ਹੈਦਰਾਬਾਦ:ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਵੱਲੋਂ ਭਾਰਤ ਫਾਈਬਰ ਸੇਵਾਵਾਂ ਦੇ ਤਹਿਤ 329 ਰੁਪਏ ਦਾ ਫਾਈਬਰ ਬ੍ਰਾਡਬੈਂਡ ਪਲਾਨ ਲਾਂਚ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 449 ਰੁਪਏ ਵਾਲਾ BSNL ਦਾ ਪਲਾਨ ਸਭ ਤੋਂ ਕਿਫਾਇਤੀ ਫਾਈਬਰ ਬ੍ਰਾਡਬੈਂਡ ਪਲਾਨ ਸੀ। ਹੁਣ ਬੀਐਸਐਨਐਲ 329 ਰੁਪਏ ਵਾਲਾ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਇੱਕ ਵਿਕਲਪ ਹੋਵੇਗਾ ਜੋ ਕੁੱਝ ਹੋਰ ਕਿਫਾਇਤੀ ਪਲਾਨ ਚਾਹੁੰਦੇ ਹਨ।
ਦੱਸ ਦਈਏ ਕਿ ਬੀਐਸਐਨਐਲ ਦੇ 329 ਰੁਪਏ ਦੇ ਫਾਈਬਰ ਬ੍ਰਾਡਬੈਂਡ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ 20 Mbps ਇੰਟਰਨੈਟ ਸਪੀਡ ਮਿਲਦੀ ਹੈ। ਇਸ ਦੇ ਨਾਲ, ਉਹ ਬਿਨਾਂ ਕਿਸੇ ਵਾਧੂ ਖਰਚੇ ਦੇ 1000GB ਇੰਟਰਨੈਟ ਡੇਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪਲਾਨ ਵਿੱਚ ਇੱਕ ਮੁਫਤ ਫਿਕਸਡ-ਲਾਈਨ ਵੌਇਸ ਕਾਲਿੰਗ ਕਨੈਕਸ਼ਨ ਵੀ ਮਿਲੇਗਾ।