ਸਿਓਲ : ਆਈਸੀਟੀ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ ਨੇ 2028 ਵਿੱਚ ਛੇਵੀ ਪੀੜੀ ਦੀ ਨੈੱਟਵਰਕ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ, ਜੋ ਕਿ ਉਸਦੇ ਮੂਲ ਪ੍ਰੋਗਰਾਮ ਤੋਂ ਦੋ ਸਾਲ ਪਹਿਲਾ ਹੋਵੇਗੀ। ਵਿਗਿਆਨ ਅਤੇ ਆਈਸੀਟੀ ਮੰਤਰਾਲੇ ਦੇ ਅਨੁਸਾਰ ਦੱਖਣੀ ਕੋਰੀਆ ਸਰਕਾਰ ਨੇ ਨੈੱਟਵਰਕ 2030 ਯੋਜਨਾ ਤਹਿਤ ਵਿਸ਼ਵ 6G ਤਕਨੀਕਾਂ ਨੂੰ ਸੁਰੱਖਿਅਤ ਕਰਕੇ ਸਾਫਟਵੇਅਰ ਅਧਾਰਿਤ ਅਗਲੀ ਪੀੜੀ ਦੇ ਮੋਬਾਇਲ ਨੈੱਟਵਰਕ ਵਿੱਚ ਨਵਚਾਰ ਕਰਕੇ ਅਤੇ ਨੈੱਟਵਰਕ ਸਪਲਾਈ ਸੀਰੀਜ਼ ਨੂੰ ਮਜ਼ਬੂਤ ਕਰਕੇ 6ਜੀ ਨੈੱਟਵਰਕ ਦੀ ਵਪਾਰਕ ਸੇਵਾ ਦੇ ਲਾਂਚ ਨੂੰ ਦੋ ਸਾਲ ਅੱਗੇ ਵਧਾਏਗੀ।
ਸਮਾਚਾਰ ਏਜੰਸੀ ਯੋਨਹਾਪ ਦੀ ਰਿਪੋਰਟ ਅਨੁਸਾਰ ਸਰਕਾਰ ਕੰਪਨੀਆਂ ਨੂੰ ਦੇਸ਼ਾ ਵਿੱਚ 6ਜੀ technology ਲਈ ਸਮੱਗਰੀ, ਪੂਰਜੇ ਅਤੇ ਉਪਕਰਨ ਬਣਾਉਣ ਲਈ ਉਤਸ਼ਾਹ ਕਰੇਗੀ ਅਤੇ ਇੱਕ ਓਪਨ ਆਰਏਐਨ ਜਾਂ ਓਪਨ ਰੇਡਿਓ ਐਕਸੇਸ ਨੈੱਟਵਰਕ ਵਿਕਸਿਤ ਕਰੇਗੀ। ਜੋ ਕਿਸੇ ਵੀ ਮੋਬਾਈਲ ਡਿਵਾਈਸ ਲਈ ਅਨੁਕੂਲ ਹੈ ਅਤੇ ਮੋਬਾਈਲ ਕੈਰੀਅਰ ਅਤੇ ਉਦਯੋਗਾਂ ਲਈ ਸਮਰੱਥ ਹੈ। ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਲਈ 625.3 ਅਰਬ ਵੌਨ (481.7 ਡਾਲਰ) ਦੀ ਮੂਲ 6ਜੀ ਪ੍ਰੌਦਯੋਗਿਕੀਆਂ 'ਤੇ ਖੋਜ ਅਤੇ ਵਿਕਾਸ ਪ੍ਰੋਜੈਕਟ ਲਈ ਵਿਹਾਰਕਤਾ ਦਾ ਅਧਿਐਨ ਕੀਤਾ ਜਾ ਰਿਹਾ ਹੈ।