ਬੀਜਿੰਗ: ਗਲੋਬਲ ਸਮਾਰਟਫੋਨ ਬ੍ਰਾਂਡ ਵਨਪਲੱਸ, ਜਿਸ ਨੇ ਹਾਲ ਹੀ ਵਿੱਚ ਨੋਰਡ ਸੀਈ 5 ਜੀ ਲਾਂਚ ਕੀਤਾ ਹੈ, ਉਸ ਦੇ ਕੁੱਝ ਮੁੱਦਿਆਂ ਨੂੰ ਹੱਲ ਕਰਨ ਲਈ ਓਵਰ-ਦਿ-ਏਅਰ (ਓਟੀਏ) ਅਪਡੇਟ ਮਿਲਨਾ ਸ਼ੁਰੂ ਹੋ ਗਿਆ ਹੈ।
ਚੇਂਜਲੌਗ ਵਿੱਚ ਡਿਸਪਲੇਅ ਦੇ ਰੰਗ ਦੀ ਸ਼ੁੱਧਤਾ 'ਚ ਸੁਧਾਰ , ਕੁੱਝ ਸਟੇਬੀਲਟੀ ਦਿੱਕਤਾਂ ਨੂੰ ਆਈਰਨ ਕਰਨ ਅਤੇ ਸੈਲਫੀ ਪੋਟ੍ਰੇਟ ਮੋਡ ਲਈ ਟਿਊਨਿੰਗ ਕਰਨ ਦਾ ਜ਼ਿਕਰ ਹੈ।
ਜੀਐਸਮਾਰਿਨਾ ਨੇ ਦੱਸਿਆ ਕਿ ਸਾਫਟਵੇਅਰ ਦਾ ਸੰਸਕਰਣ ਆਕਸੀਜਨ OS 11.0.2.2 ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਇਹ ਅਜੇ ਵੀ ਵਿਆਪਕ ਤੌਰ 'ਤੇ ਨਹੀਂ ਵੰਡਿਆ ਗਿਆ ਹੈ। ਮਹਿਜ਼ ਕੁੱਝ ਕੁ ਸ਼ੁਰੂਆਤੀ ਧਾਰਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਇਹ ਹਾਸਲ ਕਰ ਲਿਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਨਪਲੱਸ ਦੇ ਕਮਿਊਨਿਟੀ ਫੋਰਮ 'ਚ ਅਪਡੇਟ ਬਾਰੇ ਵੀ ਕੋਈ ਪੋਸਟ ਨਹੀਂ ਹੈ, ਇਸ ਲਈ ਯੂਜ਼ਰਸ ਨੂੰ ਆਪਣੀ ਯੂਨਿਟ 'ਚ ਆਉਣ ਤੋਂ ਪਹਿਲਾਂ ਇੱਕ ਜਾਂ ਦੋ ਦਿਨ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।