ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮਚਾ ਰੱਖੀ ਹੈ। ਦੁਨੀਆਂ ਹਰ ਮੁਲਕ ਇਸ ਦੇ ਨਾਲ ਜੂਝ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਮਹਾਂਮਾਰੀ ਵੀ ਐਲਾਨ ਦਿੱਤਾ ਹੈ।
ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ, ਇਸ ਦਾ ਪਹਿਲਾ ਕੇਸ ਵੀ ਚੀਨ ਵਿੱਚ ਆਇਆ ਸੀ। ਇੱਥੋਂ ਤੱਕ ਕਿ ਜਿਸ ਡਾਕਟਰ ਨੇ ਇਸ ਦੇ ਬਾਰੇ ਸਭ ਤੋਂ ਪਹਿਲਾਂ ਦੱਸਿਆ ਸੀ, ਉਸ ਦੀ ਖ਼ੁਦ ਦੀ ਮੌਤ ਵੀ ਇਸੇ ਵਾਇਰਸ ਕਾਰਨ ਹੋਈ ਸੀ।
ਜਾਣਕਾਰੀ ਮੁਤਾਬਕ ਹਾਲੇ ਤੱਕ ਇਸ ਦਾ ਕੋਈ ਵੀ ਇਲਾਜ ਨਹੀਂ ਲੱਭਿਆ ਹੈ ਪਰ ਫ਼ਿਰ ਵੀ ਤੁਹਾਨੂੰ ਇਸ ਬਾਰੇ ਜਾਗਰੂਕ ਰਹਿਣਾ ਅਤੇ ਕੁੱਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ।
ਕੋਰੋਨਾ ਵਾਇਰਸ ਦੇ ਲੱਛਣ
1. ਕੋਰੋਨਾ ਦਾ ਪਹਿਲਾ ਲੱਛਣ ਇਹ ਹੈ ਕਿ ਸਭ ਤੋਂ ਪਹਿਲਾਂ ਮਰੀਜ਼ ਨੂੰ ਬੁਖ਼ਾਰ ਆਉਂਦਾ ਹੈ।
2. ਫ਼ਿਰ ਇਸ ਤੋਂ ਬਾਅਦ ਉਸ ਨੂੰ ਖ਼ੁਸਕੀ ਵਾਲੀ ਖਾਂਸੀ ਹੋ ਜਾਂਦੀ ਹੈ।
3.ਖ਼ੁਸਕ ਖਾਂਸੀ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਉਸ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ।