ਹੈਦਰਾਬਾਦ:Moto G32 ਸਮਾਰਟਫੋਨ ਨੂੰ ਫਲਿੱਪਕਾਰਟ ਸੇਲ ਦੌਰਾਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸੇਲ ਦੌਰਾਨ Moto G32 ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।ਫਲਿੱਪਕਾਰਟ ਸੇਲ 'ਚ ਹੋਰ ਵੀ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਵੇਚਿਆ ਜਾ ਰਿਹਾ ਹੈ।
ETV Bharat / science-and-technology
Moto G32 ਸਮਾਰਟਫੋਨ ਨੂੰ ਘੱਟ ਕੀਮਤ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਫਲਿੱਪਕਾਰਟ 'ਤੇ ਚਲ ਰਹੀ ਜਬਰਦਸਤ ਸੇਲ
Moto G32 at Lowest Price: ਫੈਸਟੀਵਲ ਸੀਜਨ ਆ ਗਿਆ ਹੈ ਅਤੇ ਇਸ ਸੀਜਨ 'ਚ ਫਲਿੱਪਕਾਰਟ 'ਤੇ ਜਬਰਦਸਤ ਸੇਲ ਚਲ ਰਹੀ ਹੈ। ਇਸ ਸੇਲ ਦੌਰਾਨ Moto G32 ਸਮਾਰਟਫੋਨ ਵੀ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ।
Published : Oct 11, 2023, 10:48 AM IST
|Updated : Oct 11, 2023, 11:09 AM IST
Moto G32 'ਤੇ ਮਿਲ ਰਿਹਾ ਭਾਰੀ ਡਿਸਕਾਊਂਟ:Moto G32 ਸਮਾਰਟਫੋਨ ਨੂੰ ਫਲਿੱਪਕਾਰਟ ਦੀ Big Billion Days ਸੇਲ 'ਚ 47 ਫੀਸਦ ਦੇ ਡਿਸਕਾਊਂਟ 'ਚ ਵੇਚਿਆ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਦੀ ਅਸਲੀ ਕੀਮਤ 11,999 ਰੁਪਏ ਹੈ। ਪਰ ਤੁਸੀਂ ਸੇਲ ਦੌਰਾਨ ਇਸ ਸਮਾਰਟਫੋਨ ਨੂੰ 8,999 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ ICICI, Axis ਅਤੇ City ਬੈਂਕ ਦੇ ਕ੍ਰੇਡਿਟ ਕਾਰਡ ਤੋਂ 10 ਫੀਸਦੀ ਦਾ ਡਿਸਕਾਊਂਟ ਵੀ ਮਿਲੇਗਾ ਅਤੇ ਤੁਸੀਂ ਐਕਸਚੇਜ਼ ਆਫ਼ਰ ਦਾ ਵੀ ਫਾਇਦਾ ਲੈ ਸਕਦੇ ਹੋ।
Moto G32 ਸਮਾਰਟਫੋਨ ਦੇ ਫੀਚਰਸ: Moto G32 ਸਮਾਰਟਫੋਨ 'ਚ 90Hz ਦੀ ਰਿਫ੍ਰੈਸ਼ ਦਰ ਦਿੱਤੀ ਗਈ ਹੈ। ਇਸ 'ਚ 6.5 ਇੰਚ ਦੀ ਫੁੱਲ HD+Resolution LCD ਡਿਸਪਲੇ ਦਿੱਤੀ ਗਈ ਹੈ। ਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 680 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ LED ਫਲੈਸ਼ ਦਿੱਤੀ ਗਈ ਹੈ। ਇਨ੍ਹਾਂ ਕੈਮਰਿਆਂ 'ਚ 50 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ, 8 ਮੈਗਾਪਿਕਸਲ ਦਾ ਅਲਟ੍ਰਾਵਾਈਡ ਲੈਂਸ ਅਤੇ 2 ਮੈਗਾਪਿਕਸਲ ਦਾ ਮੈਕਰੋ ਲੈਂਸ ਦਿੱਤਾ ਗਿਆ ਹੈ। Moto G32 ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।