ਪੰਜਾਬ

punjab

ETV Bharat / lifestyle

ਭਾਰਤ ਵਿੱਚ ਸੈਮਸੰਗ ਗਲੈਕਸੀ A20s ਲਾਂਚ, ਜਾਣੋ ਖ਼ੂਬੀਆਂ - ਦੀਵਾਲੀ ਅਤੇ ਦੁਸ਼ਹਿਰਾ

ਸੈਮਸੰਗ ਨੇ ਸ਼ਨਿਚਰਵਾਰ ਨੂੰ ਭਾਰਤ ਵਿੱਚ ਨਵੇਂ ਗਲੈਕਸੀ A20s ਸਮਾਰਟਫ਼ੋਨ ਲਾਂਚ ਕੀਤਾ। ਇਸ ਮੋਬਾਈਲ ਦੇ 3ਜੀਬੀ/32 ਜੀਬੀ ਮਾਡਲ ਦੀ ਕੀਮਤ 11,999/- ਰੁਪਏ ਹੈ, ਜਦਕਿ 4ਜੀਬੀ/32ਜੀਬੀ ਮਾਡਲ ਦੀ ਕੀਮਤ 13,999/- ਰੁਪਏ ਹੈ।

ਭਾਰਤ ਵਿੱਚ ਸੈਮਸੰਗ ਗਲੈਕਸੀ A20s ਲਾਂਚ, ਜਾਣੋ ਖ਼ੂਬੀਆਂ

By

Published : Oct 5, 2019, 7:59 PM IST

ਨਵੀਂ ਦਿੱਲੀ : ਦੀਵਾਲੀ ਅਤੇ ਦੁਸ਼ਹਿਰਾ ਨੂੰ ਲੈ ਕੇ ਦੱਖਣੀ ਕੋਰੀਆਈ ਮਸ਼ਹੂਰ ਟੈਕਨੀਕਲ ਕੰਪਨੀ ਸੈਮਸੰਗ ਨੇ ਸ਼ਨਿਚਰਵਾਰ ਨੂੰ ਭਾਰਤ ਵਿੱਚ ਨਵਾਂ ਗਲੈਕਸੀ ਏ20ਐੱਸ ਸਮਾਰਟ ਫ਼ੋਨ ਲਾਂਚ ਕੀਤਾ। ਡਿਵਾਇਸ ਦੀ 3ਜੀਬੀ/32 ਜੀਬੀ ਮਾਡਲ ਦੀ ਕੀਮਤ 11,999/- ਰੁਪਏ ਹੈ, ਜਦਕਿ 4ਜੀਬੀ/32ਜੀਬੀ ਮਾਡਲ ਦੀ ਕੀਮਤ 13,999/-ਰੁਪਏ ਹਨ।

ਇਹ ਸਮਾਰਟ ਫ਼ੋਨ ਹੁਣ ਸੈਮਸੰਗ ਈ-ਸਟੋਰ, ਸੈਮਸੰਗ ਓਪੇਰਾ ਹਾਉਸ, ਪ੍ਰਮੁੱਖ ਈ-ਕਾਮਰਸ ਵੈਬਸਾਈਟਾਂ ਅਤੇ ਦੇਸ਼ ਭਰ ਦੀਆਂ ਰਿਟੇਲ ਦੁਕਾਨਾਂ ਉੱਤੇ ਉਪਲੱਬਧ ਹੈ। ਸੈਮਸੰਗ ਇੰਡੀਆ ਦੇ ਮੁਕਾਬਲੇ ਬਿਜ਼ਨਸ ਦੇ ਨਿਰਦੇਸ਼ਕ ਆਦਿਤਿਆ ਬੱਬਰ ਨੇ ਕਿਹਾ ਕਿ ਵਿਕਾਸ ਦੀ ਗਤੀ ਨੂੰ ਬਣਾਏ ਰੱਖਣ ਲਈ ਗੈਲਕਸੀ ਏ20ਐੱਸ ਗਾਹਕਾਂ ਦੇ ਹਰ ਦਿਨ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਇੱਕ ਸੰਪੂਰਨ ਪੈਕ ਹੈ। ਇਸ ਦੇ ਨਾਲ ਹੀ 8ਮੀਮੀ ਦੀ ਸਲਿਮ ਡਿਜ਼ਾਇਨ ਦੇ ਨਾਲ ਕਈ ਰੰਗਾਂ ਵਿੱਚ ਉਪਲੱਬਧ ਇਹ ਮੋਬਾਈਲ ਲੋਕਾਂ ਨੂੰ ਹੋਰ ਵੀ ਆਕਰਸ਼ਿਤ ਕਰੇਗਾ।

ਸਮਾਰਟ ਫ਼ੋਨ ਦੀ ਖ਼ਾਸਿਅਤ

  • 6.5 ਇੰਚ ਐੱਚਡੀ ਇੰਨਫਿਨਟੀ-ਵੀ ਡਿਸਪਲੇ
  • ਕੁਐਲਕਾਮ ਸਨੈਪਡ੍ਰੈਗਨ 450 ਓਕਟਾਕੋਰ ਪ੍ਰੋਸੈੱਸਰ
  • 3ਜੀਬੀ ਅਤੇ 32 ਜੀਬੀ ਇਨਟਰਨਲ ਮੈਮੋਰੀ
  • 4ਜੀਬੀ ਅਤੇ 64 ਜੀਬੀ ਇਨਟਰਨਲ ਮੈਮੋਰੀ
  • 3 ਬੈਕ ਕੈਮਰਾ
  • 13 ਮੈਗਾਪਿਕਸਲ ਪ੍ਰਾਇਮਰੀ ਸੈਂਸਰ
  • ਦੂਸਰਾ 8 ਮੈਗਾਪਿਕਸਲ ਵਾਇਡ ਲੈਂਜ਼ ਕੈਮਰਾ
  • ਤੀਸਰਾ 5 ਮੈਗਾਪਿਕਸਲ ਦੂਰ ਕੈਮਰਾ ਮੌਜੂਦ ਹੈ
  • 8 ਮੈਗਾਪਿਕਸਲ ਫਰੰਟ ਕੈਮਰਾ
  • 4000 ਐੱਮਐੱਚ ਬੈਟਰੀ ਪਾਵਰ
  • 15ਵਾਟ ਫ਼ਾਸਟ ਚਾਰਜਿੰਗ ਅਤੇ ਡੋਲਬੀ ਐਟਮਾਸ ਸਾਉਂਡ ਤਕਨਾਲੋਜੀ

ABOUT THE AUTHOR

...view details