ਨਵੀਂ ਦਿੱਲੀ: ਵੀਵੋ ਨੇ ਭਾਰਤ ’ਚ ਆਪਣੇ ਨਵੇਂ ਸਮਾਰਟਫ਼ੋਨ ਵੀਵੋ ਵਾਈ51ਏ ਨੂੰ ਲਾਂਚ ਕਰਨ ਦੇ ਨਾਲ ਹੀ ਆਪਣੀ ਵਾਈ ਸੀਰੀਜ਼ ਪੋਰਟਫੋਲੀਓ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ’ਚ 8ਜੀਬੀ ਰੈਮ ਅਤੇ 128 ਜੀਬੀ ਦਾ ਸਟੋਰੇਜ਼ ਦਿੱਤਾ ਗਿਆ ਹੈ, ਜਿਸਨੂੰ 1 ਟੀਬੀ ਤੱਕ ਵਧਾਇਆ ਜਾ ਸਕੇਗਾ। ਫ਼ੋਨ ਦੀ ਕੀਮਤ 17,990 ਰੁਪਏ ਹੈ। ਇਹ ਦੋ ਕਲਰ ਵੈਰਿਐਂਟ ਟਾਈਟੇਨੀਅਮ ਸਫਾਇਰ ਅਤੇ ਕ੍ਰਿਸਟਲ ਸੈਂਫਨੀ ’ਚ ਮਿਲੇਗਾ। ਆਨ-ਲਾਈਨ ਅਤੇ ਆਫ਼-ਲਾਈਨ ਸਟੋਰ ਦੋਹਾਂ ਹੀ ਤਰ੍ਹਾਂ ਇਸਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ।
ਸਮਾਰਟਫ਼ੋਨ ’ਚ 16.71 ਸੈ.ਮੀ. (6.58 ਇੰਚ) ਹੈਲੋ ਫੁੱਲਿਵਿਊ ਡਿਸਪਲੇ ਹੈ, ਜੋ ਫੁੱਲ ਐੱਚਡੀ ਪਲਸ (2408 x1080 ਪਿਕਸਲ) ਰੇਜ਼ਿਲੀਊਸ਼ਨ ਨਾਲ ਲੈਸ ਹੈ। ਇਸ ਦੇ ਚੱਲਦਿਆ ਵੀਡੀਓਜ਼ ਅਤੇ ਗੇਮਜ਼ ਦੋਹਾਂ ਲਈ ਤੁਹਾਨੂੰ ਬੇਹਤਰੀਨ ਅਨੁਭਵ ਪ੍ਰਾਪਤ ਹੋਵੇਗਾ। ਇਹ ਡਿਵਾਇਸ ਅਤਿਆਧੁਨਿਕ ਕਵਾਲਕੱਮ ਸਨੈਪਡ੍ਰੈਗਨ 6-ਸੀਰੀਜ਼ ਪ੍ਰੋਸੈਸਰ ਨਾਲ ਲੈਸ ਹੈ।