ਨਵੀਂ ਦਿੱਲੀ : ਸੈਮਸੰਗ ਦੇ ਸਭ ਤੋਂ ਸਸਤੇ ਸਮਾਰਟਫ਼ੋਨ ਗਲੈਕਸੀ ਏ 10 ਸੋਮਵਾਰ ਤੋਂ ਪੂਰੇ ਦੇਸ਼ ਵਿੱਚ ਰੀਟੇਲ ਅਤੇ ਆਨਲਾਇਨ ਵਿਕਰੀ ਲਈ ਉਪਲੱਬਧ ਹੋ ਜਾਵੇਗਾ। ਸੈਮਸੰਗ ਨੇ ਪਿਛਲੇ ਮਹੀਨੇ ਘੋਸ਼ਣਾ ਕਰਦੇ ਹੋਏ ਦਸਿਆ ਸੀ ਕਿ 8490 ਰੁਪਏ ਦਾ ਗਲੈਕਸੀ ਏ 10 ਖ਼ੂਬਸੂਰਤ ਲਾਲ, ਨੀਲੇ ਅਤੇ ਕਾਲੇ ਰੰਗਾਂ ਵਿੱਚ ਉਪਲੱਬਧ ਹੋਵੇਗਾ।
ਸੈਮਸੰਗ ਨੇ ਸਸਤੇ "ਗਲੈਕਸੀ ਏ" ਸਮਾਰਟਫ਼ੋਨ ਦੀ ਕੀਤੀ ਘੁੰਡ-ਚੁਕਾਈ - Samsung New Mobiles
ਮਾਰਕਿਟ ਦੀ ਮਸ਼ਹੂਰ ਅਤੇ ਮਜ਼ਬੂਤ ਦਾਅਵੇਦਾਰ ਮੋਬਾਇਲ ਕੰਪਨੀ ਸੈਮਸੰਗ ਨੇ ਭਾਰਤੀ ਮਾਰਕਿਟ ਵਿੱਚ ਇਸ ਦੇ ਸਭ ਤੋਂ ਸਸਤੇ ਸਮਾਰਟਫੋਨ ਨੂੰ ਕੀਤਾ ਜਾਰੀ।
ਸੈਮਸੰਗ ਏ 10
ਗਲੈਕਸੀ ਏ 10 ਖ਼ਾਸ ਤੌਰ ਤੇ ਨੌਜਵਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇਸ ਵਿੱਚ ਸ਼ਕਤੀਸ਼ਾਲੀ ਬੈਟਰੀ, ਸ਼ਾਨਦਾਰ ਕਮਰਾ ਅਤੇ ਮਨਮੋਹਕ ਡਿਸਪਲੇ ਹੈ, ਇੰਨ੍ਹਾਂ ਸਭ ਖੂਬਸੂਰਤੀਆਂ ਦੇ ਨਾਲ ਇਹ ਸਮਾਰਟਫ਼ੋਨ ਗਾਹਕਾਂ ਨੂੰ ਬੇਜੋੜ ਅਨੁਭਵ ਦੇਵੇਗਾ।
ਗਲੈਕਸੀ ਏ10 ਵਿੱਚ 6.3 ਇੰਚ ਇੰਨਫ਼ੀਨੀਟੀ ਵੀ ਡਿਸਪਲੇ, 13 ਐਮਪੀ ਦਾ ਰਿਅਰ ਕੈਮਰਾ ਜਿਸ ਦਾ ਅਪਰਚਰ ਐਫ਼ 1.9 ਹੈ ਅਤੇ 5 ਐਮਪੀ ਦਾ ਸੈਲਫ਼ੀ ਕੈਮਰਾ ਫੇਸ ਰਿਕੈਗੀਨੇਸ਼ਨ ਦੇ ਨਾਲ ਹੈ। ਇਸ ਵਿੱਚ 3,400 ਐਮਏਐਚ ਦੀ ਸ਼ਕਤੀਸ਼ਾਲੀ ਬੈਟਰੀ ਹੈ।