ਨਵੀਂ ਦਿੱਲੀ: ਮੋਟੋਰੋਲਾ ਨੇ ਆਪਣਾ ਨਵਾਂ ਮਿਡ-ਪ੍ਰਾਈਸ ਰੇਂਜ ਸਮਾਰਟਫੋਨ ਮੋਟੋ ਜੀ 5 ਜੀ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 20,999 ਰੁਪਏ ਹੈ। ਵੋਲਕੈਨਿਕ ਗ੍ਰੇ ਅਤੇ ਫ੍ਰੋਸਟਡ ਸਿਲਵਰ ਕਲਰ 'ਚ ਉਪਲੱਬਧ ਇਹ ਸਮਾਰਟਫੋਨ ਫਲਿੱਪਕਾਰਟ 'ਤੇ 7 ਦਸੰਬਰ ਤੋਂ ਵਿਸ਼ੇਸ਼ ਤੌਰ 'ਤੇ ਉਪਲੱਬਧ ਹੋਵੇਗਾ।
ਐਚਡੀਐਫਸੀ ਬੈਂਕ ਦੇ ਕ੍ਰੈਡਿਟ ਤੇ ਡੈਬਿਟ ਕਾਰਡ ਨਾਲ 20,999 ਰੁਪਏ ਕੀਮਤ ਵਾਲੇ ਇਸ ਸਮਾਰਟਫੋਨ ਨੂੰ ਖਰੀਦਣ 'ਤੇ ਤੁਹਾਨੂੰ 1000 ਰੁਪਏ ਦੀ ਤੁਰੰਤ ਛੂਟ ਮਿਲੇਗੀ ਅਤੇ ਇਸ ਦੀ ਕੀਮਤ 19,999 ਰੁਪਏ ਹੋਵੇਗੀ।
ਮੋਟੋਰੋਲਾ ਹਮੇਸ਼ਾਂ ਸਮੇਂ ਤੇ ਆਪਣੇ ਗ੍ਰਾਹਕਾਂ ਨੂੰ ਭਵਿੱਖ ਦੀ ਉੱਤਮ ਟੈਕਨਾਲੋਜੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਲਈ, ਇਹ ਸਮਾਰਟਫੋਨ ਇੱਕ ਹੋਰ ਪਹਿਲ ਹੈ।
ਮੋਟੋ ਜੀ 5G ਦੇ ਫੀਚਰਸ :
- 20 :09 ਆਸਪੈਕਟ ਰੇਸ਼ੋ ਦੇ ਨਾਲ 6.7 ਇੰਚ ਦੇ ਐਚਡੀਆਰ 10 ਡਿਪਸਲੇ।
- ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 750 ਜੀ ਚਿੱਪਸੈਟ ਦਿੱਤਾ ਗਿਆ ਹੈ।
- 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ।
- 128 ਜੀਬੀ ਇੰਟਰਨਲ ਸਟੋਰੇਜ ਤੋਂ ਇਲਾਵਾ, ਮਾਈਕ੍ਰੋ ਐਸਡੀ ਕਾਰਡ ਸਲਾਟ ਦੇ ਜ਼ਰੀਏ ਅੰਦਰੂਨੀ ਸਟੋਰੇਜ ਨੂੰ ਵੀ ਵਧਾਇਆ ਜਾ ਸਕਦਾ ਹੈ।
- ਟ੍ਰਿਪਲ ਕੈਮਰਾ ਸੈਟਅਪ, ਜਿਸ ਵਿੱਚ 48 ਐਮ ਪੀ ਪ੍ਰਾਇਮਰੀ ਕੈਮਰਾ, 8 ਐਮ ਪੀ ਸੈਕੰਡਰੀ ਵਾਈਡ-ਐਂਗਲ ਸ਼ੂਟਰ ਅਤੇ 2 ਐਮ ਪੀ ਪ੍ਰਾਇਮਰੀ ਕੈਮਰਾ ਸ਼ਾਮਲ ਹਨ।
- ਸੈਲਫੀ ਅਤੇ ਵੀਡੀਓ ਕਾਲ ਲਈ 16 ਐਮ ਪੀ ਦਾ ਫਰੰਟ ਕੈਮਰਾ।
- 5000 ਐਮਏਐਚ ਦੀ ਬੈਟਰੀ, ਕੰਪਨੀ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਕਰਨ 'ਤੇ ਇਹ ਲੰਬੇ ਸਮੇਂ ਤਕ ਰਹਿ ਸਕਦਾ ਹੈ।
ਕੰਪਨੀ ਨੇ ਕਿਹਾ, 'ਸਮਾਰਟਫੋਨ ਨੂੰ 15 ਮਿੰਟ ਲਈ ਚਾਰਜ ਕਰਕੇ, ਤੁਸੀਂ ਇਸ ਨੂੰ 10 ਘੰਟਿਆਂ ਲਈ ਵਰਤ ਸਕਦੇ ਹੋ। ਇਹ ਸਿਰਫ ਇਸ ਦੀ ਟਰਬੋਪਾਵਰ 20 ਡਬਲਯੂ ਚਾਰਜਿੰਗ ਵਿਸ਼ੇਸ਼ਤਾ ਨਾਲ ਸੰਭਵ ਹੈ।