ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਭਾਰਤ 'ਚ ਚੈਨਲ ਫੀਚਰ ਲਾਈਵ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਕ੍ਰਿਏਟਰਸ ਅਤੇ ਮਸ਼ਹੂਰ ਸਿਤਾਰਿਆਂ ਨਾਲ ਜੁੜ ਸਕਦੇ ਹਨ। ਹਾਲ ਹੀ ਵਿੱਚ ਮੈਟਾ ਦੇ ਸੀਈਓ ਮਾਰਕ ਨੇ ਦੱਸਿਆ ਸੀ ਕਿ ਕੰਪਨੀ ਨੇ 7 ਹਫ਼ਤਿਆਂ ਦੇ ਅੰਦਰ ਇਸ ਫੀਚਰ 'ਤੇ 500 ਮਿਲੀਅਨ ਐਕਟਿਵ ਯੂਜ਼ਰਸ ਹਾਸਲ ਕਰ ਲਏ ਹਨ। ਇਸ ਦੌਰਾਨ, ਹੁਣ ਕੰਪਨੀ ਨੇ ਚੈਨਲ 'ਚ ਯੂਜ਼ਰਸ ਨੂੰ ਸਟਿੱਕਰ ਦਾ ਆਪਸ਼ਨ ਦਿੱਤਾ ਹੈ। ਹੁਣ ਕ੍ਰਿਏਟਰਸ ਚੈਨਲ 'ਚ ਸਟਿੱਕਰ ਆਪਣੇ ਫਾਲੋਅਰਜ਼ ਨੂੰ ਭੇਜ ਸਕਣਗੇ।
ਪਰਸਨਲ ਚੈਟਾਂ ਤੋਂ ਵੱਖ ਹੈ ਚੈਨਲ ਫੀਚਰ:ਵਟਸਐਪ ਚੈਨਲ ਫੀਚਰ ਪਰਸਨਲ ਚੈਟਾਂ ਤੋਂ ਵੱਖ ਹੈ। ਚੈਨਲ ਫੀਚਰ ਰਾਹੀ ਤੁਸੀਂ ਆਪਣੇ ਮਨਪਸੰਦ ਕ੍ਰਿਏਟਰਸ ਅਤੇ ਮਸ਼ਹੂਰ ਸਿਤਾਰਿਆਂ ਨਾਲ ਜੁੜੇ ਅਪਡੇਟ ਪਾ ਸਕਦੇ ਹੋ। ਇਸ ਫੀਚਰ ਰਾਹੀਂ ਤੁਹਾਡੀ ਪਰਸਨਲ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ ਅਤੇ ਹੋਰ ਕੋਈ ਵੀ ਅਣਜਾਣ ਯੂਜ਼ਰਸ ਤੁਹਾਡਾ ਨਾਮ ਅਤੇ ਪ੍ਰੋਫਾਈਲ ਨਹੀਂ ਦੇਖ ਸਕਦਾ।
ਵਟਸਐਪ 'ਤੇ ਹੁਣ ਇੰਨਾਂ ਡਾਟਾ ਹੀ ਕਰ ਸਕੋਗੇ ਬੈਕਅਪ: ਇਸ ਤੋਂ ਇਲਾਵਾ, ਵਟਸਐਪ ਅਤੇ ਗੂਗਲ ਜਲਦ ਹੀ ਚੈਟ ਬੈਕਅਪ ਲਈ ਅਸੀਮਤ ਸਟੋਰੇਜ ਕੋਟਾ ਖਤਮ ਕਰਨ ਜਾ ਰਹੇ ਹਨ। ਵਰਤਮਾਨ ਸਮੇਂ 'ਚ ਤੁਸੀਂ ਵਟਸਐਪ 'ਤੇ ਜਿਨ੍ਹਾਂ ਮਰਜ਼ੀ ਡਾਟਾ ਬੈਕਅਪ ਕਰ ਸਕਦੇ ਹੋ, ਪਰ ਜਲਦ ਹੀ ਕੰਪਨੀ ਇਸਨੂੰ 15GB ਤੱਕ ਸੀਮਿਤ ਕਰਨ ਵਾਲੀ ਹੈ। ਇਸ ਤੋਂ ਬਾਅਦ ਜਿੰਨੀ ਸਟੋਰੇਜ ਤੁਹਾਡੇ ਗੂਗਲ ਅਕਾਊਂਟ 'ਚ ਹੋਵੇਗੀ, ਤੁਸੀਂ ਸਿਰਫ਼ ਉਹ ਹੀ ਡਾਟਾ ਬੈਕਅਪ ਕਰ ਸਕੋਗੇ। ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ। ਕੰਪਨੀ ਨੇ ਇਸ ਵਿਸ਼ੇ 'ਚ ਲੋਕਾਂ ਨੂੰ ਇਨ-ਐਪ ਅਲਰਟ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ WhatsApp Help Center 'ਤੇ ਵੀ ਇਸ ਬਾਰੇ ਅਪਡੇਟ ਦਿੱਤਾ ਗਿਆ ਹੈ।
ਇਸ ਬਦਲਾਅ ਨਾਲ ਉਨ੍ਹਾਂ ਯੂਜ਼ਰਸ ਨੂੰ ਨੁਕਸਾਨ ਹੋਵੇਗਾ, ਜਿਨ੍ਹਾਂ ਦਾ ਡਾਟਾ 15GB ਤੋਂ ਜ਼ਿਆਦਾ ਰਹਿੰਦਾ ਹੈ ਅਤੇ ਉਹ ਮੀਡੀਆ, ਮੈਸੇਜ ਆਦਿ ਸਾਰਿਆਂ ਦਾ ਰੋਜ਼ ਬੈਕਅਪ ਕਰਦੇ ਹਨ। ਇਸ ਤੋਂ ਬਚਣ ਲਈ ਤੁਸੀਂ ਗੂਗਲ ਵਨ ਦਾ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ 1.99 ਡਾਲਰ 'ਚ ਤੁਹਾਨੂੰ 100GB ਦੀ ਸਟੋਰੇਜ ਦਿੰਦੀ ਹੈ। ਜੇਕਰ ਤੁਸੀਂ ਬਿਨ੍ਹਾਂ ਪੈਸੇ ਖਰਚ ਕੀਤੇ ਆਪਣੇ ਗੂਗਲ ਅਕਾਊਂਟ 'ਚ ਜਗ੍ਹਾਂ ਬਣਾਉਣਾ ਚਾਹੁੰਦੇ ਹੋ, ਤਾਂ ਇਸ ਲਈ ਤੁਹਾਨੂੰ ਵਾਧੂ ਫਾਈਲਾਂ ਨੂੰ ਹਟਾਉਣਾ ਹੋਵੇਗਾ।