ਨਵੀਂ ਦਿੱਲੀ: ਐਮਆਈਯੂਆਈ (MIUI ) ਇੰਡੀਆ ਦੇ ਇੱਕ ਟਵੀਟ ਮੁਤਾਬਕ MIUI 12 ਆਈਕਾਨ 'ਚ ਬਿਹਤਰ ਵੇਰਵਾ, ਨਵੇਂ ਕੈਲੰਡਰ ਫੀਚਰ, ਏਆਈ (AI) ਕਾਲਿੰਗ, ਨਵੀਂ ਗੋਪਨੀਯਤਾ ਅਤੇ ਸੁਰੱਖਿਆ ਉਪਕਰਣਾਂ, ਮਲਟੀ-ਟਾਸਕਿੰਗ ਫੀਚਰਸ, ਐਨੀਮੇਸ਼ਨ ਅਤੇ ਵੌਲਪੇਪਰ ਨਾਲ ਸੁਵਿਧਾਜਨਕ ਐਨੀਮੇਸ਼ਨ ਫੀਚਰ ਦੇਵੇਗਾ।
ਸ਼ਾਓਮੀ ਉਪਭੋਗਤਾਵਾਂ ਲਈ MIUI ਫੀਚਰ ਲਾਂਚ, ਇਨ੍ਹਾਂ ਫੋਨਾਂ 'ਚ ਹੋਵੇਗਾ ਅਪਡੇਟ - ਸ਼ਾਓਮੀ
ਹੋਰ ਸੁਵਿਧਾਵਾਂ ਨਾਲ ਡਾਟਾ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਂਦੇ ਹੋਏ ਚੀਨੀ ਸਮਾਰਟ ਫੋਨ ਨਿਰਮਾਤਾ ਸ਼ਾਓਮੀ ਨੇ ਭਾਰਤ 'ਚ ਆਪਣੇ ਇਨ-ਹਾਊਸ ਐਂਡਰਾਇਡ ਅਧਾਰਤ ਸਕਿਨ, MIUI 12 ਦੇ ਨਵੀਨਤਮ ਸੰਸਕਰਣ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਸ਼ਾਓਮੀ ਉਪਭੋਗਤਾਵਾਂ ਲਈ MIUI ਫੀਚਰ ਲਾਂਚ
MIUI ਕਈ ਮਹੱਤਵਪੂਰਨ ਅਪਡੇਟਾਂ ਵਿੱਚੋਂ ਲੰਘਿਆ ਹੈ। ਭਾਰਤ ਦੀਆਂ ਵਿਸ਼ੇਸ਼ ਫੀਚਰਸ ਜਿਵੇਂ ਪੰਚਾਗ, ਕਾਪੀ ਓਟੀਪੀ, ਸਮਾਰਟ ਆਈਆਰਸੀਟੀਸੀ ਐਸਐਮਐਸ, ਐਮਆਈਯੂਆਈ ਐਸਐਮਐਸ ਕਾਲਰ ਆਈਡੀ ਆਦਿ ਨੂੰ ਸਾਡੇ ਐਮਆਈ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤੀ ਗਿਆ ਹੈ।
ਸ਼ਾਓਮੀ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਰਲੀਕ੍ਰਿਸ਼ਣਨ ਬੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਨਾਲ ਐਂਡਰਾਇਡ ਦੇ ਹੋਰ ਫੀਚਰ ਨਾਲ MIUI ਨੂੰ ਵੱਖ ਬਣਾਉਦਾ ਹੈ।