ਪੰਜਾਬ

punjab

ETV Bharat / lifestyle

ਭਾਰਤ ਵਿੱਚ ਆਈਫੋਨ12 ਪ੍ਰੋ ਤੇ ਆਈਫੋਨ 12 ਦਾ ਪ੍ਰੀ ਆਰਡਰ ਸ਼ੁਰੂ, ਜਾਣੋਂ ਕੀਮਤ

ਆਈਫੋਨ 12 ਪ੍ਰੋ ਆਈਫੋਨ12 ਭਾਰਤੀ ਬਾਜ਼ਾਰ ਵਿੱਚ ਪ੍ਰੀ ਆਰਡਰ ਦੇ ਲਈ ਉਪਲੱਬਧ ਹੋ ਗਿਆ ਹੈ। 2020 ਵਿੱਚ ਲਾਈਨ-ਅਪ ਪ੍ਰੀ ਆਰਡਰ ਉੱਤੇ ਜਾਣ ਵਾਲੇ ਆਈਫੋਨ ਅਤੇ ਆਈਫੋਨ 12 ਪ੍ਰੋ ਭਾਰਤ ਦੇ ਪਹਿਲੇ ਡਿਵਾਈਸ ਹੈ ਜੋ 30 ਅਕਤੂਬਰ ਤੋਂ ਉਪਲੱਬਧ ਹੋਣਗੇ।

By

Published : Oct 23, 2020, 6:42 PM IST

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਐਪਲ ਇੰਡੀਆ ਨੇ ਸ਼ੁਕੱਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਆਈਫੋਨ 12 ਪ੍ਰੋ, ਆਈਫੋਨ 12 ਭਾਰਤੀ ਬਾਜ਼ਾਰ ਵਿੱਚ ਪ੍ਰੀ-ਆਡਰ ਦੇ ਲਈ ਉਪਲੱਬਧ ਹੋ ਗਿਆ ਹੈ। 2020 ਵਿੱਚ ਲਾਈਨ-ਅਪ ਪ੍ਰੀ-ਆਰਡਰ ਉੱਤੇ ਜਾਣ ਲਈ ਆਈਫੋਨ 12 ਅਤੇ ਆਈਫੋਨ 12 ਪ੍ਰੋ ਭਾਰਤ ਵਿੱਚ ਪਹਿਲਾ ਡਿਵਾਇੰਸ ਹੈ ਜੋ 30 ਅਕਤੂਬਰ ਤੋਂ ਉਪਲੱਬਧ ਹੋਵੇਗਾ।

ਆਈਫੋਨ 12 ਦਾ ਪ੍ਰੀ-ਬੁਕ ਕਰਨ ਵਾਲੇ ਗ੍ਰਾਹਕ ਈਐਮਆਈ ਦੀ ਸੁਵਿਧਾ ਲੈ ਸਕਦੇ ਹਨ। ਈਐਮਆਈ ਪ੍ਰਤੀ ਮਹੀਨਾ 5,637 ਰੁਪਏ ਹੋਣਗੇ ਜਾਂ ਇਸ ਨੂੰ ਗ੍ਰਾਹਕ ਟ੍ਰੇਡ-ਇੰਨ ਦੇ ਨਾਲ 47,900 ਰੁਪਏ ਵਿੱਚ ਵੀ ਖ਼ਰੀਦ ਸਕਦੇ ਹੈ।

ਨਵੇਂ ਆਈਫੋਨ 12 ਨੂੰ ਖਰੀਦਣ ਦੇ ਲਈ ਗ੍ਰਾਹਕ ਐਪਲ ਟ੍ਰੇਡ ਦੇ ਨਾਲ ਪ੍ਰਭਾਵੀ ਰੂਪ ਤੋਂ 22,000 ਰੁਪਏ ਤੱਕ ਦੀ ਛੂਟ ਪਾ ਸਕਦੇ ਹਨ।

ਆਈਫੋਨ 12 ਪ੍ਰੋ ਦੇ ਅਸਲ ਸੰਸਕਰਣ ਨੂੰ ਈਐਮਆਈ ਉੱਤੇ ਪ੍ਰਤੀ ਮਹੀਨਾ 10,110 ਰੁਪਏ ਵਿੱਚ ਬੁਕ ਕੀਤਾ ਜਾ ਸਕਦਾ ਹੈ ਜਾਂ ਗ੍ਰਾਹਕ ਇਸ ਨੂੰ ਟ੍ਰੇਡ ਇੰਨ ਦੇ ਨਾਲ 85,900 ਰੁਪਏ ਵਿੱਚ ਪ੍ਰਾਪਤ ਕਰ ਸਕਦੇ ਹੈ। ਟ੍ਰੇਡ ਇੰਨ ਨੂੰ ਚੁਣਨ ਵਾਲੇ ਗ੍ਰਾਹਕ 34000 ਰੁਪਏ ਤੱਕ ਬਚਾ ਸਕਦੇ ਹੈ।

ਦੋਨੋਂ ਫੋਨ ਹੁਣ ਪ੍ਰੀ-ਆਰਡਰ ਦੇ ਲਈ ਉਪਲੱਬਧ ਹੈ। ਦੋਨਾਂ ਦੀ ਡਿਲਵਰੀ 30 ਅਕਤੂਬਰ ਤੋਂ ਸ਼ੁਰੂ ਹੋਵੇਗੀ।

ਆਈਫੋਨ 12

ਭਾਰਤ ਵਿੱਚ ਆਈਫੋਨ 12 ਦੀ ਕੀਮਤ 64ਜੀਬੀ ਇੰਟਰਨਲ ਸਟੋਰੇਜ ਦੇ ਨਾਲ 79,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ 128 ਜੀਬੀ ਤੇ 256 ਜੀਬੀ ਇੰਟਰਨਲ ਮੈਮਰੀ ਵਾਲੇ ਆਈਫੋਨ 12 ਦੀ ਕੀਮਤ 84,900 ਰੁਪਏ ਅਤੇ 94,900 ਰੁਪਏ ਹੈ।

ਆਈਫੋਨ12 ਪ੍ਰੋ

ਭਾਰਤ ਵਿੱਚ ਆਈਫੋਨ 12 ਪ੍ਰੋ ਦੀ ਕੀਮਤ 128 ਜੀਬੀ ਇੰਟਰਨਲ ਸਟੋਰੇਜ ਦੇ ਨਾਲ 1,19,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ 256 ਜੀਬੀ ਅਤੇ 512 ਜੀਬੀ ਇੰਟਰਨਲ ਸਟੋਰੇਜ ਵਾਲੇ ਆਈਫੋਨ 12 ਦੀ ਕੀਮਤ 1,29,900 ਰੁਪਏ ਅਤੇ 1,49,900 ਰੁਪਏ ਹੈ।

ABOUT THE AUTHOR

...view details