ਪੰਜਾਬ

punjab

ETV Bharat / lifestyle

Google ਨੇ ਲਾਂਚ ਕੀਤਾ ਕੋਵਿਡ-19 ਮੈਪ, ਪੱਤਰਕਾਰਾਂ ਲਈ ਹੋਵੇਗਾ ਮਦਦਗਾਰ

ਗੂਗਲ ਨੇ ਪੱਤਰਕਾਰਾਂ ਦੇ ਲਈ ਕੋਵਿਡ-19 ਮੈਪ ਲਾਂਚ ਕੀਤਾ ਹੈ। ਇਸ ਨਾਲ ਉਹ ਆਪਣੀ ਸਾਈਟ ਉੱਤੇ ਮਹਾਂਮਾਰੀ ਨਾਲ ਸਬੰਧਿਤ ਜਾਣਕਾਰੀ ਨੂੰ ਸਾਂਝੀ ਕਰੇਗਾ। ਇਹ ਬਾਕੀ ਮੈਪਾਂ ਤੋਂ ਕਾਫ਼ੀ ਵੱਖਰਾ ਹੈ।

ਤਸਵੀਰ
ਤਸਵੀਰ

By

Published : Aug 11, 2020, 5:55 PM IST

ਸੈਨ ਫਰਾਂਸਿਸਕੋ: ਗੂਗਲ ਨੇ ਸਟੈਨਫੋਰਡ ਯੂਨੀਵਰਸਿਟੀ ਦੇ ਨਾਲ ਮਿਲ ਕੇ ਵਿਸ਼ਵ ਕੋਵਿਡ-19 ਮੈਚ ਲਾਂਚ ਕੀਤਾ ਹੈ। ਜਿਸ ਤੋਂ ਪੱਤਰਕਾਰ ਪਾਠਕਾਂ ਦੇ ਲਈ ਆਪਣੀ ਸਾਈਟ ਉੱਤੇ ਮਹਾਂਮਾਰੀ ਨਾਲ ਸਬੰਧਿਤ ਜਾਣਕਾਰੀਆਂ ਨੂੰ ਪੇਸ਼ ਕਰ ਸਕੇਗਾ। ਇਹ ਕੋਰੋਨਾਵਾਇਰਸ ਨਾਲ ਸਬੰਧਿਤ ਹੋਰ ਮੈਪਾਂ ਦੀ ਤਰ੍ਹਾਂ ਨਹੀਂ ਹੈ। ਇਸ ਨਵੇਂ ਕੋਵਿਡ-19 ਵਿਸ਼ਵ ਕੇਸ ਮੈਪਰ ਵਿੱਚ ਪੱਤਰਕਾਰ ਆਪਣੇ ਇਲਾਕੇ ਦੇ ਮੈਪ ਜਾਂ ਨੈਸ਼ਨਲ ਕੇਸ ਮੈਪ ਨਾਲ ਵੀ ਜੁੜ ਸਕਣਗੇ।

ਆਬਾਦੀ ਦੇ ਮਾਮਲੇ ਵਿੱਚ ਕੇਸ ਦਰਸਾਏ ਜਾਣਗੇ

ਗੂਗਲ ਨਿਊਜ਼ ਲੈਬ ਦੇ ਡੇਟਾ ਸੰਪਾਦਕ ਸਿਮੋਨ ਰੋਜਰਸ ਨੇ ਕਿਹਾ ਕਿ ਇਹ ਪਿਛਲੇ 14 ਦਿਨਾਂ ਵਿੱਚ ਪ੍ਰਤੀ 100,000 ਲੋਕਾਂ ਦੇ ਮਾਮਲਿਆਂ ਨਾਲ ਘਿਰਿਆ ਹੋਇਆ ਹੈ ਅਤੇ ਇਹ ਹਰ ਖੇਤਰ ਵਿੱਚ ਲੋਕਾਂ ਦੀ ਗਿਣਤੀ ਦੇ ਅਨੁਸਾਰ ਮਹਾਂਮਾਰੀ ਦੀ ਗੰਭੀਰਤਾ ਨੂੰ ਦਰਸਾਏਗਾ। ਜਿਸ ਨਾਲ ਦੁਨੀਆ ਵਿੱਚ ਤੁਸੀਂ ਜਿੱਥੇ ਵੀ ਰਹਿੰਦੇ ਹੋ ਉਸ ਨਾਲ ਇਸ ਜਗ੍ਹਾ ਦੀ ਤੁਲਣਾ ਕਰ ਸਕੋਗੇ।

ਇਸ ਸਾਲ ਦੀ ਸ਼ੁਰੂਆਤ ਵਿੱਚ ਟੀਮ ਨੇ ਮੈਪ ਦੇ ਅਮਰੀਕੀ ਅਡੀਸ਼ਨ ਨੂੰ ਲਾਂਚ ਕੀਤਾ ਸੀ। ਨਵੇਂ ਅਡੀਸ਼ਨ ਵਿੱਚ ਅਮਰੀਕਾ ਸਮੇਤ ਹੋਰ ਦੁਨੀਅਭਰ ਦੇ 176 ਦੇਸ਼ਾਂ ਦੇ ਅੰਕੜਿਆਂ ਨੂੰ ਜੋੜਿਆ ਗਿਆ ਹੈ ਇਸ ਤੋਂ ਇਲਾਵਾ 18 ਦੇਸ਼ਾਂ ਦੇ ਲਈ ਕਈ ਰਾਜ ਤੇ ਖ਼ੇਤਰੀ ਡੇਟਾ ਵੀ ਸ਼ਾਮਿਲ ਕੀਤੇ ਗਏ ਹਨ।

ਟੀਮ ਨੇ ਇਸ ਵਿੱਚ ਗੂਗਲ ਟਰਾਂਸਲੇਟ ਦਾ ਵੀ ਇਸਤੇਮਾਲ ਕੀਤਾ ਹੈ, ਜਿਸ ਨਾਲ ਇਨ੍ਹਾਂ ਅੰਕੜਿਆਂ ਨੂੰ 80 ਤੋਂ ਵੱਧ ਭਾਸ਼ਾਵਾਂ ਵਿੱਚ ਦੇਖਿਆ ਜਾ ਸਕਦਾ ਹੈ।

ਰੋਜਰਸ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅੱਗੇ ਇਸ ਵਿੱਚ ਦੇਸ਼-ਪੱਧਰੀ ਡੇਟਾ ਨੂੰ ਵੀ ਜੋੜਣ ਉੱਤੇ ਕੰਮ ਜਾਰੀ ਹੈ ਤੇ ਦੁਨੀਆ ਭਾਰ ਦੇ ਪੱਤਰਕਾਰ ਇਸਦੀ ਵਰਤੋਂ ਮਹਾਂਮਾਰੀ ਦਾ ਕਿੱਥੇ ਕਿੰਨਾ ਫ਼ੈਲਾਅ ਹੋਇਆ ਹੈ ਇਹ ਜਾਣਨ ਦੇ ਲਈ ਕਰ ਸਕਣਗੇ।

ABOUT THE AUTHOR

...view details