ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਸਾਥੀ ਤੁਹਾਨੂੰ ਕਿੰਨਾ ਖੁਬਸੂਰਤ ਮਹਿਸੂਸ ਕਰਵਾਉਂਦਾ ਹੈ ਜਾਂ ਉਹ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ। ਸੱਚਾਈ ਇਹ ਹੈ ਕਿ ਰਿਸ਼ਤਿਆਂ ਨੂੰ ਕਾਇਮ ਰੱਖਣਾ ਹਮੇਸ਼ਾ ਗੁੰਝਲਦਾਰ ਹੁੰਦਾ ਹੈ। ਕਿਸੇ ਵੀ ਰਿਸ਼ਤੇ ਦੇ ਭਵਿੱਖ ਵਿੱਚ ਕੀ ਹੋਵੇਗਾ, ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਪਰ ਇੱਕ ਸਾਥੀ ਦੀ ਚੋਣ ਕਰਦੇ ਸਮੇਂ, ਜੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਤੁਹਾਡੇ ਲਈ ਸਹੀ ਰਹੇਗਾ ਜਾਂ ਨਹੀਂ। ਇਸ ਨਾਲ ਭਵਿੱਖ 'ਚ ਬਿਹਤਰ ਸਬੰਧਾਂ ਦੀ ਉਮੀਦ ਵੱਧ ਜਾਂਦੀ ਹੈ।
ਤੁਹਾਨੂੰ ਇਹ ਜਾਣਨ ਲਈ ਕਿਸੇ ਉੱਚ ਸ਼ਕਤੀ ਦੀ ਲੋੋ ਨਹੀਂ ਹੈ ਕਿ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਰਹੇਗਾ ਜਾਂ ਨਹੀਂ। ਰਿਸ਼ਤਿਆਂ ਵਿੱਚ ਜਾਗਰੂਕਤਾ ਤੇ ਕੁੱਝ ਸੰਕੇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਸਮੇਂ-ਸਮੇਂ 'ਤੇ ਅਣਜਾਣੇ ਵਿੱਚ ਪ੍ਰਗਟ ਹੋ ਸਕਦੇ ਹਨ, ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਰਿਸ਼ਤਾ ਕਿੰਨੇ ਸਮੇਂ ਤੱਕ ਸਥਿਰ ਰਹੇਗਾ।
ਗਲੀਡੇਨ ਉਪਭੋਗਤਾਵਾਂ ਦੇ ਤਜ਼ਰਬੇ ਦੇ ਅਧਾਰ 'ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖੇ ਹਨ, ਅਸੀਂ ਤੁਹਾਡੇ ਨਾਲ ਕੁੱਝ ਸੰਕੇਤ ਜਾਂ ਚਿਤਾਵਨੀ ਸੰਕੇਤ ਸਾਂਝੇ ਕਰਨ ਜਾ ਰਹੇ ਹਾਂ। ਇਨ੍ਹਾਂ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਹੈ ਜਾਂ ਨਹੀਂ।
ਲੋੜ ਤੋਂ ਵੱਧ ਤਰੀਫ ਕਰਨਾ
ਜਦੋਂ ਤੁਸੀਂ ਕਿਸੇ ਰਿਸ਼ਤੇ ਵਿੱਚ ਹੁੰਦੇ ਹੋ, ਆਮ ਤੌਰ 'ਤੇ ਮਰਦ ਤੇ ਔਰਤ ਦੋਵੇਂ ਆਪਣੇ ਸਾਥੀ ਦੀ ਪ੍ਰਸ਼ੰਸਾ ਕਰਦੇ ਹਨ ਤਾਂ ਜੋ ਉਹ ਆਪਣੇ ਸਾਥੀ ਨੂੰ ਖੁਸ਼ ਕਰ ਸਕਣ। ਆਪਣੇ ਸਾਥੀ ਨੂੰ ਖ਼ਾਸ ਮਹਿਸੂਸ ਕਰਵਾ ਸਕਣ, ਪਰ ਕਈ ਵਾਰ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਨਾ ਵੀ ਲਾਲਸਾ ਜਾਂ ਜਨੂੰਨ ਦਾ ਸੰਕੇਤ ਹੋ ਸਕਦਾ ਹੈ, ਜੋ ਕਈ ਵਾਰ ਡਰਾਉਣਾ ਹੋ ਸਕਦਾ ਹੈ।
ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਵੱਲੋਂ ਕੀਤੀ ਗਈ ਪ੍ਰਸ਼ੰਸਾ ਹਮੇਸ਼ਾਂ ਸੱਚ ਨਹੀਂ ਹੁੰਦੀ। ਆਮ ਹਾਲਤਾਂ 'ਚ, ਜੇ ਤੁਹਾਡਾ ਸਾਥੀ ਤੁਹਾਡੇ ਬਾਰੇ ਬਹੁਤ ਉਤਸ਼ਾਹਿਤ ਹੈ, ਤਾਂ ਉਹ ਆਪਣੇ ਰਿਸ਼ਤੇ ਨੂੰ ਸਾਰਿਆਂ ਦੇ ਸਾਹਮਣੇ ਇੱਕ ਆਦਰਸ਼ ਰਿਸ਼ਤੇ ਵਜੋਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਜਿਸ ਦੇ ਲਈ ਉਹ ਕਈ ਵਾਰ ਆਪਣੇ ਸਾਥੀ ਦੀ ਝੂਠੀ ਤਾਰੀਫ ਵੀ ਕਰਦਾ ਹੈ, ਪਰ ਜਿਵੇਂ-ਜਿਵੇਂ ਉਸ ਦਾ ਜੋਸ਼ ਘੱਟਣਾ ਸ਼ੁਰੂ ਹੁੰਦਾ ਹੈ, ਉਸ ਦਾ ਵਿਵਹਾਰ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਉਸ ਦਾ ਤੇ ਉਸ ਦੇ ਸਾਥੀ ਦੇ ਅੰਦਰੂਨੀ ਭਾਵਨਾਤਮਕ ਸਬੰਧ ਪ੍ਰਭਾਵਿਤ ਹੋਣ ਲੱਗਦੇ ਹਨ।
37.232 ਗਲੀਡੇਨ ਖਪਤਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਬਹੁਤ ਜ਼ਿਆਦਾ ਮਿੱਠੀ ਪ੍ਰਸ਼ੰਸਾ ਕਿਸੇ ਵੀ ਰਿਸ਼ਤੇ ਲਈ ਚੇਤਾਵਨੀ ਸੰਕੇਤ ਹੋ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ 27.73 ਫੀਸਦੀ ਲੋਕ ਪਹਿਲਾਂ ਹੀ ਜਾਣਦੇ ਹਨ ਕਿ ਉਨ੍ਹਾਂ ਦੇ ਸਾਥੀ ਕੁਝ ਲੁਕਾਉਣ ਜਾਂ ਹੋਰ ਕਾਰਨਾਂ ਕਰਕੇ ਉਨ੍ਹਾਂ ਦੀ ਝੂਠੀ ਪ੍ਰਸ਼ੰਸਾ ਕਰਦੇ ਹਨ।
ਸਾਥੀ ਦੇ ਰਿਸ਼ਤੇਦਾਰਾਂ ਦਾ ਆਦਰ ਨਾਂ ਕਰਨਾ