ਸੈਨ ਫਰਾਂਸਿਸਕੋ: ਗੂਗਲ ਜਰਮਨੀ ਵਿੱਚ 25 ਸਤੰਬਰ ਨੂੰ ਆਪਣੇ ਸਮਾਰਟਫ਼ੋਨ ਪਿਕਸਲ 5 ਦੇ ਨਾਲ ਪਿਕਸਲ 4 ਏ 5ਜੀ ਨੂੰ ਕਥਿਤ ਤੌਰ ਉੱਤੇ ਲਾਂਚ ਕਰਨ ਲਈ ਤਿਆਰ ਹੈ। ਭਰੋਸੇਯੋਗ ਸੂਤਰ ਜੌਹਨ ਪ੍ਰੋਸਰ ਦੇ ਅਨੁਸਾਰ, ਪਿਕਸਲ 5 ਕਾਲੇ ਅਤੇ ਹਰੇ ਰੰਗ ਵਿੱਚ ਆ ਸਕਦੇ ਹਨ, ਜਦੋਂ ਕਿ ਪਿਕਸਲ 4 ਏ 5 ਜੀ ਸਿਰਫ਼ ਕਾਲੇ ਰੰਗ ਵਿੱਚ ਪੇਸ਼ ਕੀਤਾ ਜਾਵੇਗਾ।
- ਗੂਗਲ ਪਿਕਸਲ 5 ਹਾਲ ਹੀ ਵਿੱਚ ਏਆਈ ਬੈਂਚਮਾਰਕ ਉੱਤੇ ਆਇਆ ਤੇ ਸੂਚੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਐਸਡੀ 765 ਜੀ ਐਸ ਸੀ ਦੁਆਰਾ ਸੰਚਾਲਿਤ ਹੈ।
- ਡਿਵਾਈਸ ਦੇ ਅੰਦਰ ਐਸ ਡੀ 765ਜੀ ਦੀ ਮੌਜੂਦਗੀ ਦੱਸਦੀ ਹੈ ਕਿ ਇਹ ਪਹਿਲੇ 5ਜੀ-ਰੈਡੀ ਪਿਕਸਲ ਫ਼ੋਨ ਦੇ ਰੂਪ ਵਿੱਚ ਆਵੇਗਾ।
- ਇਹ ਡਿਵਾਈਸ 8 ਜੀਬੀ ਰੈਮ ਨਾਲ ਆਉਣ ਵਾਲਾ ਪਹਿਲਾ ਪਿਕਸਲ ਫ਼ੋਨ ਹੋਵੇਗਾ, ਹਾਲਾਂਕਿ, ਏਆਈ ਬੈਂਚਮਾਰਕ ਨੂੰ ਡਿਵਾਈਸ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
- ਆਉਣ ਵਾਲੇ ਪਿਕਸਲ 5 ਸਮਾਰਟਫ਼ੋਨ ਦੇ 6.67 ਇੰਚ ਦੇ ਵੱਡੇ, 120ਐਚ ਜ਼ੈੱਡ ਓਐਲਈਡੀ ਪੈਨਲ ਹੋਣ ਦੀ ਉਮੀਦ ਹੈ।
- ਡਿਸਪਲੇਅ ਵਿਸ਼ਲੇਸ਼ਕ ਰੋਸ ਯੰਗ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਅਗਲਾ ਪਿਕਸਲ ਡਿਵਾਇਸ ਸੈਮਸੰਗ ਤੇ ਬੀਓਈ ਦੁਆਰਾ ਸਪਲਾਈ ਕੀਤੇ ਗਏ 6.67 ਇੰਚ ਦੇ ਡਿਸਪਲੇਅ ਨੂੰ ਸਪੋਰਟ ਕਰੇਗਾ ਤੇ ਸਕ੍ਰੀਨ 120ਐਚ ਜੈੱਡ ਤਾਜ਼ਾ ਦਰ ਨੂੰ ਸਮਰਥਨ ਦੇਵੇਗੀ।
- ਪਿਕਸਲ 5 ਪਹਿਲਾਂ ਪਿਕਸਲ ਫ਼ੋਨ ਹੋਵੇਗਾ ਜੋ 8 ਜੀਬੀ ਰੈਮ ਨਾਲ ਆਵੇਗਾ।
- ਇਸ ਸਮਾਰਟਫ਼ੋਨ 'ਚ ਪਿਕਸਲ 4ਏ ਵਰਗਾ ਆਧੁਨਿਕ ਪੰਚ-ਹੋਲ ਡਿਸਪਲੇਅ ਹੈ।
- ਇਹ ਸਮਾਰਟਫ਼ੋਨ ਪ੍ਰੀਮੀਅਮ ਫੀਚਰਾਂ ਦੇ ਨਾਲ ਆ ਸਕਦਾ ਹੈ, ਜਿਵੇਂ ਕਿ ਆਈਪੀ ਵਾਟਰ ਰੇਟਿੰਗ ਤੇ ਵਾਇਰਲੈੱਸ ਚਾਰਜਿੰਗ ਸਪੋਰਟ।