਨੂੰ Close Friends ਦੇ ਨਾਲ ਸ਼ੇਅਰ ਕਰ ਸਕਣਗੇ। ਵਰਤਮਾਨ ਸਮੇਂ 'ਚ ਤੁਸੀਂ ਸਿਰਫ਼ ਆਪਣੀ ਸਟੋਰੀ ਨੂੰ Close Friends ਦੇ ਨਾਲ ਸ਼ੇਅਰ ਕਰ ਸਕਦੇ ਸੀ, ਪਰ ਹੁਣ ਜਲਦ ਹੀ ਪੋਸਟ ਅਤੇ ਰੀਲਾਂ ਵੀ ਤੁਸੀਂ ਆਪਣੇ Close Friends ਦੇ ਨਾਲ ਸ਼ੇਅਰ ਕਰ ਸਕੋਗੇ। ਇਸ ਲਈ ਤੁਹਾਨੂੰ ਰੀਲ ਜਾਂ ਪੋਸਟ ਦੌਰਾਨ Audience ਆਪਸ਼ਨ 'ਚ ਜਾਣਾ ਹੋਵੇਗਾ। ਕੰਪਨੀ ਨੇ ਇਹ ਅਪਡੇਟ ਜਾਰੀ ਕਰ ਦਿੱਤਾ ਹੈ ਅਤੇ ਹੌਲੀ-ਹੌਲੀ ਇਹ ਫੀਚਰ ਸਾਰਿਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।

Instagram

ਕੀ ਹੈ ਇੰਸਟਾਗ੍ਰਾਮ ਦੀ Close Friends ਲਿਸਟ: ਵਰਤਮਾਨ ਸਮੇਂ 'ਚ ਯੂਜ਼ਰਸ ਆਪਣੀ ਸਟੋਰੀ ਸ਼ੇਅਰ ਕਰਨ ਲਈ ਇੱਕ Close Friends ਲਿਸਟ ਬਣਾਉਦੇ ਹਨ ਅਤੇ ਇਸ ਲਿਸਟ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰਦੇ ਹਨ, ਜਿਨ੍ਹਾਂ ਨੂੰ ਉਹ ਆਪਣੀ ਸਟੋਰੀ ਦਿਖਾਉਣਾ ਚਾਹੁੰਦੇ ਹਨ। Close Friends 'ਚ ਪਾਈ ਗਈ ਸਟੋਰੀ 'ਤੇ ਜੇਕਰ ਕੋਈ ਯੂਜ਼ਰ ਰਿਪਲਾਈ ਕਰਦਾ ਹੈ, ਤਾਂ ਇਹ ਮੈਸੇਜ ਤੁਹਾਨੂੰ DM 'ਚ ਨਜ਼ਰ ਆਵੇਗਾ। ਪਰ ਜੇਕਰ Close Friends 'ਚ ਸ਼ੇਅਰ ਕੀਤੀ ਗਈ ਰੀਲ ਜਾਂ ਪੋਸਟ 'ਤੇ ਕੋਈ ਯੂਜ਼ਰ ਕੰਮੈਟ ਜਾਂ ਲਾਈਕ ਕਰਦਾ ਹੈ, ਤਾਂ ਇਸਦੀ ਜਾਣਕਾਰੀ ਤੁਹਾਡੇ ਸਾਰੇ Close Friends ਨੂੰ ਜਾਵੇਗੀ। ਇਹ ਫੀਚਰ ਸਟੋਰੀ ਵਰਗਾ ਨਹੀਂ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਟੋਰੀ ਦੀ ਤਰ੍ਹਾਂ ਹੀ ਜਦੋ ਤੁਸੀਂ ਕੋਈ ਪੋਸਟ ਜਾਂ ਰੀਲ Close Friends 'ਚ ਸ਼ੇਅਰ ਕਰਦੇ ਹੋ, ਤਾਂ ਉਸ 'ਚ ਗ੍ਰੀਨ ਰੰਗ ਦਾ ਸਟਾਰ ਬਣਿਆ ਨਜ਼ਰ ਆਵੇਗਾ। ਇਸ ਫੀਚਰ ਰਾਹੀ ਤੁਸੀਂ ਆਪਣੇ ਖਾਸ ਪਲਾਂ ਨੂੰ ਕੁਝ ਹੀ ਲੋਕਾਂ ਨਾਲ ਸ਼ੇਅਰ ਕਰ ਸਕੋਗੇ।

ਇਸ ਤਰ੍ਹਾਂ Close Friends ਨਾਲ ਸ਼ੇਅਰ ਕਰ ਸਕੋਗੇ ਪੋਸਟ ਅਤੇ ਰੀਲ: ਰੀਲ ਅਤੇ ਪੋਸਟ ਨੂੰ Close Friends ਨਾਲ ਸ਼ੇਅਰ ਕਰਨ ਲਈ ਸਭ ਤੋਂ ਪਹਿਲਾ ਪੋਸਟ ਅਤੇ ਰੀਲ ਨੂੰ ਚੁਣੋ ਅਤੇ ਫਿਰ ਨੈਕਸਟ 'ਤੇ ਕਲਿੱਕ ਕਰਕੇ ਕੈਪਸ਼ਨ ਲਿਖੋ। ਇਸ ਤੋਂ ਬਾਅਦ ਥੱਲੇ Audience ਦੇ ਆਪਸ਼ਨ 'ਚੋ Close Friends ਦੇ ਆਪਸ਼ਨ ਨੂੰ ਚੁਣੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਆਪਸ਼ਨ ਤੁਹਾਨੂੰ ਉਸ ਸਮੇਂ ਹੀ ਨਜ਼ਰ ਆਵੇਗਾ, ਜਦੋ ਤੁਹਾਨੂੰ ਨਵਾਂ ਅਪਡੇਟ ਮਿਲ ਜਾਵੇਗਾ। ਨਵੇਂ ਅਪਡੇਟ ਨੂੰ ਪਾਉਣ ਲਈ ਐਪ ਅਪਡੇਟ ਕਰ ਲਓ।

ABOUT THE AUTHOR

...view details