ਪੰਜਾਬ

punjab

ETV Bharat / lifestyle

ਸੇਬ ਦੇ ਸਿਰਕੇ ਨਾਲ ਮਿਲਦੇ ਨੇ ਇਹ ਫ਼ਾਇਦੇ - LIFESTYLE news

ਸੇਬ ਦੇ ਸਿਰਕੇ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕਾਫ਼ੀ ਫਾਇਦੇ ਹੁੰਦੇ ਹਨ। ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।

ਫ਼ੋਟੋ

By

Published : Oct 17, 2019, 5:08 PM IST

ਨਵੀਂ ਦਿੱਲੀ: ਰੋਜ਼ਾਨਾ ਸੇਬ ਖਾਣ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਹਨ। ਹੁਣ ਜਦੋਂ ਸੇਬ ਇੰਨਾ ਸਿਹਤਮੰਦ ਹੈ, ਤਾਂ ਇਸ ਤੋਂ ਬਣੇ ਸਿਰਕਾ ਵੀ ਲਾਹੇਵੰਦ ਹੋਵੇਗਾ। ਸਦੀਆਂ ਤੋਂ ਅਸੀਂ ਭੋਜਨ ਵਿੱਚ ਸੇਬ ਦੇ ਸਿਰਕੇ ਦੀ ਵਰਤੋਂ ਕਰ ਰਹੇ ਹਾਂ। ਇਸ ਨੂੰ ਖਾਣ ਨਾਲ ਸਾਨੂੰ ਬਹੁਤ ਘੱਟ ਕੈਲੋਰੀ ਮਿਲਦੀ ਹੈ ਅਤੇ ਭੋਜਨ ਦਾ ਸੁਆਦ ਵੀ ਵਧਦਾ ਹੈ। ਆਓ ਜਾਣਦੇ ਹਾਂ ਐਪਲ ਸਾਈਡਰ ਸਿਰਕੇ ਖਾਣ ਨਾਲ ਸਾਨੂੰ ਕਿਹੜੇ ਸਿਹਤ ਲਾਭ ਹੁੰਦੇ ਹਨ।

1. ਸਲਾਦ ਵਿੱਚ ਸੇਬ ਦਾ ਸਿਰਕਾ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਇਸ ਨੂੰ ਖਾਣ ਨਾਲ ਸ਼ੂਗਰ, ਕੈਂਸਰ, ਦਿਲ ਨਾਲ ਜੁੜੀਆਂ ਬਿਮਾਰੀਆਂ ਨਹੀਂ ਹੁੰਦੀਆਂ। ਕਈ ਖੋਜਾਂ ਵਿੱਚ ਇਹ ਸਿੱਧ ਹੋਇਆ ਹੈ ਕਿ ਇਸ ਨੂੰ ਖਾਣ ਨਾਲ ਕੈਂਸਰ ਦੀ ਰੋਕਥਾਮ ਵਿੱਚ ਸਹਾਇਤਾ ਮਿਲਦੀ ਹੈ।

ਹੋਰ ਪੜ੍ਹੋ: ਜਾਣੋ ਕਿਵੇਂ ਆਲੂਬੁਖ਼ਾਰਾ ਹੈ ਸਿਹਤ ਲਈ ਫਾਇਦੇਮੰਦ?

2. ਇਸ ਵਿੱਚ ਮੌਜੂਦ ਐਸੀਟਿਕ ਐਸਿਡ ਮਾੜੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਖ਼ਾਸਕਰ ਖੂਨ ਦੇ ਜੰਮਣ ਦੀ ਸਮੱਸਿਆ ਇਸ ਦੀ ਵਰਤੋਂ ਨਾਲ ਦੂਰ ਹੁੰਦੀ ਹੈ।

3.ਐਪਲ ਸਾਈਡਰ ਸਿਰਕਾ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦਾ ਹੈ। ਇਸ ਵਿੱਚ ਮੌਜੂਦ ਪੋਟਾਸ਼ੀਅਮ ਹਾਈਪਰਟੈਨਸ਼ਨ ਨੂੰ ਰੋਕਦਾ ਹੈ।

4.ਸੇਬ ਦਾ ਸਿਰਕਾ ਦੰਦਾਂ ਦੇ ਚਿੱਟੇਪਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਬੈਕਟੀਰੀਆ ਨਾਲ ਲੜਨ ਵਿੱਚ ਪ੍ਰਭਾਵਸ਼ਾਲੀ ਹੈ।

5.ਸੇਬ ਦਾ ਸਿਰਕਾ ਜਿਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਜਿਗਰ ਨੂੰ ਡੀਟੌਕਸ ਕਰਦਾ ਹੈ ਅਤੇ ਇਸ ਦੀ ਸਮਰੱਥਾ ਵਧਾਉਣ ਵਿੱਚ ਵੀ ਸਹਾਇਤਾ ਕਰਦਾ ਹੈ।

6.ਸੇਬ ਦੇ ਸਿਰਕੇ ਵਿੱਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਜ਼ਰੂਰ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ABOUT THE AUTHOR

...view details