ਨਵੀਂ ਦਿੱਲੀ: ਵੀਵੋ ਨੇ ਭਾਰਤ ’ਚ ਆਪਣੀ ਵਾਈ ਸੀਰੀਜ਼ ਦੇ ਨਵੇਂ ਸਮਾਰਟ ਫ਼ੋਨ ਵੀਵੋ ਵਾਈ20ਜੀ ਨੂੰ ਲਾਂਚ ਕਰ ਦਿੱਤਾ ਹੈ। ਇਹ ਫ਼ੋਨ 6 ਜੀਬੀ ਰੈਮ ਅਤੇ 128 ਜੀਬੀ ਸਟੋਰਜ਼ ਵੇਰੀਐਂਟ ’ਚ ਆਉਂਦਾ ਹੈ, ਇਸ ਦੀ ਕੀਮਤ 14,999 ਰੁਪਏ ਹੈ।
ਇਹ ਡਿਵਾਇਸ ਦੋ ਰੰਗਾਂ, ਓਬਸੀਡੀਅਨ ਬਲੈਕ (ਕਾਲੇ ਰੰਗ) ਅਤੇ ਪਿਓਰੀਸਟ ਬਲੂ (ਨੀਲੇ ਰੰਗ) ’ਚ ਉਪਲਬੱਧ ਹੋਵੇਗਾ। ਵੀਵੋ ਵਾਈ20ਜੀ ਨੂੰ ਤੁਸੀਂ ਆਨ-ਲਾਈਨ, ਵੀਵੋ ਇੰਡਿਆ ਈ-ਸਟੋਰ, ਐਮਾਜ਼ਾਨ, ਫਲਿੱਪਕਾਰਟ, ਪੇਟੀਐੱਮ, ਟਾਟਾਕਲਿੱਕ ’ਤੇ ਖ਼ਰੀਦ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਇਸ ਸਮਾਰਟ ਫ਼ੋਨ ਨੂੰ ਪਾਰਟਨਰਜ਼ ਰਿਟੇਲ ਸਟੋਰ ਤੋਂ ਵੀ ਖ਼ਰੀਦ ਸਕਦੇ ਹੋ।
ਕੰਪਨੀ ਨੇ ਕਿਹਾ, " ਸਾਰਿਆਂ ਵੀਵੋ ਡਿਵਾਈਸ ਦੀ ਤਰ੍ਹਾਂ, ਵਾਈ20ਜੀ ਵੀ ਮੇਕ ਇੰਨ ਇੰਡਿਆ ਪ੍ਰੋਡਕਟ ਹੈ, ਇਸ ਨੂੰ ਗ੍ਰੇਟਰ ਨੋਇਡਾ ’ਚ ਵੀਵੋ ਦੀ ਫ਼ੈਕਟਰੀ ’ਚ ਬਣਾਇਆ ਗਿਆ ਹੈ।
ਵੀਵੋ ਵਾਈ20ਜੀ ਦੇ ਫੀਚਰਜ਼ ਇਸ ਤਰ੍ਹਾਂ ਹਨ:-
- ਇਸ ਸਮਾਰਟ ਫ਼ੋਨ ’ਚ ਹੀਲਿਓ G80 ਓਕਟਾ-ਕੋਅਰ ਪ੍ਰੋਸੈਸਰ ਹੈ, ਜੋ ਇੱਕ ਬੇਹਤਰੀਨ ਗੇਮਿੰਗ ਅਨੁਭਵ ਦਿੰਦਾ ਹੈ।
- ਕੰਪਨੀ ਮੁਤਾਬਕ, ਇਸ ਦਾ ਗ੍ਰਾਫ਼ਿਕਸ ਪ੍ਰੋਸੈਸਿੰਗ ਯੂਨਿਟ (ਜੀਪੀਯੂ), 98 ਪ੍ਰਤੀਸ਼ਤ ਤੱਕ ਹਾਈ ਪਾਵਰ, ਬੇਹਤਰੀਨ ਇਮੇਜ ਕੁਆਲਿਟੀ ਅਤੇ ਚੰਗੀ ਪ੍ਰਫਾਰਮੈਂਸ ਦਿੰਦਾ ਹੈ।
- ਇਸ ਦੇ ਪ੍ਰੋਸੈਸਰ ’ਚ ਹਾਇਪਰ-ਇੰਜਨ ਗੇਮ ਤਕਨਾਲੌਜੀ ਵੀ ਸ਼ਾਮਲ ਹੈ। ਇਸ ਨਾਲ ਤੁਸੀਂ ਜਦੋਂ ਗੇਮ ਡਾਊਨਲੋਡ ਕਰੋਗੇ ਤਾਂ ਘੱਟ ਸਮਾਂ ਲੱਗੇਗਾ। ਤੁਸੀਂ ਕੁੱਲ ਮਿਲਾ ਕੇ ਗੇਮ ਨੂੰ ਬਿਨਾ ਰੁਕਾਵਟ ਦੇ ਖੇਡ ਸਕੋਗੇ।
- ਇਸ ਡਿਵਾਇਸ ’ਚ 6.51-ਇੰਚ ਦਾ ਹੇਲੋ ਫੁੱਲਵਿਊ ਡਿਸਪਲੇਅ ਹੈ। ਇਸ ਵਿੱਚ 20:9 ਦਾ ਆਸਪੇਕਟ ਰੇਸ਼ੋ ਅਤੇ ਐੱਚਡੀ+ (1600X720) ਰੈਜ਼ਿਲਿਊਸ਼ਨ ਵੀ ਹੈ।
- ਲਗਾਤਾਰ ਮੂਵੀ ਸਟ੍ਰੀਮਿੰਗ ਅਤੇ ਗੇਮਿੰਗ ਲਈ, ਵੀਵੋ ਵਾਈ20ਜੀ ’ਚ 18W ਫਾਸਟ ਚਾਰਜਿੰਗ ਤਕਨੀਕ ਨਾਲ, 5,000 ਐੱਮਏਐੱਚ ਦੀ ਬੈਟਰੀ ਹੈ।
- ਇਸ ਸਮਾਰਟ ਫ਼ੋਨ ’ਚ ਏਆਈ ਟ੍ਰਿਪਲ ਕੈਮਰਾ-ਸੈਟਅੱਪ ਹੈ; 13MP ਮੁੱਖ ਕੈਮਰਾ, 2MP ਬੈਕ ਕੈਮਰਾ ਅਤੇ ਸੁਪਰ ਮਾਇਕ੍ਰੋ ਕੈਮਰਾ।
- ਵੀਵੋ ਵਾਈ20ਜੀ ’ਚ ਪਰਫ਼ੈਕਟ ਸੈਲਫ਼ੀ ਅਨੁਭਵ ਲਈ 8MP ਦਾ ਕੈਮਰਾ ਵੀ ਹੈ।